Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 9:29 pm

+91 90915 01313 , +91 90916 01313

punjabbanni@gmail.com
punjabbani@yahoo.com

ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ 2

ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ 2

ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ 2

ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਖਿਡਾਰੀਆਂ ਨੇ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ

ਪਟਿਆਲਾ 28 ਸਤੰਬਰ:

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਤੀਜੇ ਦਿਨ ਦੀਆਂ ਖੇਡਾਂ ਵਿੱਚ ਵੱਖ ਵੱਖ ਉਮਰ ਵਰਗ (ਅੰਡਰ 14,ਅੰਡਰ 17, ਅੰਡਰ 21, ਅੰਡਰ 21-30, ਅੰਡਰ 31-40, ਅੰਡਰ 41-55, ਅੰਡਰ 56-65 ਅਤੇ ਅੰਡਰ 65 ਸਾਲ ਤੋਂ ਉਪਰ) ਦੇ ਖਿਡਾਰੀ ਅਤੇ ਖਿਡਾਰਨਾਂ ਨੇ ਵੱਖ-ਵੱਖ ਵੈਨਿਯੂ ਤੇ 25 ਖੇਡਾਂ (ਖੋਹ ਖੋਹ, ਸਰਕਲ ਕਬੱਡੀ, ਨੈਸ਼ਨਲ ਕਬੱਡੀ, ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਤੈਰਾਕੀ, ਕਿੱਕ ਬਾਕਸਿੰਗ, ਪਾਵਰ ਲਿਫ਼ਟਿੰਗ, ਬਾਕਸਿੰਗ, ਪਾਵਰ ਲਿਫ਼ਟਿੰਗ, ਕੁਸ਼ਤੀ, ਹੈਂਡਬਾਲ, ਬਾਸਕਟਬਾਲ, ਲਾਅਨ ਟੈਨਿਸ, ਚੈਸ, ਵੇਟ ਲਿਫ਼ਟਿੰਗ, ਹਾਕੀ, ਜੂਡੋ, ਸਾਫਟਬਾਲ, ਗਤਕਾ, ਟੇਬਲ ਟੈਨਿਸ, ਨੈਟਬਾਲ ਤੇ ਬੈਡਮਿੰਟਨ ਵਿੱਚ ਹਿੱਸਾ ਲਿਆ।
ਖੇਡ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਹੈ। ਇਨ੍ਹਾਂ ਖੇਡਾਂ ਵਿੱਚ ਹਰ ਉਮਰ ਦੀ ਪੀੜੀ ਵੱਧ-ਚੜ ਕੇ ਹਿੱਸਾ ਲੈ ਰਹੀਆਂ ਹਨ। ਇਹ ਖੇਡਾਂ ਨਸ਼ਿਆਂ ਤੋ ਦੂਰ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵਰਦਾਨ ਸਾਬਤ ਹੋਣਗੀਆਂ। ਹਿੱਸਾ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਗੇਮ ਫੁੱਟਬਾਲ ਲੜਕੀਆਂ ਅੰਡਰ 14 ਵਿੱਚ ਪਟਿਆਲਾ ਦੀ ਟੀਮ ਨੇ ਰਾਜਪੁਰਾ ਨੂੰ 2-0 ਨਾਲ ਅਤੇ ਘਨੌਰ ਏ ਨੇ ਸਨੌਰ ਬੀ ਨੂੰ 2-1 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ 21 ਵਿੱਚ ਪੀ.ਐਸ.ਈ.ਬੀ ਦੀ ਟੀਮ ਨੇ ਐਫ ਸੀ ਸ਼ੁਤਰਾਣਾ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ। ਇਸੇ ਤਰ੍ਹਾਂ ਹੇਲੀਇਕਸ ਪਾਤੜਾਂ ਦੀ ਟੀਮ ਨੇ ਮਸ਼ੀਨਗਨ ਦੀ ਟੀਮ ਨੂੰ 3-1 ਨਾਲ ਹਰਾਇਆ।
