Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 12:27 pm

+91 90915 01313 , +91 90916 01313

punjabbanni@gmail.com
punjabbani@yahoo.com

ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ’ਚ ਪਹੁੰਚਾਇਆ

ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ’ਚ ਪਹੁੰਚਾਇਆ

ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ’ਚ ਪਹੁੰਚਾਇਆ
-25 ਖੇਡਾਂ ’ਚ ਖਿਡਾਰੀਆਂ ਵੱਲੋਂ ਕੀਤਾ ਜਾ ਰਿਹੈ ਸ਼ਾਨਦਾਰ ਪ੍ਰਦਰਸ਼ਨ
-ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਹੋਏ ਦਿਲਚਸਪ ਮੁਕਾਬਲੇ
ਪਟਿਆਲਾ 29 ਸਤੰਬਰ

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਚੌਥੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ,ਸਰਕਲ ਕਬੱਡੀ,ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ,ਕਿੱਕ ਬਾਕਸਿੰਗ,ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ। ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ। ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ। ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਗੇਮ ਟੇਬਲ ਟੈਨਿਸ ਅੰਡਰ 14 ਲੜਕਿਆਂ ਵਿੱਚ ਸੱਤਪ੍ਰੀਤ ਨੇ ਪਹਿਲਾ,ਤੁਸ਼ਾਤ ਨੇ ਦੂਜਾ,ਅਭਿਜੀਤ ਨੇ ਤੀਜਾ ਅਤੇ ਪਿਊਸ਼ ਨੇ ਚੌਥਾ ਹਾਸਲ ਕੀਤਾ।
ਗੇਮ ਫੁੱਟਬਾਲ ਅੰਡਰ 17 ਲੜਕੀਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੂੰ ਪਾਤੜਾਂ ਦੀ ਟੀਮ ਨੇ 3-0,ਭੁਨਰਹੇੜੀ ਨੇ ਸਮਾਣਾ ਦੀ ਟੀਮ ਨੂੰ 6-0 ਨਾਲ ਅਤੇ ਪਟਿਆਲਾ ਸ਼ਹਿਰੀ ਨੇ ਘਨੌਰ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ 14 ਲੜਕਿਆਂ ਵਿੱਚ ਪੀ.ਐਸ.ਪੀ.ਸੀ.ਐਲ ਪਟਿਆਲਾ ਨੇ ਪਹਿਲਾ ਸਥਾਨ,ਪੋਲੋ ਗਰਾਊਂਡ ਦੀ ਟੀਮ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 17 ਲੜਕਿਆਂ ਵਿੱਚ ਪੀ.ਐਸ.ਪੀ.ਸੀ.ਐਲ ਪਟਿਆਲਾ ਨੇ ਪਹਿਲਾ,ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਪੋਲੋ ਗਰਾਊਂਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 21 ਲੜਕਿਆਂ ਵਿੱਚ ਸਮਾਣਾ ਦੀ ਟੀਮ ਰਾਜਪੁਰਾ ਨੂੰ 3-0 ਨਾਲ ਹਰਾ ਕੇ ਜੇਤੂ ਰਹੀ।
