Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:32 am

+91 90915 01313 , +91 90916 01313

punjabbanni@gmail.com
punjabbani@yahoo.com

ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੋਂ

ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੋਂ

ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੋਂ
ਪਟਿਆਲਾ, 7 ਫਰਵਰੀ : ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੇ 14 ਫਰਵਰੀ ਨੂੰ ਭਾਸ਼ਾ ਭਵਨ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਕਰਵਾਈ ਜਾ ਰਹੀ ਹੈ । ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਹਿਲੇ ਦਿਨ ਉਦਘਾਟਨੀ ਸੈਸ਼ਨ ਦੌਰਾਨ ਸਵੇਰੇ 10:00 ਤੋਂ 11.30 ਵਜੇ ਤੱਕ ‘ਸਾਖ਼ਰਤਾ ਤੋਂ ਵਿਸਤ੍ਰਿਤ ਭਾਸ਼ਾਈ ਮਾਡਲ ਤੱਕ’ ਵਿਸ਼ੇ ‘ਤੇ ਗੱਲਬਾਤ ਹੋਏਗੀ, ਜਿਸ ਦੌਰਾਨ ਅਮਰਜੀਤ ਸਿੰਘ ਗਰੇਵਾਲ ਕੁਜੀਵੰਤ ਭਾਸ਼ਣ ਦੇਣਗੇ ਅਤੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਰਤਨ ਸਿੰਘ ਜੱਗੀ ਕਰਨਗੇ । ਇਸ ਸੈਸ਼ਨ ਦੇ ਮੁੱਖ ਮਹਿਮਾਨ ਸਵਰਨਜੀਤ ਸਵੀ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਹੋਣਗੇ । 12.00 ਤੋਂ 01.30 ਤੱਕ ਚੱਲਣ ਵਾਲੇ ਪਹਿਲੇ ਸੈਸ਼ਨ ਦਾ ਸੰਚਾਲਨ ਡਾ. ਆਤਮ ਰੰਧਾਵਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਕਰਨਗੇ । ਇਸ ਦੌਰਾਨ ਡਾ. ਰਾਜਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਸੈਣੀ ਵੱਲੋਂ ‘ਭਾਸ਼ਾਈ ਪ੍ਰਕਿਰਿਆ ਵਿਚ ਨਵੀਆਂ ਤਕਨੀਕੀ ਪਹਿਲਕਦਮੀਆਂ’ ਵਿਸ਼ੇ ‘ਤੇ ਵਿਚਾਰ ਵਟਾਂਦਰਾ ਹੋਏਗਾ। 2.30 ਤੋਂ 04.00 ਵਜੇ ਤੱਕ ਚੱਲਣ ਵਾਲਾ ਦੂਸਰਾ ਸੈਸ਼ਨ ਵਿਸ਼ਾ ਮਸ਼ੀਨੀ ਬੁੱਧੀਮਾਨਤਾ ਦੇ ਭਾਸ਼ਾਈ ਮਾਡਲਾਂ ਦੀ ਨੈਤਿਕਤਾ ਦਾ ਮਸਲਾ ‘ਤੇ ਅਧਾਰਿਤ ਹੋਵੇਗਾ, ਜਿਸ ਦੌਰਾਨ ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੰਚਾਲਕ ਵਜੋਂ ਅਤੇ ਪ੍ਰੋ. ਪਰਮਜੀਤ ਢੀਂਗਰਾ ਸਾਬਕਾ, ਡਾ. ਗੁਰਦੇਵ ਸਿੰਘ, ਡਾ. ਦਵਿੰਦਰ ਸਿੰਘ ਬੁਲਾਰੇ ਵਜੋਂ ਸ਼ਾਮਲ ਹੋਣਗੇ। 4.00 ਤੋਂ 05.30 ਵਜੇ ਤੱਕ ਚੱਲਣ ਵਾਲਾ ਤੀਸਰਾ ਸੈਸ਼ਨ ‘ਮਨੁੱਖ ਅਤੇ ਮਸ਼ੀਨੀ ਬੁੱਧੀਮਾਨਤਾ ਦਰਮਿਆਨ ਭਾਸ਼ਾਈ ਸੰਯੋਗ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਜਿਸ ਦੌਰਾਨ ਡਾ. ਤੇਜਿੰਦਰ ਸਿੰਘ ਸੰਚਾਲਕ ਵਜੋਂ, ਪ੍ਰੋ.ਰਾਜੇਸ਼ ਸ਼ਰਮਾ, ਡਾ. ਸਤਬੀਰ ਸਿੰਘ ਅਤੇ ਪ੍ਰੋ. ਯੋਗਰਾਜ ਬੁਲਾਰਿਆਂ ਵਜੋਂ ਸ਼ਮੂਲੀਅਤ ਕਰਨਗੇ ।
