Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 7:32 pm

+91 90915 01313 , +91 90916 01313

punjabbanni@gmail.com
punjabbani@yahoo.com

ਮੁਆਵਜੇ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਭੜਕੇ ਕਰਮਚਾਰੀ

ਮੁਆਵਜੇ ਤੇ ਨੌਕਰੀ ਦੀ ਮੰਗ ਨੂੰ ਲੈ ਕੇ ਭੜਕੇ ਕਰਮਚਾਰੀ

ਨਵੇਂ ਬੱਸ ਸਟੈਂਡ ਨੇੜਲੇ ਲਾਸ਼ ਚੌਂਕ ਵਿੱਚ ਰਖਕੇ ਕੀਤਾ ਪ੍ਰਦਰਸ਼ਨ : ਜਮਕੇ ਹੋਈ ਨਾਅਰੇਬਾਜ਼ੀ
– ਦੇਰ ਸ਼ਾਮ ਨੂੰ ਪਟਿਆਲਾ ਸ਼ਹਿਰ ਨੂੰ ਆਉਣ ਵਾਲੇ ਕਈ ਹੋਰ ਚੌਂਕ ਵੀ ਕੀਤੇ ਬੰਦ
– ਮਰਨ ਵਾਲੇ ਕੰਡਟਕਰ ਤੇ ਡਰਾਈਵਰ ਦੇ ਪਰਿਵਾਰ ਲਈ ਇੱਕ ਇੱਕ ਨੌਕਰੀ ਤੇ 1-1 ਕਰੋੜ ਮੁਆਵਜਾ ਮੰਗਿਆ
ਪਟਿਆਲਾ, 14 ਜੁਲਾਈ () : ਪੈਪਸੂ ਰੋਡਵੇਜ ਟਰਾਸਪੋਰਟ ਕਾਰਪੋਰੇਸਨ (ਪੀਆਰਟੀਸੀ) ਦੀ ਹਿਮਾਚਲ ਦੇ ਮਨਾਲੀ ਰੂਟ ਲਾਉਣ ਗਈ ਲਾਪਤਾ ਬਿਆਸ ਦਰਿਆ ਚੋਂ ਮਿਲਣ ਮਗਰੋਂ ਡਰਾਇਵਰ ਤੇ ਕੰਡਕਟਰ ਦੀਆਂ ਲਾਸਾ ਮਿਲਣ ਤੋਂ ਬਾਅਦ ਅੱਜ ਮੁਆਵਜੇ ਤੇ ਨੌਕਰੀ ਨੂੰ ਲੈ ਕੇ ਭੜਕੇ ਸੈਂਕੜੇ ਕਰਮਚਾਰੀਆਂ ਨੇ ਨਵਾਂ ਬੱਸ ਸਟੈਂਡ ਚੌਂਕ ਜਾਮ ਕਰ ਦਿਤਾ ਤੇ ਚੌਂਕ ਵਿੱਚ ਲਾਸ਼ ਰਖਕੇ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ। ਦੇਰ ਸ਼ਾਮ ਇਨ੍ਹਾਂ ਨੇ ਸੰਘਰਸ ਨੂੰ ਹੋਰ ਤਿੱਖਾ ਕਰਦਿਆਂ ਪਟਿਆਲਾ ਸ਼ਹਿਰ ਨੂੰ ਆਉਣ ਵਾੇਲੇ ਕਈ ਹੋਰ ਚੌਂਕ ਵੀ ਬੱਸਾਂ ਲਗਾਕੇ ਬੰਦ ਕਰ ਦਿੱਤੇ, ਜਿਸ ਨਾਲ ਸਾਰਾ ਕੁੱਝ ਠਪ ਹੋ ਕੇ ਰਹਿ ਗਿਆ।
ਪ੍ਰਸ਼ਾਸ਼ਨ ਨੇ ਅੱਜ ਉਨਾਂ ਦੀਆਂ ਲਾਸਾ ਪ੍ਰਵਿਾਰਕ ਮੈਂਬਰਾਂ ਨੂੰ ਸੌਪ ਦਿੱਤੀਆਂ। ਇਸ ਤੋਂ ਬਾਅਦ ਜਦੋਂ ਮੁਲਾਜ਼ਮਾਂ ਨੇ ਇਨ੍ਹਾਂ ਪੀੜਤ ਪਰਿਵਾਰਾਂ ਲਈ ਮੁਆਵਜੇ ਤੇ ਨੌਕਰੀ ਦੀ ਮੰਗ ਕੀਤੀ ਤਾਂ ਅਧਿਕਾਰੀ ਖਾਮੋਸ਼ ਹੋ ਗਏ, ਜਿਸ ‘ਤੇ ਸਵੇਰ ਤੋਂ ਨਵੇਂ ਬੱਸ ਅੱਡੇ ਦੇ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ, ਪਰ ਸਾਮ ਤੋਂ ਬਾਅਦ ਇਨਾ ਨੇ ਅਰਬਨ ਅਸਟੇਟ ਬੱਤੀਆਂ ਵਾਲਾ ਚੌਂਕ ਵਿਚਕਾਰ ਲਾਸ ਰੱਖ ਕੇ ਪ੍ਰਦਰਸਨ ਸੁਰੂ ਕਰ ਦਿੱਤਾ। ਸੰਘਰਸ ਸਾਥੀ ਹਰਕੇਸ ਕੁਮਾਰ ਅਤੇ ਹੋਰਨਾ ਨੇ ਕਿਹਾ ਕੇ ਜਿਨੀ ਦੇਰ ਸਰਕਾਰ ਸਾਡੀਆ ਮੰਗਾ ਪੂਰੀਆਂ ਨਹੀਂ ਕਰਦੀ ਸਾਡਾ ਸੰਘਰਸ ਜਾਰੀ ਰਹੇਗਾ। ਉਨਾ ਕਿਹਾ ਕੇ ਦੋਹਾਂ ਮੁਲਾਜਮਾਂ ਦੇ ਪ੍ਰਵਿਾਰਾਂ ਨੂੰ 1-1 ਕਰੋੜ ਰੁਪਏ ਮੁਆਵਜਾ ਅਤੇ 1-1 ਪ੍ਰਵਿਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਨੇਤਾਵਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸਾਸਨ ਨਾਲ ਅਸੀਂ ਕਈ ਮੀਟਿੰਗਾ ਕਰ ਚੁੱਕੇ ਹਾਂ, ਪਰ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਉਨਾ ਕਿਹਾ ਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਸਾਡੇ ਸਾਥੀਆਂ ਦੀਆਂ ਲਾਸਾਂ ਨੂੰ ਇਸ ਤਰਾਂ ਨਾ ਰੋਲਿਆ ਜਾਵੇ, ਸਾਡੀ ਮੰਗ ਪੂਰੀ ਕੀਤੀ ਜਾਵੇ। ਉਨਾ ਕਿਹਾ ਕੇ ਲਾਸਾਂ ਲਿਆੳਣ ਲਈ ਵੀ ਕੱਚੇ ਕਾਮੇ ਯੂਨੀਅਨ ਵੱਲੋਂ ਆਪਣੇ ਪੱਧਰ ਤੇ ਇੰਤਜਾਮ ਕੀਤੇਗੲੈ ਹਨ, ਪ੍ਰਸਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ।
ਜਿਕਰਯੋਗ ਹੈ ਕੇ ਬੀਤੇ ਦਿਨੀ ਹਿਮਾਚਲ ਅੰਦਰ ਭਾਰੀ ਬਾਰਿਸ਼ ਦੇ ਕਾਰਨ ਆਏ ਹੜ੍ਹ ਵਿੱਚ ਇਨਾ ਦੀ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਬੱਸ ਉਦੋਂ ਤੋਂ ਲਾਪਤਾ ਸੀ। ਲਾਪਤਾ ਹੋਈ ਬੱਸ ਜਿਸ ਦਾ ਨੰਬਰ ਪੀਬੀ 65ਵਾਈ-4893 ਹੈ, ਇਹ ਬੱਸ 1 ਦਿਨ ਪਹਿਲਾ ਹੀ ਬਿਆਸ ਨਦੀ ਵਿੱਚ ਡਿੱਗੀ ਮਿਲੀ ਸੀ। ਇਹ ਬੱਸ ਚੰਡੀਗੜ ਤੋਂ ਮਨਾਲੀ ਲਈ ਰਵਾਨਾ ਹੋਈ ਸੀ ਤਾਂ ਹੜ੍ਹ ਦੀ ਮਾਰ ਵਿੱਚ ਆ ਗਈ। ਬਿਆਸ ਨਦੀ ਵਿੱਚ ਡਿੱਗਣ ਕਾਰਨ ਡਰਾਇਵਰ ਤੇ ਕੰਡਕਟਰ ਦੀ ਮੌਤ ਹੋ ਗਈ, ਜਿਨਾ ਦੀਆਂ ਲਾਸਾਂ ਬਰਾਮਦ ਕਰ ਲਈਆਂ ਗਈਆਂ ਹਨ, ਡਰਾਇਵਰ ਦੀ ਪਹਿਚਾਣ ਜਿਲਾ ਸੰਗਰੂਰ ਦੇ ਪਿੰਡ ਰਾਧੇ ਧਰਾਣਾ ਵਾਸੀ ਸਤਿਗੁਰ ਸਿੰਘ ਵਜੋਂ ਹੋਈ ਹੈ। ਜਦਕਿ ਕੰਡਕਟਰ ਜਗਸੀਰ ਸਿੰਘ ਵਾਸੀ ਪਿੰਡ ਖੇੜੀ ਬਰਨਾ ਜਿਲਾ ਪਟਿਆਲਾ ਦਾ ਹੈ।
