Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 4:10 pm

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਪਟਿਆਲਾ ਦੇ 262 ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਦਾ ਆਯੋਜਨ

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਪਟਿਆਲਾ ਦੇ 262 ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਦਾ ਆਯੋਜਨ

ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਪਟਿਆਲਾ ਦੇ 262ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਦਾ ਆਯੋਜਨ
ਪਟਿਆਲਾ 14 ਫਰਵਰੀ : ਪਟਿਆਲਾ ਹੈਰੀਟੈਜ ਫੈਸਟੀਵਲ ਦੇ ਦੂਜੇ ਦਿਨ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਲ੍ਹਾ ਮੁਬਾਰਕ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਏ ਗਏ ਪਟਿਆਲਾ ਦੇ 262 ਵੇਂ ਜਨਮਦਿਨ ਮੌਕੇ ਹੈਰੀਟੇਜ ਵਾਕ 2025 ਤਹਿਤ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ । ਉਹਨਾਂ ਵਿਦਿਆਰਥੀਆਂ ਨੂੰ ਵਿਰਾਸਤ ਦੀ ਕਦਰ ਕਰਨ ਅਤੇ ਇਸ ਦੀ ਦੇਖਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ । ਉਹਨਾਂ ਕਿਹਾ ਕਿ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਹਰ ਨਿਵਾਸੀ ਦੀ ਹੈ । ਇਸ ਹੈਰੀਟੇਜ ਵਾਕ ਦੀ ਸ਼ੁਰੂਆਤ ਪਟਿਆਲਾ ਫਾਂਊਂਡੇਸ਼ਨ ਦੇ ਸੀ. ਈ. ਓ. ਅਤੇ ਸਥਾਪਕ ਰਵੀ ਸਿੰਘ ਆਹਲੂਵਾਲੀਆ ਨੇ ਸ਼ਾਹੀ ਸਮਾਧਾਂ ਤੋਂ ਲੈ ਕੇ ਕਿਲ੍ਹਾ ਮੁਬਾਰਕ ਤੱਕ ਕੀਤੀ । ਡਾ. ਪ੍ਰੀਤੀ ਯਾਦਵ ਨੇ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਗਮਾਂ ਵਿੱਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਉਹਨਾਂ ਜਨਤਾ ਨੂੰ ਆਉਣ ਵਾਲੇ ਬਾਕੀ ਸਾਰੇ ਹੈਰੀਟੇਜ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ । ਉਹਨਾਂ ਕਿਹਾ ਕਿ ਹੈਰੀਟੇਜ ਫੈਸਟੀਵਲ ਮਨਾਉਣ ਦਾ ਮੁੱਖ ਮੰਤਵ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਵਿਰਾਸਤ ਤੋ ਜਾਣੂ ਕਰਵਾਉਣਾ ਹੈ ।