ਸਮਾਗਮ ਦੇ ਦੂਸਰੇ ਦਿਨ 14 ਫ਼ਰਵਰੀ ਨੂੰ ਗੋਸ਼ਟੀ ਦੇ ਚੌਥੇ ਸੈਸ਼ਨ (ਸਵੇਰੇ 10 ਤੋਂ 11.30 ਵਜੇ ਤੱਕ), ‘ਸਿਰਜਣਾ ਅਤੇ ਕਲਾ ਵਿਚ ਮਸ਼ੀਨੀ ਬੁੱਧੀਮਾਨਤਾ ਦਾ ਸਥਾਨ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਜਿਸ ਦਾ ਸੰਚਾਲਨ ਡਾ. ਅਮਰਜੀਤ ਸਿੰਘ ਕਰਨਗੇ। ਇਸ ਦੌਰਾਨ ਡਾ. ਮਨਮੋਹਨ, ਗੁਰਪ੍ਰੀਤ ਮਾਨਸਾ, ਡਾ. ਮੋਹਨ ਤਿਆਗੀ ਅਤੇ ਡਾ. ਬਰਿੰਦਰ ਕੌਰ ਬੁਲਾਰਿਆਂ ਵਜੋਂ ਸ਼ਿਰਕਤ ਕਰਨਗੇ । 12.00 ਤੋਂ 01.30 ਵਜੇ ਤੱਕ ਚੱਲਣ ਵਾਲੇ ਪੰਜਵੇਂ ਸੈਸ਼ਨ ਦਾ ਵਿਸ਼ਾ ‘ਭਾਸ਼ਾ ਉਦਯੋਗ ਵਿਚ ਮਸ਼ੀਨੀ ਬੁੱਧੀਮਾਨਤਾ ਦਾ ਮਹੱਤਵ’ ਦਾ ਸੰਚਾਲਨ ਡਾ. ਸਰਬਜੀਤ ਸਿੰਘ ਮਾਨ ਕਰਨਗੇ । ਬੁਲਾਰਿਆਂ ਵਜੋਂ ਹੀਰਾ ਸਿੰਘ, ਡਾ. ਸੀ. ਪੀ. ਕੰਬੋਜ ਅਤੇ ਕੁਲਵਿੰਦਰ ਸਿੰਘ ਸ਼ਾਮਲ ਹੋਣਗੇ । ਸੈਸ਼ਨ ਛੇਵਾਂ (ਸਮਾਂ 2.30 ਤੋਂ 04.00 ਵਜੇ ਤੱਕ) ‘ਮਸ਼ੀਨੀ ਬੁਧੀਮਾਨਤਾ ਰਾਹੀਂ ਅਨੁਵਾਦ ਵਿਚ ਪੇਸ਼ਕਦਮੀਆਂ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਇਸ ਦਾ ਸੰਚਾਲਨ ਡਾ. ਕੁਲਦੀਪ ਸਿੰਘ ਕਰਨਗੇ। ਬੁਲਾਰਿਆਂ ਵਜੋਂ ਜਸਵਿੰਦਰ ਸਿੰਘ ਅਤੇ ਡਾ.ਸੁਖਵਿੰਦਰ ਸਿੰਘ ਸ਼ਾਮਲ ਹੋਣਗੇ। ਸੱਤਵਾਂ ਸੈਸ਼ਨ (ਸਮਾਂ 4.00 ਤੋਂ 05.30 ਵਜੇ ਤੱਕ) ‘ਡਿਜ਼ੀਟਲ ਯੁੱਗ ਵਿਚ ਭਾਸ਼ਾ ਅਤੇ ਪਛਾਣ ਦੇ ਮਸਲੇ’ ‘ਤੇ ਅਧਾਰਿਤ ਹੋਵੇਗਾ । ਇਸ ਦੌਰਾਨ ਸੰਚਾਲਨ ਸੰਦੀਪ ਸ਼ਰਮਾ ਕਰਨਗੇ ਅਤੇ ਬੁਲਾਰਿਆਂ ਵਜੋਂ ਦਵਿੰਦਰ ਸਿੰਘ ਅਤੇ ਇਮਰਤਪਾਲ ਸਿੰਘ ਸ਼ਾਮਲ ਹੋਣਗੇ ।
ਵਿਦਾਇਗੀ ਸੈਸ਼ਨ(5.00 ਤੋਂ 06.30 ਵਜੇ ਤੱਕ) ਦੌਰਾਨ ਸਮੁੱਚੀ ਗੋਸ਼ਟੀ ਦੀ ਰਿਪੋਰਟ ਸ. ਸਤਪਾਲ ਸਿੰਘ ਚਹਿਲ ਪੇਸ਼ ਕਰਨਗੇ । ਵਿਦਾਇਗੀ ਭਾਸ਼ਣ ਡਾ. ਮਨਮੋਹਨ ਦੇਣਗੇ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸਾਰੇ ਲੇਖਕਾਂ, ਬੁੱਧੀ ਜੀਵੀਆਂ ਤੇ ਖੋਜਾਰਥੀਆਂ ਨੂੰ ਵਧ-ਚੜ੍ਹ ਕੇ ਇਸ ਗੋਸ਼ਟੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ ।

Advertisement
Advertisement
Advertisement
Advertisement
Scroll to Top