Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:31 pm

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਦਾ ਪਹਿਲਾ ਜਨਰਲ ਹਾਊਸ 18 ਨੂੰ

ਨਗਰ ਨਿਗਮ ਦਾ ਪਹਿਲਾ ਜਨਰਲ ਹਾਊਸ 18 ਨੂੰ

ਨਗਰ ਨਿਗਮ ਦਾ ਪਹਿਲਾ ਜਨਰਲ ਹਾਊਸ 18 ਨੂੰ
ਕਈ ਅਹਿਮ ਐਲਾਨ ਹੋਣ ਦੀਆਂ ਸੰਭਾਵਨਾਵਾਂ
-ਐਫ. ਐਂਡ ਸੀ. ਸੀ. ਵੀ ਬਣੇਗੀ ; ਇਸ ਤੋਂ ਬਾਅਦ ਆਵੇਗਾ ਬਜਟ ਹਾਊਸ
-ਸਮੁੱਚੇ ਕੌਂਸਲਰ ਪਹਿਲੀ ਵਾਰ ਜਨਰਲ ਹਾਊਸ ਵਿਚ ਰੱਖਣਗੇ ਆਪਣੀਆਂ ਸਮੱਸਿਆਵਾਂ
ਪਟਿਆਲਾ : ਨਗਰ ਨਿਗਮ ਪਟਿਆਲਾ ਵਿਚ ਬਣੇ ਆਮ ਆਦਮੀ ਪਾਰਟੀ ਦੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਪਹਿਲਾ ਜਨਰਲ ਹਾਊਸ 18 ਫਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਵਿਚ ਕਈ ਐਲਾਨ ਹੋਣਗੇ । ਜਨਰਲ ਹਾਊਸ ਵਿਚ ਨਗਰ ਨਿਗਮ ਦੀ ਸਭ ਤੋਂ ਤਾਕਤਵਰ ਕਮੇਟੀ ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ (ਐਫ. ਐਂਡ ਸੀ. ਸੀ.) ਦਾ ਗਠਨ ਵੀ ਹੋ ਸਕਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਬਜਟ ਪਾਸ ਕਰਨਾ ਪਵੇਗਾ ਅਤੇ ਉਸ ਲਈ ਸਭ ਤੋਂ ਪਹਿਲਾਂ ਐਫ. ਐਂਡ ਸੀ. ਸੀ. ਦੀ ਲੋੜ ਪਵੇਗੀ । ਜਨਰਲ ਹਾਊਸ ਵਿਚ ਸਮੁੱਚੇ ਵਾਰਡਾਂ ਦੇ ਕੌਂਸਲਰ ਹਿੱਸਾ ਲੈਣਗੇ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਵੀ ਰੱਖਣਗੇ । ਜਨਰਲ ਹਾਊਸ ਵਿਚ ਜਿਥੇ ਨਿਗਮ ਦੇ ਕਰਮਚਾਰੀਆਂ ਦੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਵੇਗਾ, ਉਥੇ ਸ਼ਹਿਰ ਨਾਲ ਜੁੜੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ। ਜਨਰਲ ਹਾਊਸ ਵਿਚ ਜਿਨ੍ਹਾਂ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਣਾ ਹੈ ਦਾ ਏਜੰਡਾ ਨਗਰ ਨਿਗਮ ਨੇ ਤਿਆਰ ਕਰਕੇ ਜਾਰੀ ਕਰ ਦਿੱਤਾ ਹੈ । ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਮੇਅਰ ਕੁੰਦਨ ਗੋਗੀਆ ਵਲੋਂ ਸ਼ਹਿਰ ਦੇ ਪੈਂਡਿੰਗ ਚੱਲੇ ਆ ਰਹੇ ਕਾਰਜਾਂ ਨੂੰ ਜਲਦ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਜਾਣਗੇ ।
ਕੌਂਸਲਰਾਂ ਨੇ ਆਪਣੀਆਂ ਸਮੱਸਿਆਵਾਂ ਜਨਰਲ ਹਾਊਸ ਵਿਚ ਰੱਖਣ ਦੀ ਖਿੱਚੀ ਤਿਆਰੀ
ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਨਗਰ ਨਿਗਮ ਦੇ ਹੋ ਰਹੇ ਜਨਰਲ ਹਾਊਸ ਵਿਚ ਸਮੁੱਚੇ ਕੌਂਸਲਰਾਂ ਨੇ ਆਪਣੀਆਂ ਸਮੱਸਿਆਵਾਂ ਰੱਖਣ ਲਈ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਕੁੰਦਨ ਗੋਗੀਆ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਜਨਰਲ ਹਾਊਸ ਦੀ ਮੀਟਿੰਗ ਹੈ, ਜਿਸ ਵਿਚ ਮੇਅਰ ਕੌਂਸਲਰਾਂ ਦੇ ਰੂ-ਬ-ਰੂ ਹੋਣਗੇ । ਦੱਸਣਯੋਗ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੌਂਸਲਰਾਂ ਦੇ ਰੂਪ ਵਿਚ ਚੁਣਿਆਂ ਗਿਆ ਹੈ ਤੋਂ ਬਾਅਦ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੌਂਸਲਰ, ਨਿਗਮ ਮੇਅਰ ਅਤੇ ਕਮਿਸ਼ਨਰ ਵਿਚਾਲੇ ਕੋਈ ਮੀਟਿੰਗ ਨਹੀਂ ਹੋਈ । ਇਹ ਪਹਿਲੀ ਮੀਟਿੰਗ ਹੈ ਜਦੋਂ ਕੌਂਸਲਰ ਆਪਣੇ ਆਪਣੇ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੇਅਰ ਅਤੇ ਕਮਿਸ਼ਨਰ ਦੇ ਅੱਗੇ ਰੱਖਣਗੇ ਤੇ ਨਾਲ ਹੀ ਆਪਣੇ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦੇਣਗੇ ।
ਐਫ. ਐਂਡ ਸੀ. ਸੀ. ਲਈ ਕੌਈ ਕੌਂਸਲਰਾਂ ਵਲੋਂ ਕੀਤੀ ਜਾ ਰਹੀ ਹੈ ਜੋਰ ਅਜਮਾਈ
ਇਸ ਜਨਰਲ ਹਾਊਸ ਵਿਚ ਨਗਰ ਨਿਗਮ ਦੇ ਵਿੱਤੀ ਸਕੰਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਸ ਜਨਰਲ ਹਾਊਸ ਵਿਚ ਨਿਗਮ ਦੀ ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ ਦਾ ਗਠਨ ਵੀ ਕੀਤਾ ਜਾ ਸਕਦਾ ਹੈ । ਇਸ ਕਮੇਟੀ ਵਿਚ ਨਿਗਮ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਕਮਿਸ਼ਨਰ ਅਤੇ ਦੋ ਕੌਂਸਲਰਾਂ ਨੂੰ ਸ਼ਾਮਲ ਕੀਤਾ ਜਾਣਾ ਹੈ । ਕਮੇਟੀ ਗਠਿਤ ਕਰਨ ਲਈ ਦੋ ਕੌਂਸਲਰਾਂ ਦੀ ਚੋਣ ਇਸ ਜਨਰਲ ਹਾਊਸ ਵਿਚ ਹੋਵੇਗੀ । ਸਮੁੱਚੇ ਕੌਂਸਲਰਾਂ ਦੀ ਰਜ਼ਾਮੰਦੀ ਤੋਂ ਬਾਅਦ ਕੌਂਸਲਰਾਂ ਦੇ ਨਾਮ ਦੇ ਨਾਲ ਮੇਅਰ ਐਫ. ਐਂਡ ਸੀ. ਸੀ. ਕਮੇਟੀ ਦਾ ਗਠਨ ਕਰਨਗੇ। ਹਾਲਾਂਕਿ ਇਸ ਦੌਰਾਨ ਵੱਖ ਵੱਖ ਮੁੱਦਿਆਂ ਤਹਿਤ ਤੈਅ ਕੀਤਾ ਗਿਆ ਰਿਕਵਰੀ ਦਾ ਟਾਰਗੇਟ ਕਿਸ ਤਰ੍ਹਾਂ ਪੂਰਾ ਕੀਤੇ ਜਾਣਾ ਹੈ ‘ਤੇ ਵੀ ਵਿਚਾਰ ਵਟਾਂਦਰਾ ਹੋਣੀ ਸੰਭਾਵਨਾ ਹੈ। ਉਧਰ ਕਈ ਸੀਨੀਅਰ ਕੌਂਸਲਰਾਂ ਨੇ ਐਫ. ਐਂਡ ਸੀ. ਸੀ. ਦੀ ਕਮੇਟੀ ਵਿਚ ਪੈਣ ਲਈ ਜੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ ।
ਨਿਗਮ ਦੇ ਕਾਬਿਲ ਅਫਸਰ ਸੁਨੀਤਾ ਮਹਿਤਾ, ਰਵਦੀਪ ਸਿੰਘ ਅਤੇ ਅਨੀਸ਼ ਬਾਂਸਲ ਬਣੇ ਅਸਿਸਟੈਂਟ ਕਮਿਸ਼ਨਰ
ਨਗਰ ਨਿਗਮ ਪਟਿਆਲਾ ਦੇ ਬੇਹਦ ਕਾਬਿਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਅਸਿਸਟੈਂਟ ਕਮਿਸ਼ਨਰ ਬਣਾ ਦਿੱਤਾ ਹੈ । ਇਨ੍ਹਾਂ ਵਿਚ ਸੁਨੀਲ ਮਹਿਤਾ, ਅਨੀਸ਼ ਬਾਂਸਲ ਅਤੇ ਰਵਦੀਪ ਸਿੰਘ ਦੇ ਨਾਮ ਸ਼ਾਮਲ ਹਨ। ਇਹ ਤਿੰਨੋਂ ਅਧਿਕਾਰੀ ਮੌਜੂਦਾ ਸਮੇਂ ਵਿਚ ਸੈਕਟਰੀ ਦੇ ਅਹੁਦੇ ‘ਤੇ ਤਾਇਨਾਤ ਸਨ । ਇਨ੍ਹਾਂ ਅਧਿਕਾਰੀਆਂ ਨੇ ਨਿਗਮ ਅਤੇ ਜਨਤਾ ਦੇ ਹੱਕ ਵਿਚ ਕਾਫੀ ਕੰਮ ਕੀਤੇ ਹਨ, ਜਿਸਦੇ ਚਲਦਿਆਂ ਇਨ੍ਹਾਂ ਨੂੰ ਅਸਿਸਟੈਂਟ ਕਮਿਸ਼ਨਰ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਹੈ । ਹਾਲਾਂਕਿ ਹੁਣ ਇਨ੍ਹਾਂ ਅਧਿਕਾਰੀਆਂ ਦੀ ਪੋਸਟਿੰਗ ਕਿਥੇ ਹੋਵੇਗੀ ਹਾਲੇ ਇਹ ਤੈਅ ਹੋਣਾ ਬਾਕੀ ਹੈ। ਤਿੰਨੋਂ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਲਈ ਪੰਜਾਬ ਸਰਕਾਰ ਦਾ ਧੰਨਵਦ ਕਰਦੇ ਹਨ ਅਤੇ ਭਰੋਸਾ ਦੁਆਉਂਦੇ ਹਾਂ ਕਿ ਉਹ ਆਪਣੀ ਡਿਊਟੀ ਨੂੰ ਬਾਖੂਬੀ ਤਰੀਕੇ ਨਾਲ ਨਿਭਾਉਣਗੇ ਅਤੇ ਪਟਿਆਲਵੀਆਂ ਦੀ ਡਟ ਕੇ ਸੇਵਾ ਕਰਨਗੇ ।

Advertisement
Advertisement
Advertisement
Advertisement
Scroll to Top