ਗੇਮ ਐਥਲੈਟਿਕਸ ਅੰਡਰ 14 ਲੜਕਿਆਂ 600 ਮੀਟਰ ਵਿੱਚ ਵੰਸ਼ਪ੍ਰੀਤ ਸਿੰਘ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਅਤੇ ਸਿਮਰਨਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 600 ਮੀਟਰ ਲੜਕੀਆਂ ਵਿੱਚ ਰਾਧੀਕਾ ਨੇ ਪਹਿਲਾ,ਆਰੋਹੀ ਨੇ ਦੂਜਾ ਅਤੇ ਸੋਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਵਿੱਚ ਸੰਜੇ ਨੇ ਪਹਿਲਾ, ਵੰਸ਼ਪ੍ਰੀਤ ਸਿੰਘ ਨੇ ਦੂਜਾ ਅਤੇ ਆਰਿਅਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਅੰਡਰ 21 ਵਿੱਚ ਕਿਰਨਦੀਪ ਕੌਰ ਨੇ ਪਹਿਲਾ, ਵਨੀਤਾ ਨੇ ਦੂਜਾ ਅਤੇ ਰਿਤੂ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ। 400 ਮੀਟਰ ਅੰਡਰ 17 ਵਿੱਚ ਮਨਮੀਤ ਸਿੰਘ ਨੇ ਪਹਿਲਾ, ਹਰੀ ਨੰਦਨ ਨੇ ਦੂਜਾ ਅਤੇ ਵਿਸ਼ਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਅੰਡਰ 17 ਵਿੱਚ ਲਵਪ੍ਰੀਤ ਸਿੰਘ, ਮਨਮੀਤ ਕੌਰ ਨੇ ਪਹਿਲਾ, ਮਨਿੰਦਰ ਸਿੰਘ ਅਤੇ ਅਨਮੋਲਦੀਪ ਕੌਰ ਨੇ ਦੂਜਾ, ਹਰਸ਼ਦੀਪ ਸਿੰਘ ਅਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡਿਸਕਸ ਥੌ ਅੰਡਰ 17 ਵਿੱਚ ਗੁਰਕੰਵਲ ਨੇ ਪਹਿਲਾ, ਦਿਵਜੋਤ ਕੌਰ ਨੇ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੇ।
ਗੇਮ ਹਾਕੀ ਅੰਡਰ 14 ਲੜਕੀਆਂ ਵਿੱਚ ਨਾਭਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਸਮਾਣਾ ਗਾਜੀਪੁਰ ਨੂੰ,ਪੰਜਾਬੀ ਯੂਨੀਵਰਸਿਟੀ ਨੇ ਸਰਕਾਰੀ ਹਾਈ ਸਕੂਲ ਧਕਾਂਸੂ ਰਾਜਪੁਰਾ ਨੂੰ ਅਤੇ ਸਰਕਾਰੀ ਹਾਈ ਸਕੂਲ ਥੇੜੀ ਨੇ ਪਾਤੜਾਂ ਨੂੰ 1-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੇ ਨਾਭਾ ਦੀ ਟੀਮ ਨੂੰ 6-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਗੇਮ ਹੈਂਡਬਾਲ ਲੜਕਿਆਂ ਉਮਰ ਵਰਗ 21-30 ਵਿੱਚ ਭੁਨਰਹੇੜੀ ਦੀ ਟੀਮ ਨੇ ਪੋਲੋ ਗਰਾਊਂਡ ਦੀ ਟੀਮ ਨੂੰ 12-10 ਨਾਲ ਅਤੇ ਸਨੌਰ ਨੇ ਭੁਨਰਹੇੜੀ ਦੀ ਟੀਮ ਨੂੰ 16-13 ਨਾਲ ਹਰਾਇਆ।