Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:41 pm

+91 90915 01313 , +91 90916 01313

punjabbanni@gmail.com
punjabbani@yahoo.com

ਕਾਰ ਦੇ ਸੀਮੇਂਟ ਦੇ ਬੈਰੀਕੇਡ ਨਾਲ ਟਕਰਾਉਣ ਕਾਰਨ ਹੋਈ ਅੱਗੇ ਤੋਂ ਚਕਨਾਚੂਰ

ਕਾਰ ਦੇ ਸੀਮੇਂਟ ਦੇ ਬੈਰੀਕੇਡ ਨਾਲ ਟਕਰਾਉਣ ਕਾਰਨ ਹੋਈ ਅੱਗੇ ਤੋਂ ਚਕਨਾਚੂਰ

ਕਾਰ ਦੇ ਸੀਮੇਂਟ ਦੇ ਬੈਰੀਕੇਡ ਨਾਲ ਟਕਰਾਉਣ ਕਾਰਨ ਹੋਈ ਅੱਗੇ ਤੋਂ ਚਕਨਾਚੂਰ
ਸੰਭੂ : ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿਚ ਜੋੜਦੇ ਸ਼ੰਭੂ ਬਾਰਡਰ ਵਿਖੇ ਦਿੱਲੀ ਤੋਂ ਲੁਧਿਆਣਾ ਜਾਂਦੇ ਸਮੇਂ ਗੂਗਲ ਮੈਪਸ ’ਤੇ ਲੋਕੇਸ਼ਨ ਪਾਉਣ ਦੇ ਚਲਦਿਆਂ ਕਾਰ ਵਿਚ ਸਵਾਰ ਤਿੰਨ ਨੌਜਵਾਨਾ ਵਾਲੀ ਕਾਰ ਸੀਮੇਂਟ ਦੇ ਬੈਰੀਕੇਡ ਨਾਲ ਟਕਰਾ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਸੀਮੇਂਟ ਦੇ ਬੈਰੀਕੇਡ ਨਾਲ ਟਕਰਾਉਣ ਦੇ ਚਲਦਿਆਂ ਏਅਰਬੈਗ ਖੁੱਲ੍ਹ ਗਏ ਤੇ ਤਿੰਨਾਂ ਦੀ ਭਗਵਾਨ ਦੀ ਕ੍ਰਿਪਾ ਨਾਲ ਜਾਨ ਤਾਂ ਬਚ ਗਈ ਪਰ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਦੱਸਣਯੋਗ ਹੈ ਕਿ ਨੌਜਵਾਨਾਂ ਨੇ ਦਿੱਲੀ ਤੋ਼ ਲੁਧਿਆਣਾ ਜਾਣ ਲਈ ਗੂਗਲ ਮੈਪ ਦਾ ਸਹਾਰਾ ਲਿਆ ਹੋਇਆ ਸੀ । ਦੇਖਣ ਵਾਲੀ ਗੱਲ ਇਹ ਹੈ ਕਿ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਤਿੰਨੋਂ ਨੌਜਵਾਨ ਇਕ ਹੋਰ ਕਾਰ ਮੰਗਵਾ ਕੇ ਉਸ ਵਿਚ ਸਵਾਰ ਹੋ ਕੇ ਚਲੇ ਗਏ । ਕਾਰ ਵਿਚ ਕੋਈ ਦਸਤਾਵੇਜ਼ ਨਹੀਂ ਸੀ ਅਤੇ ਨੰਬਰ ਪਲੇਟ ਵੀ ਗ਼ਾਇਬ ਸੀ, ਜਿਸ ਕਾਰਨ ਪੁਲਸ ਅਜੇ ਤਕ ਕਾਰ ਦੇ ਮਾਲਕਾਂ ਦੀ ਪਛਾਣ ਨਹੀਂ ਕਰ ਸਕੀ ਹੈ । ਹਾਲਾਂਕਿ, ਨੌਜਵਾਨਾਂ ਬਾਰੇ ਜਾਣਕਾਰੀ ਗੱਡੀ ਦੇ ਇੰਜਣ-ਚੈਸੀ ਨੰਬਰ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ । ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਕਰੀਬ 3 ਵਜੇ ਵਾਪਰੀ । ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਦਿੱਲੀ ਤੋਂ ਇਕ ਕਾਰ ਵਿਚ ਲੁਧਿਆਣਾ ਵੱਲ ਆ ਰਹੇ ਸਨ । ਸ਼ੰਭੂ ਬਾਰਡਰ `ਤੇ ਕਿਸਾਨ ਅੰਦੋਲਨ ਦੇ ਕਾਰਨ ਪੁਲਸ ਨੇ ਅੰਬਾਲਾ ਵਾਲੇ ਪਾਸੇ ਬੈਰੀਕੇਡ ਲਗਾਏ ਹੋਏ ਹਨ । ਹਾਲਾਂਕਿ ਨੌਜਵਾਨ ਵੀ ਗੂਗਲ ਮੈਪ ਦੀ ਮਦਦ ਨਾਲ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ । ਸ਼ੰਭੂ ਬਾਰਡਰ ਦੇ ਨੇੜੇ ਬੈਰੀਕੇਡਿੰਗ ਹੋਣ ਕਾਰਨ ਤੇ ਰਾਤ ਦੌਰਾਨ ਉਹ ਬੈਰੀਕੇਡਿੰਗ ਨਹੀਂ ਦੇਖ ਸਕੇ ਅਤੇ ਕਾਰ ਬੈਰੀਕੇਡ ਉੱਤੇ ਚੜ੍ਹ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਪੁਲਸ ਨੂੰ ਹਾਦਸੇ ਬਾਰੇ ਬੀਤੇ ਦਿਨ ਪਤਾ ਲੱਗਾ । ਇਸ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਕਾਰ ਵਿਚੋਂ ਕੁੱਝ ਵੀ ਅਜਿਹਾ ਨਹੀਂ ਮਿਲਿਆ ਜੋ ਉਨ੍ਹਾਂ ਦੀ ਪਛਾਣ ਕਰਨ ਵਿਚ ਮਦਦ ਕਰ ਸਕੇ ।

Advertisement
Advertisement
Advertisement
Advertisement
Scroll to Top