Breaking

ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ
Tuesday, 30 Jun 2026 | 8:51 am

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਸ਼ਹੀਦ ਭਗਤ ਸਿੰਘ ਸਾਡੇ ਰੋਲ ਮਾਡਲ-ਸਾਕਸ਼ੀ ਸਾਹਨੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 28 September, 2023, 06:29 PM

ਸ਼ਹੀਦ ਭਗਤ ਸਿੰਘ ਸਾਡੇ ਰੋਲ ਮਾਡਲ-ਸਾਕਸ਼ੀ ਸਾਹਨੀ
-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਘਲੋੜੀ ਗੇਟ ਸਥਿਤ ਸ਼ਹੀਦ ਦੇ ਨਾਮ ‘ਤੇ ਬਣੇ ਪਾਰਕ ‘ਚ ਪੁੱਜੇ ਡੀ.ਸੀ.
ਪਟਿਆਲਾ, 28 ਸਤੰਬਰ:
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਅੱਜ ਜਨਮ ਦਿਨ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਘਲੋੜੀ ਗੇਟ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਹੀਦ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਪੁੱਜੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਂਈ ਨਹੀਂ ਜਾਣਗੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਜਰੂਰ ਸਾਕਾਰ ਕਰੇਗੀ, ਕਿਉਂਕਿ ਸੂਬਾ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਬਣਾਇਆ ਹੈ।
ਸਾਕਸ਼ੀ ਸਾਹਨੀ ਨੇ ਕਿਹਾ, ”ਜਿਹੜੇ ਸ਼ਹੀਦਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਆਜ਼ਾਦੀ ਪਰਵਾਨਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਨੌਜਵਾਨਾਂ ਨੂੰ ਸਾਹਿਤ ਪੜ੍ਹਨ ਤੇ ਆਪਣੇ ਦੇਸ਼ ਨਾਲ ਪ੍ਰੇਮ ਕਰਨ ਦੀ ਅਲਖ ਲਗਾਈ ਸੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਅਜਿਹੀ ਨੇਕ ਰੂਹ ਤੇ ਮਹਾਨ ਇਨਕਲਾਬੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਨਗਰ ਨਿਗਮ ਦੇ ਚੀਫ ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ ਤੇ ਰਿਸ਼ਭ ਕੁਮਾਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।



Scroll to Top