ਪਿਛਲੇ ਮੈਚ ‘ਚ ਗੁਜਰਾਤ ਨੇ ਹੈਦਰਾਬਾਦ ਨੂੰ ਉਸਦੇ ਘਰੇਲੂ ਮੈਦਾਨ ‘ਤੇ 7 ਵਿਕਟਾਂ ਨਾਲ ਹਰਾਇਆ ਸੀ, ਇਸ ਦੇ ਨਾਲ ਹੀ ਹੈਦਰਾਬਾਦ ਅਜੇ ਤੱਕ ਅਹਿਮਦਾਬਾਦ ‘ਚ ਗੁਜਰਾਤ ਵਿਰੁੱਧ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਹੈ ।
ਗੁਜਰਾਤ ਟਾਈਟਨਜ਼ 12 ਅੰਕਾਂ ਨਾਲ ਅੰਕ ਸੂਚੀ ‘ਚ ਹੈ ਚੌਥੇ ਸਥਾਨ ‘ਤੇ
ਗੁਜਰਾਤ ਟਾਈਟਨਜ਼ 12 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ, ਗੁਜਰਾਤ ਨੂੰ ਹੁਣ ਪਲੇਆਫ ਲਈ ਕੁਆਲੀਫਾਈ ਕਰਨ ਲਈ ਸਿਰਫ਼ ਦੋ ਮੈਚ ਜਿੱਤਣ ਦੀ ਲੋੜ ਹੈ, ਇਸ ਦੇ ਨਾਲ ਹੀ ਹੈਦਰਾਬਾਦ ਜੋ 6 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ, ਇੱਕ ਹੋਰ ਹਾਰ ਨਾਲ ਪਲੇਆਫ ਦੀ ਦੌੜ ਤੋਂ ਬਾਹਰ ਹੋ ਸਕਦਾ ਹੈ । ਅਜਿਹੀ ਸਥਿਤੀ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਿਆ ਜਾ ਸਕਦਾ ਹੈ । ਆਈ. ਪੀ. ਐਲ. ‘ਚ ਗੁਜਰਾਤ ਅਤੇ ਹੈਦਰਾਬਾਦ (GT ਬਨਾਮ SRH) ਵਿਚਕਾਰ 6 ਮੈਚ ਖੇਡੇ ਗਏ ।
ਗੁਜਰਾਤ ਨੇ 4 ਅਤੇ ਹੈਦਰਾਬਾਦ ਨੇ 1 ਜਿੱਤਿਆ
ਗੁਜਰਾਤ ਨੇ 4 ਅਤੇ ਹੈਦਰਾਬਾਦ ਨੇ 1 ਜਿੱਤਿਆ, ਜਦੋਂ ਕਿ 1 ਮੈਚ ਬੇਸਿੱਟਾ ਰਿਹਾ । ਗੁਜਰਾਤ ਦੇ ਸਾਈਂ ਸੁਦਰਸ਼ਨ ਨੇ ਪੰਜ ਅਰਧ ਸੈਂਕੜੇ ਸਮੇਤ 456 ਦੌੜਾਂ ਬਣਾਈਆਂ ਹਨ, ਜਦੋਂ ਕਿ ਕਪਤਾਨ ਸੁਭਮਨ ਗਿੱਲ ਨੇ 389 ਦੌੜਾਂ ਬਣਾਈਆਂ ਹਨ ਅਤੇ ਜੋਸ ਬਟਲਰ ਨੇ 406 ਦੌੜਾਂ ਬਣਾਈਆਂ ਹਨ । ਹੇਨਰਿਕ ਕਲਾਸੇਨ ਹੈਦਰਾਬਾਦ ਲਈ ਸਭ ਤੋਂ ਵੱਧ ਸਕੋਰਰ ਹੈ । ਉਨ੍ਹਾਂ ਨੇ 9 ਮੈਚਾਂ ‘ਚ 288 ਦੌੜਾਂ ਬਣਾਈਆਂ ਹਨ, ਇਸ ਦੇ ਨਾਲ ਹੀ, ਅਭਿਸ਼ੇਕ ਸ਼ਰਮਾ ਪਿਛਲੇ ਦੋ ਮੈਚਾਂ ਵਿੱਚ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ ।
Read More : ਨਵੀਂ ਖੇਡ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਅ ਲਏ ਜਾਣਗੇ : ਮੀਤ ਹੇਅਰ