ਸਮਾਗਮ ਦੀ ਸ਼ੁਰੂਆਤ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਹਰੀ ਝੰਡੀ ਦੇ ਕੇ ਕੀਤੀ । ਉਹਨਾਂ ਪਟਿਆਲਾ ਫਾਊਂਡੇਸ਼ਨ ਦੇ ਸੀ. ਈ. ਓ. ਰਵੀ ਸਿੰਘ ਆਹਲੂਵਾਲੀਆ ਨੂੰ ਪਟਿਆਲਾ ਸ਼ਹਿਰ ਦੀ ਸੰਸਕ੍ਰਿਤਕ ਰੂਹ ਨੂੰ ਜਿੰਦਾ ਰੱਖਣ ਲਈ ਕੀਤੇ ਗਏ ਯਤਨਾਂ ਲਈ ਵਧਾਈ ਦਿੱਤੀ । ਉਹਨਾਂ ਪਟਿਆਲਾ ਫਾਊਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਲਾਘਾ ਵੀ ਕੀਤੀ । ਇਸ ਸਮਾਗਮ ਵਿੱਚ ਓ.ਪੀ.ਐਲ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅਤੇ ਆਨਲਾਈਨ ਰਜਿਸਟਰੇਸ਼ਨ ਕਰਵਾਏ ਗਏ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਪਟਿਆਲਾ ਫਾਂਊਂਡੇਸ਼ਨ ਦੇ ਸੀ. ਈ. ਓ. ਅਤੇ ਸਥਾਪਕ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਪਟਿਆਲਾ ਫਾਊਂਡੇਸ਼ਨ ਨੇ ਪਟਿਆਲਾ ਦੀ ਸ਼ਾਹੀ ਵਿਰਾਸਤ ਅਤੇ ਇਤਿਹਾਸ ਨੂੰ ਉਜਾਗਰ ਕਰਨ ਲਈ 171 ਵਿਰਾਸਤੀ ਵਾਕ ਸਫਲਤਾਪੂਰਵਕ ਕਰਵਾਏ ਹਨ । ਉਹਨਾਂ ਕਿਹਾ ਕਿ ਅਜਿਹੇ ਸਮਾਗਮਾਂ ਦੁਆਰਾ ਪਟਿਆਲਾ ਦੀ ਵਿਸ਼ਾਲ ਵਿਰਾਸਤ ਦੀ ਮਹੱਤਤਾ ਨੂੰ iHERITAGE ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ । ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ, ਮਿਊਂਸਪਲ ਕਾਰਪੋਰੇਸ਼ਨ, ਟ੍ਰੈਫਿਕ ਪੁਲਸ, ਡੀ. ਈ. ਓ. ਸਕੂਲ, ਪਟਿਆਲਾ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਸਵੈ-ਸੇਵਕਾਂ ਦਾ ਧੰਨਵਾਦ ਕੀਤਾ । ਉਹਨਾਂ ਇਹ ਵੀ ਕਿਹਾ ਕਿ ਪਟਿਆਲਾ ਫਾਂਊਂਡੇਸ਼ਨ ਵਿਰਾਸਤ ਪ੍ਰਬੰਧਨ ਅਤੇ ਜਾਗਰੂਕਤਾ ਨੂੰ ਹੋਰ ੳਚਾਈਆਂ ‘ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਉਹਨਾਂ ਵਧੇਰੇ ਜਾਣਕਾਰੀ ਲਈ www.patialafoundation.org ਅਤੇ 91-7527025125 ਤੇ ਸੰਪਰਕ ਕਰਨ ਲਈ ਕਿਹਾ । ਇਸ ਸਮਾਗਮ ਦੌਰਾਨ ਹੈਰੀਟੇਜ ਵਾਕ ਦੇ ਨੋਡਲ ਅਫਸਰ ਕਮ ਆਰ. ਟੀ. ਓ. ਪਟਿਆਲਾ ਨਮਨ ਮੜਕਣ, ਮੈਂਬਰ ਪਵਨ ਗੋਇਲ, ਐਸ.ਪੀ. ਚੰਦ, ਵਿਕਰਮ ਮਲਹੋਤਰਾ, ਬ੍ਰਿਧੀ, ਗੁਰਸਿਮਰਨ ਕੌਰ, ਭਰਪੂਰ ਸਿੰਘ , ਗੁਰਵਿੰਦਰ ਸਿੰਘ, ਸਤਨਾਮ ਸਿੰਘ, ਮੋਹਿਤ ਗੁਪਤਾ, ਅਦਿਤਿਆ ਜੱਸਰੋਟੀਆ, ਮਮਤਾ, ਰਣਜੀਤ ਸਿੰਘ, ਕਵਲਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਤੁਸ਼ਾਰ ਮਿਗਲਾਨੀ, ਸ਼ੁਭਾਂਗਿਨੀ, ਰਵਾਲਦੀਪ, ਗੁਰਮੀਤ ਕੌਰ, ਹਰਮਨਜੋਤ ਸਿੰਘ, ਜਸਕਰਨ ਸਿੰਘ, ਸ਼ੁਭਨੀਤ ਕੌਰ ਅਤੇ ਸਹਿਜ ਸਿੰਘ ਸ਼ਾਮਲ ਸਨ ।

Advertisement
Advertisement
Advertisement
Advertisement
Scroll to Top