Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 02 Oct 2026 | 9:39 pm

+91 90915 01313 , +91 90916 01313

punjabbanni@gmail.com
punjabbani@yahoo.com

ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀ ਰਿਟਾਇਰਮੈਂਟ ਤੇ ਹੈਡ ਆਫਿਸ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਨਿੱਘੀ ਵਿਦਾਇਗੀ

ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀ ਰਿਟਾਇਰਮੈਂਟ ਤੇ ਹੈਡ ਆਫਿਸ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਨਿੱਘੀ ਵਿਦਾਇਗੀ

ਪਾਵਰਕਾਮ ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਦੀ ਰਿਟਾਇਰਮੈਂਟ ਤੇ ਹੈਡ ਆਫਿਸ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਨਿੱਘੀ ਵਿਦਾਇਗੀ
ਪਟਿਆਲਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਚੇਅਰਮੈਨ ਇੰਜ. ਬਲਦੇਵ ਸਿੰਘ ਸਰਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਤੇ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ । ਅੱਜ ਮੁੱਖ ਦਫਤਰ ਵਿੱਚ ਸਵੇਰ ਤੋ ਹੀ ਸਾਰਾ ਦਿਨ ਵੱਖ ਵੱਖ ਜੱਥੇਬੰਦੀਆਂ ਅਤੇ ਸੰਸਥਾਵਾਂ ਵੱਲੋ ਸਰਾਂ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼ਾਮ ਵੇਲੇ ਵਿਦਾਇਗੀ ਸਮੇ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਵੱਲੋ ਜਿੱਥੇ ਇੰਜ: ਸਰਾਂ ਜੀ ਸਿਰੋਪਾ ਅਤੇ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਰੰਗ ਬਿਰੰਗੇ ਫੁੱਲਾਂ ਦੀ ਭਾਰੀ ਵਰਖਾ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹੈਡ ਆਫਿਸ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ ਅਤੇ ਸਕੱਤਰ ਜਨਰਲ ਸ੍ਰੀ ਕੁਲਜੀਤ ਸਿੰਘ ਰਟੋਲ ਵੱਲੋ ਦੱਸਿਆਂ ਗਿਆ ਕਿ ਇੰਜ: ਬਲਦੇਵ ਸਿੰਘ ਸਰਾਂ ਇੱਕ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਅਫਸਰ ਸਨ, ਜਿੰਨਾਂ ਦੇ ਆਪਣੀ ਬਤੌਰ ਸੀ. ਐਮ. ਡੀ. ਸੇਵਾ ਦੌਰਾਨ ਪਾਵਰ ਕਾਰਪੋਰੇਸ਼ਨ ਨੂੰ ਪਛਵਾੜਾ ਕੋਲਾ ਮਾਈਨ ਸਾਲ 2022 ਵਿੱਚ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਪਾਵਰ ਕਾਰਪੋਰੇਸ਼ਨ ਨੂੰ ਰੁਪੈ 700 ਕਰੋੜ ਸਾਲਾਨਾ ਦਾ ਫਾਇਦਾ ਹੋਇਆ । ਇੰਜ. ਸਰਾਂ ਵੱਲੋ ਆਪਣੇ ਸਮੇ ਦੌਰਾਨ ਲਾਈਨ ਲਾਸਿਸ ਨੂੰ ਘੱਟ ਕਰਕੇ ਅਤੇ ਕੋਈ ਵੀ ਪਾਵਰ ਕੱਟ ਨਾ ਲਗਾ ਕੇ ਪੰਜਾਬ ਦੀ ਜਿੱਥੇ ਆਮ ਜਨਤਾ ਨੂੰ ਉਥੇ ਹੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਇਤਿਹਾਸ ਸਿਰਜਿਆਂ ।

ਆਗੂਆਂ ਵੱਲੋ ਦੱਸਿਆਂ ਗਿਆ ਕਿ ਇੰਜ. ਸਰਾਂ ਜੀ ਦੀ ਕੋਸਿ਼ਸ਼ਾਂ ਸਦਕਾ ਗੁਰੂ ਅਮਰਦਾਸ ਥਰਮਲ ਪਾਵਰ ਲਿਮ. (ਜੀ. ਵੀ. ਕੇ.) ਪਲਾਂਟ ਕਾਰਪੋਰੇਸ਼ਨ ਨੂੰ ਮਿਲਿਆਂ ਅਜਿਹਾ ਕਰਕੇ ਪਾਵਰ ਕਾਰਪੋਰੇਸ਼ਨ ਸਤੰਬਰ 24 ਤੱਕ ਰੁਪੈ 2685 ਕਰੋੜ ਦੇ ਮੁਨਾਫੇ ਵਿੱਚ ਆਇਆ । ਸਭ ਤੋ ਵੱਡਾ ਫਾਇਦਾ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਮਿਲਿਆ ਜਿੱਥੇ ਇੰਜ. ਸਰਾਂ ਜੀ ਦੀਆਂ ਕੋਸਿ਼ਸ਼ਾ ਸਦਕਾ ਵਿਭਾਗ ਦੇ ਲੱਗਭੱਗ 11500 ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਰੱਕੀਆਂ ਪਾ੍ਰਪਤ ਹੋਈਆਂ । ਇੰਜ: ਬਲਦੇਵ ਸਿੰਘ ਸਰਾਂ ਜੀ ਵੱਲੋ ਆਪਣਾ ਪੂਰਾ ਜੋਰ ਲਗਾ ਕੇ ਵਿਭਾਗ ਅੰਦਰ ਰਿਸ਼ਵਤਖੋਰੀ ਨੂੰ ਘਟਾਉਣ ਵਿੱਚ ਸਫਲਤਾ ਹਾਸਲ ਕੀਤੀ । ਅੱਜ ਹੋਈ ਉਹਨਾਂ ਦੀ ਨਿੱਘੀ ਵਿਦਾਇਗੀ ਇਸ ਗੱਲ ਦੀ ਗਵਾਹ ਹੈ ਕਿ ਵਿਭਾਗ ਦੇ ਸਾਰੇ ਕਰਮਚਾਰੀ ਅਤੇ ਅਧਿਕਾਰੀ ਉਹਨਾਂ ਦਾ ਕਿੰਨਾ ਸਤਿਕਾਰ ਕਰਦੇ ਹਨ ਅਤੇ ਦਿਲੋ ਪਿਆਰ ਵੀ ਕਰਦੇ ਹਨ ।

ਆਖਰ ਵਿੱਚ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਵੱਲੋ ਜਿੱਥੇ ਆਪਣੇ ਸਫਲਤਾਪੂਰਵਕ ਕਾਰਜਕਾਲ ਲਈ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਉਥੇ ਹੀ ਸਮੁੱਚੇ ਸਟਾਫ ਨੂੰ ਆਪਣੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਪਾਵਰ ਕਾਰਪੋਰੇਸ਼ਨ ਨੂੰ ਬੋਲੰਦੀਆਂ ਤੇ ਪਹੁੰਚਾਇਆ ਜਾ ਸਕੇ । ਸਮਾਗਮ ਵਿੱਚ ਇੰਜ. ਡੀ. ਪੀ. ਐਸ. ਗਰੇਵਾਲ ਡਾਇਰੈਕਟਰ ਵੰਡ, ਇੰਜ. ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਐਸ. ਕੇ. ਬੇਰੀ ਡਾਇਰੈਕਟਰ ਵਿੱਤ, ਡਾਇ:/ਵਿੱਤ ਟਰਾਂਸਕੋ ਵਿਨੋਦ ਬਾਂਸਲ, ਡਾਇ:/ਟੈਕਨੀਕਲ ਟਰਾਂਸਕੋ ਇੰਜ: ਵਰਦੀਪ ਸਿੰਘ ਮੰਡੇਰ ਜੀ, ਇੰਜ. ਪਰਮਿੰਦਰ ਸਿੰਘ, ਗੋਪਾਲ ਸ਼ਰਮਾ, ਸ੍ਰੀ ਰਣਬੀਰ ਸਿੰਘ ਅਤੇ ਕਮੇਟੀ ਵੱਲੋ ਸ੍ਰੀ ਅਵਤਾਰ ਸਿੰਘ ਕੈਂਥ, ਕੁਲਜੀਤ ਸਿੰਘ ਰਟੋਲ, ਅਮਿਤ ਕੁਮਾਰ, ਜਸਵਿੰਦਰ ਸਿੰਘ (ਮੁੱਖ ਲੇਖਾ ਅਫਸਰ), ਅਮਰਜੀਤ ਸਿੰਘ ਬਾਗੀ, ਸ੍ਰੀ ਜਸਪੀ੍ਰਤ ਸਿੰਘ, ਸ੍ਰੀ ਹਾਕਮ ਸਿੰਘ, ਸ੍ਰੀ ਹਰਗੁਰਮੀਤ ਸਿੰਘ, ਸ੍ਰੀ ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਨਪੀ੍ਰਤ ਸਿੰਘ,ਹਰਮਨਦੀਪ ਸਿੰਘ,ਪਾਲ ਸਿੰਘ, ਵਿਸ਼ਾਲ ਕੌੜਾ, ਗੁਰਬੀਰ ਸਿੰਘ, ਕੁਨਾਲ, ਮੁਨੀਸ਼ ਕੁਮਾਰ, ਸ੍ਰੀਮਤੀ ਉਮਾ ਸ਼ਰਮਾਂ,ਸਰਬਜੀਤ ਕੌਰ, ਸੰਕੁਤਲਾ, ਮਨਦੀਪ ਕੌਰ, ਕੁਲਵਿੰਦਰ ਕੌਰ, ਸਿਮਰਨ, ਰਾਜਦੀਪ ਕੌਰ, ਹਰਸ਼ਦੀਪ ਕੌਰ, ਸੁਨੀਤਾ ਦੇਵੀ, ਅਤੇ ਵੱਲੋ ਸਿ਼ਰਕਤ ਕੀਤੀ ਗਈ ।

Advertisement
Advertisement
Advertisement
Advertisement
Scroll to Top