ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੂੰ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 February, 2025, 12:52 PM

ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੂੰ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਸਹੂੰ ਚੁੱਕ ਲਈ ਹੈ । ਉਕਤ ਸਹੂੰ ਚੁੱਕ ਸਮਾਗਮ ਰਾਮਲੀਲਾ ਮੈਦਾਨ ਵਿਖੇ ਹੋਇਆ । ਇਥੇ ਹੀ ਬਸ ਨਹੀਂ ਉਨ੍ਹਾਂ ਨਾਲ ਛੇ ਮੰਤਰੀਆਂ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੂੰ ਚੁੱਕੀ ਹੈ । ਰੇਖਾ ਗੁਪਤਾ ਦੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕਦਿਆਂ ਹੀ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਵਜੋਂ ਸਹੂੰ ਚੁੱਕਣ ਵਾਲੀ ਮੁੱਖ ਮੰਤਰੀ ਬਣੀ ਹਨ । ਦੱਸਣਯੋਗ ਹੈ ਕਿ ਭਰੋਸੇਯੋਗ ਸੂਤਰਾਂ ਮੁਤਾਬਕ ਰੇਖਾ ਗੁਪਤਾ ਨੂੰ ਹੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਿਆਸਰਾਈਆਂ ਨੇ ਆਖਰ ਸੁੱਖ ਦਾ ਸਾਂਹ ਲੈ ਹੀ ਲਿਆ ਤੇ ਇਹ ਗੱਲ ਵੀ ਕਾਫੀ ਹੱਦ ਤੱਕ ਸਹੀ ਹੀ ਸਾਬੁਤ ਰਹੀ ਕਿ ਰੇਖਾ ਗੁਪਤਾ ਦਾ ਨਾਮ ਭਾਰਤੀ ਜਨਤਾ ਪਾਰਟੀ ਦੇ ਅਹਿਮ ਵਿੰਗ ਆਰ. ਐਸ. ਐਸ. ਵਲੋਂ ਹੀ ਅੱਗੇ ਰੱਗਿਆ ਸੀ ਜਿਸਨੂੰ ਭਾਰਤੀ ਜਨਤਾ ਪਾਰਟੀ ਦੀ ਲੀਡਰਸਿ਼ਪ ਨੇ ਸਿਰ ਮੱਥ ਮੰਨਦਿਆਂ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਥਾਪਿਆ ਤੇ ਪ੍ਰਵੇਸ਼ ਵਰਮਾ ਨੂੰ ਉਪ ਮੁੱਖ ਮੰਤਰੀ ।