Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 03 Nov 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

ਯੂਨੀਵਰਸਿਟੀ ਪ੍ਰਸ਼ਾਸਨ ਪੁਸਤਕ ਮੇਲੇ ਦੀਆਂ ਤਰੀਕਾਂ ਸੰਬੰਧੀ ਸਥਿਤੀ ਕਰੇ ਸਪੱਸ਼ਟ : ਸੋਈ

ਯੂਨੀਵਰਸਿਟੀ ਪ੍ਰਸ਼ਾਸਨ ਪੁਸਤਕ ਮੇਲੇ ਦੀਆਂ ਤਰੀਕਾਂ ਸੰਬੰਧੀ ਸਥਿਤੀ ਕਰੇ ਸਪੱਸ਼ਟ : ਸੋਈ

ਯੂਨੀਵਰਸਿਟੀ ਪ੍ਰਸ਼ਾਸਨ ਪੁਸਤਕ ਮੇਲੇ ਦੀਆਂ ਤਰੀਕਾਂ ਸੰਬੰਧੀ ਸਥਿਤੀ ਕਰੇ ਸਪੱਸ਼ਟ : ਸੋਈ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਸੋਈ ਦੇ ਵਫਦ ਵੱਲੋ ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸੋਈ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਵਾਲੇ ਪੁਸਤਕ ਮੇਲੇ ਸੰਬੰਧੀ ਸੋਸ਼ਲ ਮੀਡੀਆ ਉੱਪਰ ਅਲੱਗ ਅਲੱਗ ਤਰੀਕਾਂ ਚੱਲ ਰਹੀਆਂ ਹਨ, ਜਿਸ ਕਰਕੇ ਵਿਦਿਆਰਥੀਆਂ ਵਿਚ ਦੁਬਿਧਾ ਚੱਲ ਰਹੀ ਹੈ । ਉਹਨਾਂ ਕਿਹਾ ਕਿ ਪੁਸਤਕ ਮੇਲੇ ਸੰਬੰਧੀ 18 ਤੋ 22 ਫਰਵਰੀ ਜਾਂ 25 ਤੋਂ 29 ਮਾਰਚ ਦੀਆਂ ਤਰੀਕਾ ਕਰਕੇ ਪੁਸਤਕ ਮੇਲਾ ਦੇਖਣ ਆਉਣ ਵਾਲਿਆ ਨੂੰ ਸਮੱਸਿਆ ਆ ਰਹੀ ਹੈ । ਇਸ ਮੌਕੇ ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰੀ ਪੁਸਤਕ ਮੇਲਾ ਵੀ ਪਿਛਲੇ ਸਾਲਾਂ ਵਾਂਗ ਫਰਵਰੀ ਮਹੀਨੇ ਵਿੱਚ ਹੀ ਕਰਵਾਇਆ ਜਾਵੇ ਕਿਉਕਿਂ ਮਾਰਚ ਮਹੀਨੇ ਤਾਪਮਾਨ ਅਨਕੂਲ ਨਹੀ ਹੁੰਦਾ । ਉਨਾਂ ਕਿਹਾ ਕਿ ਪਿਛਲੇ ਦਿਨੀ ਸੋਈ ਦੇ ਆਗੂਆਂ ਇਸ ਸਬੰਧੀ ਡੀਨ ਅਕਾਦਮਿਕ ਨਾਲ ਮੀਟਿੰਗ ਕੀਤੀ ਗਈ ਸੀ ਪਰ ਅਜੇ ਤੱਕ ਯੂਨੀਵਰਸਿਟੀ ਪ੍ਰਸਾਸਨ ਵਲੋ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ । ਹੁਸਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਪੁਸਤਕ ਮੇਲੇ ਵਿੱਚ ਸਟਾਲਾਂ ਅੱਗੇ ਪਿੱਛੇ ਲਗਾਉਣ ਕਰਕੇ ਦੁਕਾਨਦਾਰਾਂ ਵਿੱਚ ਤਕਰਾਰ ਚਲਦਾ ਰਿਹਾ, ਜਿਸ ਦੀਆਂ ਜਥੇਬੰਦੀ ਕੋਲ ਵੱਡੇ ਪੱਧਰ ਉੱਤੇ ਸ਼ਿਕਾਇਤਾਂ ਪਹੁੰਚੀਆਂ ਹਨ । ਉਹਨਾਂ ਕਿਹਾ ਕਿ ਇਸ ਵਾਰੀ ਯੂਨੀਵਰਸਿਟੀ ਪ੍ਰਸਾਸਨ ਮੇਲੇ ਵਿੱਚ ਪ੍ਰਬੰਧ ਨੂੰ ਸੁਚੱਜੇ ਢੰਗੇ ਨਾਲ ਕਰੇ । ਇਸ ਮੌਕੇ ਸੋਈ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਵੜੈਂਚ,ਦਿਲਪ੍ਰੀਤ ਸਿੰਘ, ਆਸਿਫ , ਜਗਮੀਤ ਸਿੰਘ ,ਹੁਸਨਦੀਪ ਸਿੰਘ, ਹਰਵਿੰਦਰ ਸਿੰਘ ਸਿੱਧੂ ,ਇਸਮਾਨ ਸਿੱਧੂ ,ਨਰਿੰਦਰ ਸਿੰਘ , ਦਲਜੀਤ ਸਿੰਘ, ਮਨਜੋਧ ਸਿੰਘ ,ਰਾਜਵੀਰ ਸਿੰਘ, ਸਤਿਗੁਰ ਸਿੰਘ, ਗਗਨਦੀਪ ਸਿੰਘ, ਏਕਮਦੀਪ ਸਿੰਘ, ਅਵਤਾਰ ਸਿੰਘ ਅਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top