ਜਾਣਕਾਰੀ ਮਿਲੀ ਹੈ ਕੇ ਪੀਆਰਟੀਸੀ ਦੀਆਂ ਕਈ ਬੱਸਾਂ ਪਟਿਆਲਾ ਤੋਂ ਮਨਾਲੀ ਜਾਂਦੀਆਂ ਹਨ, ਇਹ ਬੱਸ ਵੀ ਆਪਣੇ ਤੈਅ ਰੂਟ ਮੁਤਾਬਿਕ ਐਤਵਾਰ ਨੂੰ ਗਈ ਸੀ। ਹਿਮਾਚਲ ਵਿਚ ਮੌਸਮ ਖਰਾਬ ਹੋ ਜਾਣ ਕਾਰਨ 2 ਬੱਸਾਂ ਮਨਾਲੀ ਬੱਸ ਅੱਡੇ ਖੜਾ ਦਿੱਤੀਆਂ ਗਈਆਂ, ਜਦਕਿ ਇਹ ਬੱਸ ਰਸਤੇ ਵਿਚ ਕਿਸੇ ਢਾਬੇ ਤੇ ਖੜਾ ਲਈ ਗਈ। ਇਹ ਬੱਸ ਬਿਲਕੁੱਲ ਖਾਲੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਡਰਾਇਵਰ ਅਤੇ ਕੰਡਕਟਰ ਰਾਤ ਸਮੇਂ ਬੱਸ ਸਾਇਡ ਤੇ ਖੜਾ ਕੇ ਬੱਸ ਅੰਦਰ ਸੋਂ ਗਏ ਤਾਂ ਅਚਾਨਕ ਆਏ ਤੇਜ ਹੜ ਵਿਚ ਇਹ ਬੱਸ ਵਹਿ ਗਈ, ਜਿਸ ਕਾਰਨ ਬੱਸ ਅਤੇ ਡਰਾਵਿਰ ਕੰਡਕਟਰ ਦਾ 4 ਦਿਨ ਕੁਝ ਨਹੀਂ ਪਤਾ ਲੱਗਿਆ ਤੇ ਹੁਣ ਜਦੋਂ ਲਾਸ਼ਾਂ ਮਿਲੀਆਂ ਤਾਂ ਉਨ੍ਹਾਂ ਨੂੰ ਪੀਆਰਟੀਸੀ ਪ੍ਰਸ਼ਾਸ਼ਨ ਵੱਲੋਂ ਮੁਆਵਜਾ ਤੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸਾਰਾ ਦਿਨ ਪਟਿਆਲਾ ਅੰਦਰ ਜਬਰਦਸਤ ਪ੍ਰਦਰਸ਼ਨ ਚਲਿਆ।
ਦੇਰ ਸ਼ਾਮ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪੀਆਰਟੀਸੀ ਦੇ ਇਨ੍ਹਾਂ ਕਾਮਿਆਂ ਨੇ ਸ਼ਹਿਰ ਨੂੰ ਆਉਣ ਵਾਲੇ ਮੇਨ ਪੁਲ ‘ਤੇ ਬੱਸਾਂ ਲਗਾਕੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਦੀ ਭਾਰੀ ਖੱਜਲ ਖੁਆਰੀ ਹੋਈ। ਲੋਕਾਂ ਨੂੰ ਬਦਲਵੇਂ ਰਾਹ ਲਭਣੇ ਪਏ, ਉਧਰੋਂ ਹੜ ਕਾਰਨ ਕਈ ਰਾਹ ਬੰਦ ਸਨ। ਦੇਰ ਸ਼ਾਮ ਤੱਕ ਪੀਆਰਟੀਸੀ ਕਾਮਿਆਂ ਤੇ ਪ੍ਰਸ਼ਾਸ਼ਨ ਵਿਚਕਾਰ ਕੋਈ ਸਮਝੌਤਾ ਨਹੀਂ ਸੀ ਹੋਇਆ।

Advertisement
Advertisement
Advertisement
Advertisement
Scroll to Top