ਪਟਿਆਲਾ, 12 ਮਈ 2025 : Sadar Police Station, Patiala Police registered a case against the tipper driver and owner : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 281, 324 (4) ਬੀ. ਐਨ. ਐਸ. ਅਧੀਨ ਟਿੱਪਰ ਕਾਰ ਵਿੱਚ ਮਾਰ ਕੇ ਕਾਰ ਦਾ ਕਾਫੀ ਨੁਕਸਾਨ ਕਰਨ ਤੇ ਕੇਸ ਦਰਜ ਕੀਤਾ ਹੈ ।
ਕਿਸ ਕਿਸ ਦੇ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ :
ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਟਿੱਪਰ ਡਰਾਇਵਰ ਭੁਪਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤਰਂੈ ਥਾਣਾ ਪਸਿਆਣਾ ਅਤੇ ਮਾਲਕ ਰਣਧੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਘੱਗਾ ਸ਼ਾਮਲ ਹਨ ।
ਆਓ ਦੇਖਦੇ ਹਾਂ ਕੀ ਹੈ ਆਖਰ ਮਾਮਲਾ :
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨਿਊ ਮਹਿਮਦਪੁਰ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ 1 ਮਈ 2025 ਨੂੰ ਸਮਾ 10.15 ਪੀ. ਐਮ ਤੇ ਉਹ ਦੇਵੀਗੜ੍ਹ ਰੋਡ ਨਾਨਕਸਰ ਗੁਰਦੁਆਰਾ ਪਾਸ ਆਪਣੀ ਕਾਰ ਤੇ ਸਵਾਰ ਹੋ ਕੇ ਬਾਈਪਾਸ ਪੁੱਲ ਹੇਠਾਂ ਖੜ੍ਹਾ ਸੀ ਕਿ ਟਿੱਪਰ ਦੇ ਡਰਾਇਵਰ ਨੇ ਲਾਪ੍ਰਵਾਹੀ ਨਾਲ ਪਿੱਛੇ ਕਰਦੇ ਵੇਲੇ ਆਪਣਾ ਟਿੱਪਰ ਉਸ ਦੀ ਕਾਰ ਵਿੱਚ ਮਾਰਿਆ, ਜਿਸ ਕਾਰਨ ਉਸਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ । ਪੁਲਸ ਨੇ ਕੇ ਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨੱਸੂਪੁਰ ਅੱਡੇ ਕੋਲ ਕਾਰ ਟਿੱਪਰ ਹਾਦਸੇ ਵਿਚ 6 ਵਿਦਿਆਰਥੀਆਂ ਤੇ ਕਾਰ ਚਾਲਕ ਦੀ ਮੌਤ