ਥਾਣਾ ਸਦਰ ਨਾਭਾ ਕੀਤਾ ਤਿੰਨ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਨਾਭਾ, 10 ਮਈ 2025 : Police station Sadar Nabha registered a case against three under the N. D. P. S. Act : ਥਾਣਾ ਸਦਰ ਨਾਭਾ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੁਗਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬਾਗੜ੍ਹੀਆ ਜਿਲਾ ਮਲੇਰਕੋਟਲਾ ਹਾਲ ਪਿੰਡ ਰੋਹਟੀ ਛੰਨਾ, ਪਰਮਜੀਤ ਕੋਰ ਪਤਨੀ ਬਲਵੀਰ ਸਿੰਘ, ਸਰਬਜੀਤ ਕੋਰ ਪਤਨੀ ਅਮਰਪਾਲ ਸਿੰਘ ਵਾਸੀਆਨ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਸ਼ਾਮਲ ਹਨ ।

ਪੁਲਸ ਮੁਤਾਬਕ ਐਸ. ਆਈ. ਨਵਦੀਪ ਕੌਰ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਅਨਾਜ ਮੰਡੀ ਗਲਵੱਟੀ ਕੋਲ ਮੌਜੂਦ ਸਨ ਤਾਂ ਜਦੋਂ ਸ਼ੱਕ ਦੇ ਆਧਾਰ ਤੇ ਉਪਰੋਕਤ ਵਿਅਕਤੀਆਂ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਜੁਗਰਾਜ ਸਿੰਘ ਕੋਲੋਂ ਤਿੰਨ ਗ੍ਰਾਮ, ਪਰਮਜੀਤ ਕੌਰ ਕੋਲੋ਼ 5 ਗ੍ਰਾਮ ਅਤੇ ਸਰਬਜੀਤ ਕੌਰ ਕੋਲੋਂ 5 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰਕੇਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਨਸ਼ੀਲਾ ਪਦਾਰਥ ਦੇ ਕੇ ਨੌਜਵਾਨ ਕੀਤਾ ਲੜਕੀ ਨਾਲ ਜਬਰ ਜਨਾਹ

Leave a Comment

Your email address will not be published. Required fields are marked *

Scroll to Top