Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 7:28 pm

+91 90915 01313 , +91 90916 01313

punjabbanni@gmail.com
punjabbani@yahoo.com

ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਪ੍ਰੋ. ਬਡੂੰਗਰ

ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਪ੍ਰੋ. ਬਡੂੰਗਰ

ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਪ੍ਰੋ. ਬਡੂੰਗਰ
ਪਰਵਾਸ ’ਚ ਧੋਖਾਧੜੀ ਦਾ ਸ਼ਿਕਾਰ ਹੋਏ ਲੋਕ, ਸਰਕਾਰ ਨੂੰ ਯੋਗ ਤੇ ਸਾਰਥਕ ਕਦਮ ਚੁੱਕੇ
ਪਟਿਆਲਾ 7 ਫਰਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਨ ਸਰਕਾਰ ਅਤੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਕੀਤੇ ਸਖਤ ਫੈਸਲਿਆਂ ਦੇ ਚੱਲਦਿਆਂ ਭਾਰਤੀਆਂ, ਪੰਜਾਬੀਆਂ ਨੂੰ ਡਿਪੌਰਟ ਕੀਤੇ ਜਾਣ ਲਈ ਜਿਥੇ ਚੁੱਕੇ ਕਦਮਾਂ ਨੂੰ ਮੰਦਭਾਗਾ ਕਰਾਰ ਦਿੱਤਾ, ਉਥੇ ਹੀ ਇਸ ਗੱਲ ਦੀ ਚਿੰਤਾ ਵੀ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਸਮੇਂ ਦੀਆਂ ਸਰਕਾਰਾਂ ਬੇਰੁਜ਼ਗਾਰੀ ਵਰਗੇ ਮਸਲੇ ਪ੍ਰਤੀ ਸੰਜੀਦਾ ਸੋਚ ਅਪਣਾਈ ਹੁੰਦੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਹੁੰਦੇ ਤਾਂ ਅਜਿਹੇ ਦਿਨ ਸ਼ਾਇਦ ਕਿਸੇ ਨੂੰ ਵੀ ਨਾ ਵੇਖਣੇ ਪੈਂਦੇ । ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਵੇਂ ਗੈਰ ਕਾਨੂੰਨੀ ਪਰਵਾਸ ਮਾੜਾ ਰੁਝਾਨ ਹੈ, ਪ੍ਰੰਤੂ ਅਜਿਹਾ ਕਰਨ ਵਾਲਿਆਂ ਨੇ ਆਪਣੀ ਜ਼ਿੰਦਗੀ ਅਤੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਅਜਿਹਾ ਕਦਮ ਚੁੱਕਿਆ, ਇਸ ਦੀ ਅਹਿਮ ਵਜਾ ਇਹੀ ਰਹੀ ਕਿ ਸੱਤਾ ਵਿਚ ਰਹਿਣ ਵਾਲੀਆਂ ਸਰਕਾਰਾਂ ਨੇ ਅਜੌਕੀ ਪੀੜੀ ਬਾਰੇ ਗੰਭੀਰਤਾ ਅਤੇ ਸੰਜੀਦਾਪਣ ਨਹੀਂ ਵਿਖਾਇਆ । ਉਨ੍ਹਾਂ ਟਰੰਪ ਸਰਕਾਰ ਵੱਲੋਂ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਡਿਪੌਰਟ ਕੀਤੇ ਕਦਮ ਨੂੰ ਹਿਊਮਨ ਰਾਈਟ ਦੀ ਉਲੰਘਣਾ ਕਰਾਰ ਦਿੱਤਾ । ਪ੍ਰੋ. ਬਡੂੰਗਰ ਨੇ ਕਿਹਾ ਕਿ ਨਾਗਰਿਕ ਕਿਸੇ ਵੀ ਦੇਸ਼ ਦਾ ਹੋਵੇ, ਉਸ ਦਾ ਸਨਮਾਨ ਤੇ ਸਤਿਕਾਰ ਅਹਿਮ ਹੁੰਦਾ, ਪ੍ਰੰਤੂ ਕੈਦੀਆਂ ਵਾਂਗ ਕਿਸੇ ਨੂੰ ਡਿਪੌਰਟ ਕੀਤਾ ਜਾਣ ਦਾ ਵਰਤਾਰਾ ਬੇਹੱਦ ਨਿੰਦਣਯੋਗ ਹੈ । ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਵਿਦੇਸ਼ ਵੱਲ ਪਰਵਾਸ ਕਰਨ ਸਮੇਂ ਅਜਿਹੇ ਲੋਕਾਂ ਦੇ ਨਾਲ ਅਜਿਹੀ ਧੋਖਾਧੜੀ ਹੋਈ ਏਨਾ ਵਿਅਕਤੀਆਂ ਨੂੰ ਵਰਗਲਾ ਕੇ ਮੋਟੀਆਂ ਰਕਮਾਂ ਬਟੋਰਨ ਵਾਲੇ ਏਜੰਟਾਂ ਖਿਲਾਫ਼ ਵੀ ਸਖਤ ਐਕਸਨ ਲਈ ਰਾਜ ਸਰਕਾਰਾਂ ਨੂੰ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਪ੍ਰੋ.ਬਡੂੰਗਰ ਨੇ ਕਿਹਾ ਕਿ ਜਿਹੜੇ ਵਿਅਕਤੀ ਡਿਪੌਰਟ ਕੀਤੇ ਗਏ ਹਨ, ਉਸ ਪ੍ਰਤੀ ਮੌਜੂਦਾ ਪੰਜਾਬ ਸਰਕਾਰ ਨੂੰ ਯੋਗ ਤੇ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ ।

Advertisement
Advertisement
Advertisement
Advertisement
Scroll to Top