ਖ਼ਾਲਿਸਤਾਨੀ ਅੱਤਵਾਦੀ ਪੰਨੂ ਦੀ ਨਵੀਂ ਵੀਡੀਓ, ਹਮਾਸ ਵਰਗੇ ਹਮਲੇ ਦੀ ਦਿੱਤੀ ਧਮਕੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 October, 2023, 07:51 PM

ਖ਼ਾਲਿਸਤਾਨੀ ਅੱਤਵਾਦੀ ਪੰਨੂ ਦੀ ਨਵੀਂ ਵੀਡੀਓ, ਹਮਾਸ ਵਰਗੇ ਹਮਲੇ ਦੀ ਦਿੱਤੀ ਧਮਕੀ
ਨਵੀਂ ਦਿੱਲੀ : ਇਜ਼ਰਾਈਲ ‘ਤੇ ਅੱਤਵਾਦੀ ਸਮੂਹ ਹਮਾਸ ਦੇ ਹਮਲੇ ਦੇ ਵਿਚਕਾਰ, ਖਾਲਿਸਤਾਨੀ ਅੱਤਵਾਦੀਆਂ ਨੇ ਵੀ ਭਾਰਤ ‘ਚ ਅਜਿਹੀ ਕਾਰਵਾਈ ਕਰਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਹਨ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਹ ਧਮਕੀ ਦਿੱਤੀ ਹੈ। ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਫਲਸਤੀਨ ਜੰਗ ਤੋਂ ਸਿੱਖਣ ਲਈ ਕਿਹਾ ਹੈ, ਕਿਉਂਕਿ ਅਜਿਹਾ ਹੀ ਪ੍ਰਤੀਕਰਮ ਭਾਰਤ ਵਿੱਚ ਵੀ ਦੇਖਣ ਨੂੰ ਮਿਲਣ ਵਾਲਾ ਹੈ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਪੰਨੂੰ ਨੇ ਕਿਹਾ ਹੈ ਕਿ ਜੇਕਰ ਭਾਰਤ ਨੇ ਪੰਜਾਬ ‘ਤੇ ਕਬਜ਼ਾ ਕਰਨਾ ਜਾਰੀ ਰੱਖਿਆ ਤਾਂ ਉੱਥੇ ਵੀ ਪ੍ਰਤੀਕਿਰਿਆ ਹੋਵੇਗੀ, ਜਿਸ ‘ਚ ਹਮਾਸ ਵਾਂਗ ਪੰਜਾਬ ਤੋਂ ਭਾਰਤ ‘ਤੇ ਹਜ਼ਾਰਾਂ ਰਾਕੇਟ ਦਾਗੇ ਜਾਣਗੇ। ਹਾਲਾਂਕਿ ਪੰਨੂ ਪਹਿਲੀ ਵਾਰ ਆਪਣੀ ਇੱਕ ਵੀਡੀਓ ਵਿੱਚ ਚੋਣ ਰਾਜਨੀਤੀ ਦੀ ਭਾਸ਼ਾ ਬੋਲਦੇ ਨਜ਼ਰ ਆ ਰਹੇ ਹਨ। ਪੰਨੂ ਨੇ ਕਿਹਾ ਹੈ ਕਿ SFJ ਬੈਲਟ ‘ਤੇ ਵਿਸ਼ਵਾਸ ਰੱਖਦੀ ਹੈ। ਹੁਣ ਚੋਣ ਭਾਰਤ ਸਰਕਾਰ ਦੀ ਹੈ ਕਿ ਉਹ ‘ਬੈਲਟ ਜਾਂ ਬੁਲੇਟ’ ਵਿੱਚੋਂ ਕੀ ਚਾਹੁੰਦੀ ਹੈ। ਇਸ ਵੀਡੀਓ ‘ਤੇ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।