Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 12:15 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜ ਰੋਜ਼ਾ ‘ਏਅਰੋ ਇੰਡੀਆ’ ਪ੍ਰਦਰਸ਼ਨੀ ਹੋਈ ਸ਼ੁਰੂ

ਪੰਜ ਰੋਜ਼ਾ ‘ਏਅਰੋ ਇੰਡੀਆ’ ਪ੍ਰਦਰਸ਼ਨੀ ਹੋਈ ਸ਼ੁਰੂ

ਪੰਜ ਰੋਜ਼ਾ ‘ਏਅਰੋ ਇੰਡੀਆ’ ਪ੍ਰਦਰਸ਼ਨੀ ਹੋਈ ਸ਼ੁਰੂ
ਬੈਂਗਲੁਰੂ : ਭਾਰਤ ਦੇਸ਼ ਦੇ ਕੇਂਦਰੀ ਰਖਿਆ ਮੰਤਰੀ ਜਿਨ੍ਹਾਂ ਅੱਜ ਬੈਂਗਲੁਰੂ ਦੇ ਯੇਲਹੰਕਾ ਏਅਰ ਫ਼ੋਰਸ ਬੇਸ ’ਤੇ ‘ਏਅਰੋ ਇੰਡੀਆ’ ਦੇ 15ਵੇਂ ਸੰਸਕਰਨ ਦਾ ਉਦਘਾਟਨ ਕੀਤਾ ਮੌਕੇ ਕਿਹਾ ਕਿ ਇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ‘ਏਅਰੋਸਪੇਸ’ ਅਤੇ ਰੱਖਿਆ ਪ੍ਰਦਰਸ਼ਨੀ ਮੰਨਿਆ ਜਾਂਦਾ ਹੈ । ‘ਏਅਰੋ ਇੰਡੀਆ’ ਦਾ ਆਯੋਜਨ 10 ਤੋਂ 14 ਫ਼ਰਵਰੀ ਤਕ ਕੀਤਾ ਜਾਵੇਗਾ । ਪਹਿਲੇ ਤਿੰਨ ਦਿਨ ਸਿਰਫ਼ ਉੱਦਮੀਆਂ ਲਈ ਹੋਣਗੇ ਜਦਕਿ 13 ਤੋਂ 14 ਫ਼ਰਵਰੀ ਨੂੰ ਆਮ ਲੋਕ ਵੀ ਇੱਥੇ ਆ ਸਕਣਗੇ । ਅਧਿਕਾਰੀਆਂ ਨੇ ਦਸਿਆ ਕਿ ‘ਰਨਵੇ ਟੂ ਏ ਬਿਲੀਅਨ ਅਪਰਚਿਊਨਿਟੀਜ਼’ ਦੀ ਥੀਮ ਨਾਲ, ਪੰਜ ਦਿਨਾਂ ਦੇ ਇਸ ਸ਼ਾਨਦਾਰ ਸਮਾਗਮ ਵਿਚ ਭਾਰਤ ਦੀ ਹਵਾਈ ਤਾਕਤ ਅਤੇ ਸਵਦੇਸ਼ੀ ਆਧੁਨਿਕ ਨਵੀਨਤਾਵਾਂ ਦੇ ਨਾਲ-ਨਾਲ ਗਲੋਬਲ ਏਅਰੋਸਪੇਸ ਕੰਪਨੀਆਂ ਦੇ ਅਤਿ-ਆਧੁਨਿਕ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ, ਮੇਕ ਫ਼ਾਰ ਦਾ ਵਰਲਡ’ ਦੇ ਵਿਜ਼ਨ ਅਨੁਸਾਰ, ਇਹ ਪ੍ਰੋਗਰਾਮ ਸਵਦੇਸ਼ੀਕਰਨ ਨੂੰ ਤੇਜ਼ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਪਲੇਟਫ਼ਾਰਮ ਵੀ ਪ੍ਰਦਾਨ ਕਰੇਗਾ, ਜਿਸ ਨਾਲ 2047 ਤਕ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਦੇ ਕੇਂਦਰ ਸਰਕਾਰ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ । ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਅਨਿਲ ਚੌਹਾਨ ਸਮੇਤ ਹੋਰਨਾਂ ਨੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ । ਇਸ ਮੌਕੇ ਰੱਖਿਆ ਮੰਤਰੀਆਂ ਦੀ ਕਾਨਫ਼ਰੰਸ, ਮੁੱਖ ਕਾਰਜਕਾਰੀ ਸੰਮੇਲਨ, ਭਾਰਤ ਅਤੇ ਆਈ. ਡੀ. ਈ. ਐਕਸ. ਪਵੇਲੀਅਨਾਂ ਦਾ ਉਦਘਾਟਨ, ਭਾਰਤ ਅਤੇ ਆਈ. ਡੀ. ਈ. ਐਕਸ. ਪ੍ਰੋਗਰਾਮ ਦਾ ਉਦਘਾਟਨ, ਮੰਥਨ ਆਈ. ਡੀ. ਈ. ਐਕਸ. ਪ੍ਰੋਗਰਾਮ, ਸਮਰੱਥਾ ਸਵਦੇਸ਼ੀ ਪ੍ਰੋਗਰਾਮ, ਸਮਾਪਤੀ ਸਮਾਰੋਹ, ਸਿੰਪੋਜ਼ੀਅਮ, ਐਰੋਬੈਟਿਕਸ ਅਤੇ ਏਰੋਸਪੇਸ ਕੰਪਨੀਆਂ ਦੀ ਪ੍ਰਦਰਸ਼ਨੀ ਵਰਗੇ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ। ਇਹ ਹੁਣ ਤਕ ਦਾ ਸਭ ਤੋਂ ਵੱਡਾ ‘ਏਅਰੋ ਇੰਡੀਆ’ ਈਵੈਂਟ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਇਸ ਦਾ ਦਾਇਰਾ ਵਧਾ ਕੇ 42,000 ਵਰਗ ਮੀਟਰ ਤੋਂ ਵੱਧ ਕਰ ਦਿਤਾ ਗਿਆ ਹੈ ਅਤੇ ਇਸ ਵਿਚ 150 ਵਿਦੇਸ਼ੀ ਕੰਪਨੀਆਂ ਸਮੇਤ 900 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ ।

Advertisement
Advertisement
Advertisement
Advertisement
Scroll to Top