ਇਸੇ ਤਰ੍ਹਾਂ ਲੜਕੀਆਂ ਦੀ ਪੋਲੋ ਗਰਾਊਂਡ ਦੀ ਟੀਮ ਨੇ ਭੁਨਰਹੇੜੀ ਨੂੰ 15-12 ਦੇ ਫ਼ਰਕ ਨਾਲ ਅਤੇ ਸਨੌਰ ਦੀ ਟੀਮ ਨੂੰ 8-6 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਗੇਮ ਬਾਸਕਟਬਾਲ ਅੰਡਰ 17 ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਪਹਿਲਾ,ਸੈਂਟ ਮੈਰੀ ਨੇ ਦੂਜਾ,ਨਾਭਾ ਦੀ ਟੀਮ ਨੇ ਤੀਜਾ ਅਤੇ ਸ ਸ ਸ ਸ ਭਗਵਾਨਪੁਰ ਜੱਟਾ ਨੇ ਚੌਥਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਪੋਲੋ ਗਰਾਊਂਡ ਸੈਂਟਰ ਦੀ ਟੀਮ ਨੇ ਪਹਿਲਾ,ਜੀ.ਬੀ.ਆਈ.ਐਸ ਨਾਭਾ ਨੇ ਦੂਜਾ,ਦਾ ਮਿਲੇਨੀਅਮ ਸਕੂਲ ਨੇ ਤੀਜਾ ਅਤੇ ਸੈਂਟ ਮੈਰੀ ਸਕੂਲ ਨੇ ਚੌਥਾ ਸਥਾਨ ਹਾਸਲ ਕੀਤਾ।ਅੰਡਰ 14 ਲੜਕੀਆਂ ਵਿੱਚ ਦਾ ਮਿਲੇਨੀਅਮ ਸਕੂਲ ਨੇ ਸ ਸ ਸ ਸ ਭਗਵਾਨਪੁਰ ਜੱਟਾ ਨੂੰ 25-18 ਨਾਲ, ਜੀ.ਬੀ.ਆਈ.ਐਸ ਨਾਭਾ ਨੇ ਅਪੋਲੋ ਸਕੂਲ ਨੂੰ 10-2 ਨਾਲ, ਪੋਲੋ ਗਰਾਊਂਡ ਨੇ ਬੀ.ਆਈ.ਪੀ.ਐਸ ਨੂੰ 30-20 ਦੇ ਫ਼ਰਕ ਨਾਲ ਅਤੇ ਸੈਂਟ ਮੈਰੀ ਨੇ ਡੀ ਏ ਵੀ ਨਾਭਾ ਨੂੰ 23-09 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।ਅੰਡਰ 17 ਲੜਕੀਆਂ ਵਿੱਚ ਭਗਵਾਨਪੁਰ ਜੱਟਾ ਨੇ ਲੇਡੀ ਫਾਤਿਮਾ ਦੀ ਟੀਮ ਨੂੰ 14-0 ਦੇ ਫ਼ਰਕ ਨਾਲ ਅਤੇ ਜੀ.ਬੀ.ਆਈ.ਐਸ ਨਾਭਾ ਨੇ ਪ੍ਰਾਇਮਰ ਪਬਲਿਕ ਸਕੂਲ ਦੀ ਟੀਮ ਨੂੰ 40-32 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਗੇਮ ਵਾਲੀਬਾਲ ਅੰਡਰ 21-30 ਲੜਕੀਆਂ ਵਿੱਚ ਰਾਜਪੁਰਾ ਏ ਦੀ ਟੀਮ ਨੇ ਸ਼ੰਭੂ ਕਲਾਂ ਦੀ ਟੀਮ ਨੂੰ ,ਪਟਿਆਲਾ ਸ਼ਹਿਰੀ ਬੀ ਨੇ ਪਾਤੜਾਂ ਬੀ ਨੂੰ,ਸਨੌਰ ਬੀ ਨੇ ਸਮਾਣਾ ਬੀ ਨੂੰ,ਪਟਿਆਲਾ ਦਿਹਾਤੀ ਏ ਨੇ ਪਾਤੜਾਂ ਏ ਨੂੰ, ਨਾਭਾ ਏ ਨੇ ਘਨੌਰ ਏ ਨੂੰ,ਸਨੌਰ ਏ ਨੇ ਰਾਜਪੁਰਾ ਨੂੰ ਅਤੇ ਪਟਿਆਲਾ ਦਿਹਾਤੀ ਬੀ ਨੇ ਸਮਾਣਾ ਏ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

Advertisement
Advertisement
Advertisement
Advertisement
Scroll to Top