Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 7:28 pm

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਕੰਸਲਟੈਂਸੀ ਦਾ ਲਾਇਸੰਸ ਰੱਦ

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਕੰਸਲਟੈਂਸੀ ਦਾ ਲਾਇਸੰਸ ਰੱਦ

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਵੱਲੋਂ ਕੰਸਲਟੈਂਸੀ ਦਾ ਲਾਇਸੰਸ ਰੱਦ
ਸੰਗਰੂਰ, 7 ਫਰਵਰੀ : ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਕਿ ​ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ “M/s D&T Immigration at Dharmpal road Opp. Dullat, 2nd Floor, Sangrur” ਦੇ ਨਾਮ ‘ਤੇ ਸ੍ਰੀ ਦਰਸ਼ਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਕਿਸ਼ਨ ਬਾਗ ਕਾਲੋਨੀ, ਸੰਗਰੂਰ ਨੂੰ ਕੰਸਲਟੈਂਸੀ ਦਾ ਲਾਇਸੰਸ ਨੰਬਰ 237/ਡੀ. ਸੀ//ਐਮ. ਏ./ਸੰਗਰੂਰ/ 2023 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 06/08/2028 ਤੱਕ ਸੀ । ​​ਪ੍ਰਾਰਥੀ ਵੱਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਸੀ ਕਿ ਉਹ ਅਪਣਾ ਲਾਇਸੰਸ ਸਰੰਡਰ ਕਰ ਰਿਹਾ ਹੈ । ਉਨ੍ਹਾਂ ਵੱਲੋਂ ਇਹ ਵੀ ਲਿਖਿਆ ਗਿਆ ਸੀ ਕਿ ਉਸਦਾ ਲਾਇਸੰਸ ਕਿਸੇ ਵੀ ਕੇਸ ਵਿੱਚ ਲੋੜੀਂਦਾ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਕੇਸ ਵਿੱਚ ਸ਼ਾਮਲ ਹੈ। ਇਸ ਸਬੰਧੀ ਪ੍ਰਾਰਥੀ ਵੱਲੋਂ ਬਿਆਨ ਹਲਫੀਆ ਵੀ ਪੇਸ਼ ਕੀਤਾ ਹੈ ਕਿ ਉਹ ਅਪਣੇ ਅਸਲ ਕੰਸਲਟੈਂਸੀ ਦੇ ਲਾਇਸੰਸ ਸਰੰਡਰ ਕਰ ਹਿਹਾ ਹੈ । ​​ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਵਿੱਚ ਦਰਜ ਉਪਬੰਧ ਅਨੂਸਾਰ ਪ੍ਰਾਰਥੀ ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ ।
​​ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਲਈ ਪ੍ਰਾਰਥੀ ਵੱਲੋਂ ਪ੍ਰਾਪਤ ਹੋਈ ਪ੍ਰਤੀ ਬੇਨਤੀ ਅਤੇ ਉਪਰੋਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ” M/s D&T Immigration at Dharmpal road Opp. Dullat, 2nd Floor, Sangrur ਦੇ ਨਾਮ ‘ਤੇ ਦਰਸ਼ਪ੍ਰੀਤ ਸਿੰਘ ਪੁੱਤਰ ਸ੍ਰ. ਰਾਜਿੰਦਰ ਸਿੰਘ ਵਾਸੀ ਕਿਸਨ ਬਾਗ ਕਾਲੋਨੀ, ਸੰਗਰੂਰ ਨੂੰ ਜਾਰੀ ਕੀਤਾ ਗਿਆ ਕੰਸਲਟੈਂਸੀ ਦਾ ਲਾਇਸੰਸ ਨੰਬਰ 237/ਡੀ. ਸੀ./ਐਮ. ਏ./ਸੰਗਰੂਰ/ 2023 ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8 (1) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ । ਇਸ ਲਾਇਸੰਸ ਨਾਲ ਸਬੰਧਤ ਦੇ ਖਿਲਾਫ ਕੋਈ ਸ਼ਿਕਾਇਤ/ਕੇਸ ਹੋਵੇਗਾ ਤਾਂ ਇਸ ਸਬੰਧੀ ਸ੍ਰੀ ਦਰਸ਼ਪ੍ਰੀਤ ਸਿੰਘ ਪੁੱਤਰ ਸ੍ਰ. ਰਾਜਿੰਦਰ ਸਿੰਘ ਵਾਸੀ ਕਿਸਨ ਬਾਗ ਕਾਲੋਨੀ, ਸੰਗਰੂਰ, ਜ਼ਿਲ੍ਹਾ ਸੰਗਰੂਰ ਇਸ ਦਾ ਖੁਦ ਜ਼ਿੰਮੇਵਾਰ ਹੋਵੇਗਾ ।

Advertisement
Advertisement
Advertisement
Advertisement
Scroll to Top