Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 4:24 pm

+91 90915 01313 , +91 90916 01313

punjabbanni@gmail.com
punjabbani@yahoo.com

ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ

ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ

ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ
ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਵਲੋਂ ਐਸ. ਐਸ. ਪੀ. ਸਾਹਿਬ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੀਤੇ ਕੁੱਝ ਸਮੇਂ ਤੋਂ ਪਟਿਆਲਾ ਸ਼ਹਿਰ ਖਾਸ ਕਰਕੇ ਪੁਰਾਣੇ ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਗੈਸ ਏਜੰਸੀਆਂ ਤੇ ਕੰਮ ਕਰ ਰਹੇ ਵਰਕਰਾਂ ਦੀਆਂ ਰੇਹੜੀਆਂ/ਆਟੋ ਤੋਂ ਸਿਲੰਡਰ ਚੋਰੀ ਹੋਣ ਅਤੇ ਕੈਸ਼ ਦੀ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ । ਪੁਲਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਇਨ੍ਹਾਂ ਘਟਨਾਵਾਂ ਨੂੰ ਠੱਲ ਨਹੀ ਪੈ ਰਹੀ । ਇਨਾਂ ਘਟਨਾਵਾਂ ਕਰਕੇ ਗੈਸ ਵਰਕਰ ਨਾ ਸਿਰਫ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ,ਬਲਕਿ ਰਿਪੋਰਟ ਦੀ ਕਾਪੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਏਜੰਸੀਆਂ ਦੇ ਮਾਲਕ ਡਿਸਟ੍ਰੀਬਿਊਟਰ ਆਪਣੇ ਨੁਕਸਾਨ ਦੀ ਭਰਪਾਈ ਵਰਕਰ ਸਿਰ ਮੜ ਦਿੰਦੇ ਹਨ । ਉਪਰੋਕਤ ਹਾਲਤਾਂ ਦੇ ਮੱਦੇਨਜ਼ਰ ਯੂਨੀਅਨ ਵਲੋਂ ਐਸ. ਐਸ. ਪੀ. ਸਾਹਿਬ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਾਰੇ ਪੁਲਸ ਸਟੇਸ਼ਨਾਂ ਨੂੰ ਕਿਰਤੀਆਂ ਦੀਆਂ ਰੇਹੜੀਆਂ/ ਆਟੋ ਤੋਂ ਗੈਸ ਸਿਲੰਡਰਾਂ ਦੀ ਚੋਰੀ ਅਤੇ ਵਰਕਰਾਂ ਦੀ ਲੁੱਟ ਖੋਹ ਨੂੰ ਰੋਕਣ ਸਬੰਧੀ ਸਖਤ ਕਦਮ ਚੁੱਕੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ। ਕਿਰਤੀਆਂ ਵਲੋਂ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵਲੋਂ ਰਿਪੋਰਟ ਦਰਜ਼ ਕਰਨ ਅਤੇ ਉਸਦੀ ਇੱਕ ਕਾਪੀ ਕਿਰਤੀ ਨੂੰ ਮੁੱਹਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ । ਪੁਲਸ ਦੀਆਂ ਗਸ਼ਤ ਟੀਮਾਂ ਨੂੰ ਵਰਕਰਾਂ ਵਲੋਂ ਫੌਰੀ ਜਾਣਕਾਰੀ ਦੇਣ ਸਬੰਧੀ ਕੋਈ ਵਿਵਸਥਾ ਕਾਇਮ ਕੀਤੀ ਜਾਵੇ । ਉਮੀਦ ਹੈ ਕਿ ਤੁਸੀਂ ਸਾਡੀਆਂ ਮੰਗਾਂ ਨੂੰ ਹੱਲ ਕਰਨ ਲਈ ਪਹਿਲ ਦੇ ਅਧਾਰ ਤੇ ਕਾਰਵਾਈ ਯਕੀਨੀ ਬਣਾਉਗੇ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ, ਸੁਰਜੀਤ ਸਿੰਘ ਜਨਰਲ ਸਕੱਤਰ,ਸਤਪਾਲ ਸਿੰਘ ਮੀਤ ਪ੍ਰਧਾਨ,ਇਫੱਟੂ ਆਗੂ ਸ੍ਰੀ ਨਾਥ ਜੀ, ਸਤਿਗੁਰ ਸਿੰਘ ਆਗੂ ਨਾਭਾ, ਕੇਸਰ ਸਿੰਘ , ਕੁਲਵੰਤ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਅਵਤਾਰ ਸਿੰਘ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top