Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:44 am

+91 90915 01313 , +91 90916 01313

punjabbanni@gmail.com
punjabbani@yahoo.com

ਪਰਮਿੰਦਰ ਕੌਰ ਨੇ ਗਰੀਬ ਹਾਲਾਤਾਂ ਦੇ ਬਾਵਜੂਦ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪੂਰੇ ਪੰਜਾਬ 'ਚ ਉੱਚਾ ਕੀਤਾ

ਪਰਮਿੰਦਰ ਕੌਰ ਨੇ ਗਰੀਬ ਹਾਲਾਤਾਂ ਦੇ ਬਾਵਜੂਦ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪੂਰੇ ਪੰਜਾਬ 'ਚ ਉੱਚਾ ਕੀਤਾ

ਪਰਮਿੰਦਰ ਕੌਰ ਨੇ ਗਰੀਬ ਹਾਲਾਤਾਂ ਦੇ ਬਾਵਜੂਦ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪੂਰੇ ਪੰਜਾਬ ‘ਚ ਉੱਚਾ ਕੀਤਾ
ਮੋਹਾਲੀ, 14 Oct : ਪੰਜਾਬ ਦੀਆਂ ਧੀਆਂ ਨੇ ਜੋ ਇਸ ਵਾਰ ਕਰ ਵਿਖਾਇਆ ਹੈ ਉਸ ਨੂੰ ਵੇਖ ਹਰ ਕੋਈ ਇਹੀ ਕਹਿ ਰਿਹਾ ਵੀ ਇਸ ਵਾਰ ਤਾਂ ਇਹ ‘ਧੀਆਂ ਦੀ ਦੀਵਾਲੀ’ ਹੋਣ ਵਾਲੀ ਹੈ। ਇੰਝ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਲਗਭਗ 11 ਤੋਂ ਵੱਧ ਕੁੜੀਆਂ ਨੇ ਪੀ.ਸੀ.ਐੱਸ ਜੱਜ ਦੇ ਇਮਤਿਹਾਨਾਂ ‘ਚ ਆਪਣੇ ਆਪਣੇ ਪਰਿਵਾਰਾਂ ਦਾ ਨਾ ਰੋਸ਼ਨਾਇਆ ਹੈ।
ਉਨ੍ਹਾਂ ਵਿੱਚੋਂ ਹੀ ਇੱਕ ਧੀ ਜਿਸਦੀ ਹੁਣ ਸਾਰੇ ਮੋਹਾਲੀ ਪਿੰਡ ਵਾਲੇ ਮਿਸਾਲ ਦਿੰਦੇ ਨਹੀਂ ਥੱਕ ਰਹੇ, ਉਹ ਹੈ ਪਰਮਿੰਦਰ ਕੌਰ, ਜਿਸਦੇ ਪਿਤਾ ਪੇਸ਼ੇ ਤੋਂ ਨਿੱਜੀ ਕੰਪਨੀ ‘ਚ ਸੁਰੱਖਿਆ ਕਰਮਚਾਰੀ ਦਾ ਕੰਮ ਕਰਦੇ ਨੇ ਅਤੇ ਘਰ ਦੇ ਗਰੀਬ ਹਾਲਾਤਾਂ ਦੇ ਬਾਵਜੂਦ ਇਸ ਧੀ ਨੇ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪਿੰਡ ‘ਚ ਹੀ ਨਹੀਂ ਪੂਰੇ ਪੰਜਾਬ ‘ਚ ਉੱਚਾ ਕੀਤਾ ਹੈ। ਪਰਮਿੰਦਰ ਨੇ ਦੱਸਿਆ, “ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੀ ਸੀ, ਜਦੋਂ ਮੈਨੂੰ ਪਤਾ ਲੱਗਿਆ ਵੀ ਇਮਤਿਹਾਨਾਂ ਦੇ ਨਤੀਜੇ ਜਾਰੀ ਹੋ ਚੁਕੇ ਹਨ। ਮਗਰੋਂ ਮੇਰੀ ਸਹੇਲੀ ਦਾ ਲਗਾਤਾਰ ਫੋਨ ਆਉਂਦਾ ਰਿਹਾ, ਪਾਠ ਤੋਂ ਬਾਅਦ ਇਸਤੋਂ ਪਹਿਲਾਂ ਮੈਂ ਨਤੀਜਾ ਵੇਖ ਪਾਉਂਦੀ ਮੇਰੀ ਸਹੇਲੀ ਨੇ ਫਿਰ ਫੋਨ ਕਰ ਦਿੱਤਾ। ਮੈਂ ਉਸਨੂੰ ਕਹਿਣਾ ਚਾਹਿਆ ਕਿ ਮੈਨੂੰ ਨਤੀਜਾ ਵੇਖਣ ਦੇ ਇੱਕ ਵਾਰਾਂ ਤਾਂ ਉਸਨੇ ਉਤਸ਼ਾਹ ‘ਚ ਕਿਹਾ ‘ਲੋੜ ਨਹੀਂ ਪਰਮਿੰਦਰ ਤੂੰ ਚੰਗੇ ਨੰਬਰਾਂ ਨਾਲ ਜੱਜ ਬਣ ਗਈ ਹੈ’। ਪਰਮਿੰਦਰ ਨੇ ਅੱਗੇ ਕਿਹਾ, “ਮੈਂ ਭੱਜੀ ਭੱਜੀ ਪਹਿਲੀ ਮੰਜ਼ਿਲ ਤੋਂ ਹੇਠਾਂ ਉਤਰ ਮਾਂ ਨੂੰ ਜਾਣਕਾਰੀ ਦਿੱਤੀ ਉਦੋਂ ਤੱਕ ਪਿਤਾ ਜੀ ਵੀ ਆਪਣੀ ਡਿਊਟੀ ਕਰ ਸਾਈਕਲ ‘ਤੇ ਵੇਹੜੇ ‘ਚ ਆ ਖਲੋਤੇ ਸਨ, ਜਦੋਂ ਮੈਂ ਭੱਜੀ ਉਨ੍ਹਾਂ ਕੋਲ ਗਈ ਅਤੇ ਉਨ੍ਹਾਂ ਨੂੰ ਦੱਸਿਆ ਵੀ ਮੈਂ ਜੱਜ ਬਣ ਗਈ ਹਾਂ।” ਪਰਮਿੰਦਰ ਦਾ ਕਹਿਣਾ ਕਿ ਉਹ ਬਹੁਤ ਹੀ ਭਾਵੁਕ ਪੱਲ ਸੀ, ਕਿਉਂਕਿ ਜੇਕਰ ਇਸ ਵਾਰਾਂ ਇਹ ਪੇਪਰ ਨਾ ਨਿੱਕਲਦਾ ਤਾਂ “ਮੈਂ ਸੋਚਿਆ ਹੋਇਆ ਸੀ ਵੀ ਕਿਸੀ ਨਿੱਜੀ ਕੰਪਨੀ ‘ਚ 10-12 ਹਜ਼ਾਰ ਦੀ ਨੌਕਰੀ ‘ਤੇ ਲੱਗ ਜਾਵਾਂਗੀ।”

Advertisement
Advertisement
Advertisement
Advertisement
Scroll to Top