ਗੇਮ ਖੋਹ ਖੋਹ ਅੰਡਰ 21 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਨਾਭਾ ਨੂੰ 3-0 ਦੇ ਅੰਕਾਂ ਨਾਲ ਹਰਾ ਕੇ,ਸਨੌਰ ਦੀ ਟੀਮ ਭੁਨਰਹੇੜੀ ਨੂੰ 6-1 ਦੇ ਅੰਕਾਂ ਨਾਲ ਹਰਾ ਕੇ,ਘਨੌਰ ਦੀ ਟੀਮ ਨੇ ਸਨੌਰ ਨੂੰ 8-1 ਦੇ ਫ਼ਰਕ ਨਾਲ ਅਤੇ ਭੁਨਰਹੇੜੀ ਨੂੰ 9-1 ਦੇ ਅੰਕਾਂ ਨਾਲ ਹਰਾ ਕੇ ਜੇਤੂ ਰਹੀ।ਇਸੇ ਤਰ੍ਹਾਂ ਅੰਡਰ 21 ਲੜਕਿਆਂ ਵਿੱਚ ਸਨੌਰ ਨੇ ਰਾਜਪੁਰਾ ਨੂੰ 8-3 ਦੇ ਅੰਕਾਂ ਨਾਲ,ਘਨੌਰ ਨੇ ਭੁਨਰਹੇੜੀ ਨੂੰ 10-3 ਨਾਲ,ਸਮਾਣਾ ਨੇ ਨਾਭਾ ਨੂੰ 11-2 ਨਾਲ,ਪਟਿਆਲਾ ਸ਼ਹਿਰੀ ਨੇ ਪਾਤੜਾਂ ਨੂੰ 10-08 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਗੇਮ ਹਾਕੀ ਅੰਡਰ 14 ਲੜਕਿਆਂ ਵਿੱਚ ਨਾਭਾ ਨੇ ਪੰਜਾਬੀ ਯੂਨੀਵਰਸਿਟੀ ਨੂੰ 6-0 ਨਾਲ,ਸਪੋਰਟਸ ਕਿਡਜ਼ ਪਾਤੜਾਂ ਨੇ ਪਟਿਆਲਾ ਬੀ ਨੂੰ 3-0 ਨਾਲ,ਪਟਿਆਲਾ ਏ ਨੇ ਸਮਾਣਾ ਦੀ ਟੀਮ ਨੂੰ 1-0 ਦੇ ਫ਼ਰਕ ਨਾਲ,ਰਾਜਪੁਰਾ ਸਪਤਸਰਿੰਗ ਸਕੂਲ ਨੇ ਗੰਗਾ ਇੰਟਰਨੈਸ਼ਨਲ ਪਾਤੜਾਂ ਨੂੰ 3-0 ਦੇ ਨਾਲ,ਹਰਾ ਕੇ ਜਿੱਤ ਹਾਸਲ ਕੀਤੀ।
ਗੇਮ ਵਾਲੀਬਾਲ ਅੰਡਰ 21 ਲੜਕੀਆਂ ਵਿੱਚ ਰਾਜਪੁਰਾ ਏ ਸ਼ੰਭੂ ਕਲਾਂ ਨੂੰ,ਪਾਤੜਾਂ ਬੀ ਨੇ ਸਮਾਣਾ ਏ ਨੂੰ,ਪਾਤੜਾਂ ਏ ਨੇ ਸਮਾਣਾ ਬੀ ਨੂੰ, ਨਾਭਾ ਬੀ ਨੇ ਭੁਨਰਹੇੜੀ ਨੂੰ,ਪਟਿਆਲਾ ਸ਼ਹਿਰੀ ਬੀ ਨੇ ਸਨੌਰ ਬੀ ਨੂੰ,ਭੁਨਰਹੇੜੀ ਬੀ ਨੇ ਰਾਜਪੁਰਾ ਨੂੰ ਅਤੇ ਪਟਿਆਲਾ ਦਿਹਾਤੀ ਬੀ ਨੇ ਪਾਤੜਾਂ ਬੀ ਨੂੰ 2-0 ਫ਼ਰਕ ਨਾਲ ਹਰਾ ਕੇ ਜੇਤੂ ਰਹੀਆਂ।
ਗੇਮ ਬਾਸਕਟਬਾਲ ਅੰਡਰ 21 ਲੜਕਿਆਂ ਵਿੱਚ ਪੋਲੋ ਕੋਚਿੰਗ ਸੈਂਟਰ ਨੇ ਬਲਾਸਮ ਸਕੂਲ ਨੂੰ 36-12 ਨਾਲ, ਜੀ.ਬੀ.ਆਈ.ਐਸ ਨਾਭਾ ਨੂੰ ਮਲਟੀ ਕੋਚਿੰਗ ਸੈਂਟਰ ਨੇ 42-20 ਨਾਲ,ਰਾਜਾ ਭਲਿੰਦਰਾ ਸਪੋਰਟਸ ਸੈਂਟਰ ਨੇ ਡੀ.ਏ.ਵੀ ਨਾਭਾ ਨੂੰ 23-12 ਅਤੇ ਮਲਟੀ ਪਰਪਜ਼ ਸਕੂਲ ਨੇ ਮਲਟੀ ਕੋਚਿੰਗ ਸੈਂਟਰ ਨੂੰ 62-59 ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।

Advertisement
Advertisement
Advertisement
Advertisement
Scroll to Top