Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:33 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਿਵ ਭੋਲੇ ਸ਼ੰਕਰ ਦੇ ਰੰਗ ਵਿਚ ਰੰਗੇਗਾ ਪਟਿਆਲਾ : ਕੋਹਲੀ ਨੇ ਲਿਆ ਤਿਆਰੀਆਂ ਦਾ ਜਾਇਜਾ

ਸ਼ਿਵ ਭੋਲੇ ਸ਼ੰਕਰ ਦੇ ਰੰਗ ਵਿਚ ਰੰਗੇਗਾ ਪਟਿਆਲਾ : ਕੋਹਲੀ ਨੇ ਲਿਆ ਤਿਆਰੀਆਂ ਦਾ ਜਾਇਜਾ

ਸ਼ਿਵ ਭੋਲੇ ਸ਼ੰਕਰ ਦੇ ਰੰਗ ਵਿਚ ਰੰਗੇਗਾ ਪਟਿਆਲਾ : ਕੋਹਲੀ ਨੇ ਲਿਆ ਤਿਆਰੀਆਂ ਦਾ ਜਾਇਜਾ
– ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਪਟਿਆਲਾ ਸ਼ਹਿਰ : ਅਜੀਤਪਾਲ
– ਸਮੁਚਾ ਜ਼ਿਲਾ ਪ੍ਰਸ਼ਾਸ਼ਨ, ਪੁਲਸ ਅਤੇ ਨਗਰ ਨਿਗਮ ਵੀ ਨਿਭਾਉਣਗੇ ਆਪਣੀਆਂ ਡਿਊਟੀਆਂ
– ਹਿੰਦੂ ਸੁਰਖਿਆ ਸੰਮਤੀ ਨੇ ਵਿਧਾਇਕ ਨੂੰ ਦਿੱਤਾ ਸੱਦਾ ਪੱਤਰ
ਪਟਿਆਲਾ : ਸ਼ਿਵਰਾਤਰੀ ਮੌਕੇ ਪਟਿਆਲਾ ਸ਼ਿਵ ਭੋਲੇ ਸ਼ੰਕਰ ਦੇ ਰੰਗ ਵਿਚ ਰੰਗਿਆ ਜਾਵੇਗਾ। ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਹਿੰਦੂ ਸੁਰਖਿਆ ਸੰਮਤੀ ਦੇ ਨੇਤਾਵਾਂ ਨਾਲ ਮੀਟਿੰਗ ਕਰਕੇ ਇਸਦੀ ਤਿਆਰੀਆਂ ਦਾ ਜਾਇਜਾ ਲਿਆ ਹੈ। ਉਨ੍ਹਾ ਆਖਿਆ ਕਿਕੋਹਲੀ ਪਰਿਵਾਰ ਹਿੰਦੂ ਸਿਖ ਏਕਤਾ ਦਾ ਪ੍ਰਤੀਕ ਹੈ ਤੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪਟਿਆਲਾ ਵਿਚ ਮਨਾਇਆ ਜਾਵੇਗਾ । ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਅੱਜ ਉਨ੍ਹਾ ਨੇ ਹਿੰਦੂ ਸੁਰਖਿਆ ਸੰਮਤੀ ਦੇ ਨੇਤਾਵਾਂ ਨਾਲ ਮੀਟਿੰਗ ਕਰਕੇ ਸਮੁਚੀਆਂ ਤਿਆਰੀਆਂ ਨੂੰ ਅਹਿਮ ਰੂਪ ਦਿੱਤਾ ਹੈ । ਉਨ੍ਹਾ ਆਖਿਆ ਕਿ ਪਟਿਆਲਾ ਦਾ ਸਮੁਚਾ ਜ਼ਿਲਾ ਪ੍ਰਸ਼ਾਸਨ, ਜ਼ਿਲਾ ਪੁਲਸ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਆਪਣੀਆਂ ਡਿਊਟੀਆਂ ਨਿਭਾਉਣਗੇ ਤੇ ਬਕਾਇਦਾ ਅੱਜ ਉਨ੍ਹਾ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆਦੇਸ਼ ਦਿਤੇ ਹਨ ਕਿ ਸ਼ਿਵਰਾਤਰੀ ਮੌਕੇ ਸ਼ਹਿਰ ਦੀਆਂ ਹਜਾਰਾਂ ਸੰਗਤਾਂ ਸ਼ੋਭਾ ਯਾਤਰਾ ਵਿਚ ਜੁੜਦੀਆਂ ਹਨ। ਇਸ ਲਈ ਸਮੁਚੇ ਟ੍ਰੈਫਕ ਰੂਟਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਜਾਵੇ ਅਤੇ ਨਗਰ ਨਿਗਮ ਨੂੰ ਆਦੇਸ਼ ਦਿੰਤੇ ਹਨ ਕਿ ਉਹ ਪਾਣੀ ਦੇਪ ੍ਰਬੰਧ, ਸਫਾਈ ਦੇ ਪ੍ਰਬੰਧਾਂ ਨੂੰ ਖੁਦ ਸੰਭਾਲਣ ਤਾਂ ਜੋ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ।
ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪਟਿਆਲਾ ਸ਼ਹਿਰ ਨੇ ਹਮੇਸ਼ਾ ਹੀ ਸ਼ਾਂਤੀ ਬਣਾਈ ਰਖੀ ਹੈ ਕਿਉਂਕਿ ਇਥੇ ਹਿੰਦੂ ਸਿਖ ਭਾਈਚਾਰੇ ਵਿਚ ਕੋਈ ਫਰਕ ਨਹੀ, ਸਗੋ ਇਨਾ ਵਚ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ। ਉਨ੍ਹਾ ਆਖਿਆ ਕਿ ਸ਼ਿਵਰਾਤਰੀ ਮੌਥੇ ਭਗਵਾਨ ਸ਼ਿਵ ਸੰਕਰ ਦਾ ਆਸੀਰਵਾਦ ਲੈਣ ਲਈ ਸਮੁਚੇ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀ ਆਪਣੇ ਤਿਉਹਾਰ ਬਹੁਤ ਹੀ ਵਧੀਆ ਤੇ ਸ਼ਾਨਦਾਰ ਢੰਗ ਨਾਲ ਮਨਾਕੇ ਉਸ ਪ੍ਰਮਾਤਮਾ ਨੂੰ ਸਿਜਦਾ ਕਰ ਸਕੀਏ ।
ਉਨ੍ਹਾ ਇਸ ਮੌਕੇ ਹਿੰਦੂ ਸੁਰਖਿਆ ਸੰਮਤੀ ਦੇ ਸਮੁਚੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਜੀਤਪਾਲ ਕੋਹਲੀ ਪਟਿਆਲਵੀਆਂ ਦਾ ਸੇਵਕ ਹੈ ਅਤੇ ਸਿਵਰਾਤਰੀ ਦੇ ਤਿਉਹਾਰ ‘ਤੇ 24 ਘੰਟੇ ਸੰਗਤਾਂ ਦੀ ਸੇਵਾ ਵਿਚ ਹਾਜਰ ਰਹੇਗਾ ਤੇ ਹਰ ਡਿਊਟੀ ਨੂੰ ਖੁਦ ਸੇਵਕ ਬਣਕੇ ਨਿਭਾਵੇਗਾ । ਇਸ ਮੌਕੇ ਆਸ਼ੂਤੋਸ਼ ਗੌਤਮ, ਤਰਸੇਮ ਸੈਣੀ, ਸੁਭਾਸ਼ ਵਰਮਾ, ਸੁਧੀਰ, ਵਿਕਟਰ, ਜੀਡੀ ਉਪਲ, ਕੁਲਦੀਪ ਸਾਗਰ, ਚੰਦਰ ਸ਼ੇਖਰ, ਕਲੀਸ ਸ਼ਰਮਾ, ਅਸ਼ੋਕ ਸ਼ਰਮਾ, ਕਰਨ ਮੌਦਗਿਲ, ਅਮਿਤ ਸ਼ਰਮਾ, ਚਿੰਟੂ ਕਕੜ, ਅਤੁਲ ਬਹਿਲ, ਅਮਰਜੀਤ ਭਾਟੀਆ, ਮਨਮੋਹਣ ਕਪੂਰ, ਦੇਹਵਾਲ ਬਾਂਸਲ, ਜਿੰਮੀ ਗੁਪਤਾ, ਖੁਸ਼ੀ ਚੋਪੜਾ, ਜਗਦੀਸ਼ ਪੂਸਾ, ਲਕੀ ਰਸ਼ੀਕ ਅਤੇ ਹੋਰਵ ੀ ਨੇਤਾ ਹਾਜਰ ਸਨ ।

Advertisement
Advertisement
Advertisement
Advertisement
Scroll to Top