ਪੰਜਾਬ ਛੱਡ ਬਾਕੀ ਸੂਬਿਆਂ ਦੀਆਂ ਗੱਡੀਆਂ ਤੇ ਟੋਲ ਟੈਕਸ ਲਗਾਏਗੀ ਨੰਗਲ ਨਗਰ ਕੌਂਸਲ

ਪਟਿਆਲਾ, 11 ਜੂਨ 2025 : Nangal Municipal Council will impose toll tax on vehicles from other states except Punjab :  ਪੰਜਾਬ ਦੇ ਪ੍ਰਸਿੱਧ ਸ਼ਹਿਰ ਨੰਗਲ ਦੀ ਨਗਰ ਕੌਂਸਲ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਨੰਗਲ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦਾ ਮੁਨਾਫਾ ਪਹੁੰਚਾਉਣ ਲਈ ਇਕ ਅਹਿਮ ਫ਼ੈਸਲਾ ਲਿਆ ਹੈ । ਜਿਸ ਤਹਿਤ ਨੰਗਲ ਨਗਰ ਕੌਂਸਲ ਨੇ ਪੰਜਾਬ ਨੰਬਰ ਵਾਲੀਆਂ ਗੱਡੀਆਂ ਨੂੰ ਛੱਡ ਕੇ ਹਿਮਾਚਲ ਦੀਆਂ ਸਮੁੱਚੀਆਂ ਸਰਹੱਦਾਂ ਤੇ ਬਾਕੀ ਸੂਬਿਆਂ ਦੀਆਂ ਗੱਡੀਆਂ ਤੇ ਟੋਲ ਟੈਕਸ ਲਗਾ ਦਿੱਤਾ ਹੈ ।

ਕਿਵੇਂ ਤੇ ਕਿਸ ਨੇ ਕੀਤਾ ਇਹ ਮਤਾ ਪਾਸ

ਨਗਰ ਕੌਂਸਲ ਨੰਗਲ (Municipal Council Nangal) ਦੀ ਇਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਕੌਂਸਲ ਚੇਅਰਮੈਨ ਸੰਜੇ ਸਾਹਨੀ ਨੇ ਦੱਸਿਆ ਕਿ ਮੀਟਿੰਗ ਵਿਚ ਉਕਤ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕਰਕੇ ਸਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਗਿਆ ਹੈ।ਉਪਰੋਕਤ ਮਤਾ ਹਿਮਾਚਲ ਸੂਬੇ ਦੀ ਤਰਜ ਤੇ ਪਾਸ ਕਰਕੇ ਲੋਕਲ ਬਾਡੀ ਡਾਇਰੈਕਟਰ ਨੂੰ ਭੇਜਿਆ ਗਿਆ ਹੈ ।

ਕੀ ਦੱਸਿਆ ਕੌਂਸਲਰ ਪੰਮਾ ਨੇ

ਨਗਰ ਕੌ਼ਸਲ ਨੰਗਲ ਦੇ ਕੌਂਸਲਰ ਸੁਰਿੰਦਰ ਪੰਮਾ ਨੇ ਦੱਸਿਆ ਕਿ ਨੰਗਲ ਨਗਰ ਕੌਂਸਲ ਵੀ ਹਿਮਾਚਲ ਦੀ ਤਰਜ਼ `ਤੇ (On the lines of Himachal) ਪੰਜਾਬ ਅਤੇ ਹਿਮਾਚਲ ਦੀ ਸਰਹੱਦ `ਤੇ ਟੋਲ ਲਗਾਉਣ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਵਾਹਨਾਂ ਨੂੰ ਛੱਡ (Except for Punjab vehicles) ਕੇ ਹੋਰ ਸੂਬਿਆਂ ਦੇ ਵਾਹਨਾਂ ਤੋਂ ਟੋਲ ਵਸੂਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਦੇ ਨੇੜੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ ਪਰ ਹਿਮਾਚਲ ਸਰਕਾਰ ਹਿਮਾਚਲ ਨੰਬਰਾਂ ਨੂੰ ਛੱਡ ਕੇ ਹਰੇਕ ਵਿਅਕਤੀ ਤੋਂ 90 ਫੀਸਦੀ ਟੈਕਸ ਵਸੂਲ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਦੀਆਂ ਸਰਹੱਦਾਂ `ਤੇ ਟੋਲ ਬੈਰੀਅਰ ਲਗਾਏ ਜਾਂਦੇ ਹਨ ਤਾਂ ਨੰਗਲ ਨਗਰ ਕੌਂਸਲ ਨੂੰ ਕਰੋੜਾਂ ਦਾ ਫਾਇਦਾ ਹੋਵੇਗਾ ।

Read More :  ਨਗਰ ਕੌਂਸਲ ਸਨੋਰ ਦੀ ਬੱਸ ਸਟੈਂਡ ਨੇੜੇਓਂ ਨਜਾਇਜ਼ ਕਬਜੇ ਚੁੱਕਵਾਏ

 

Leave a Comment

Your email address will not be published. Required fields are marked *

Scroll to Top