ਮੋਹਾਲੀ, 27 ਅਪ੍ਰੈਲ 2025 : Court agrees to conduct polygraph tests on seven police officers : ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਜਿਸਦੀ 2023 `ਚ ਮੋਹਾਲੀ ਸੀ. ਆਈ. ਏ ਸਟਾਫ `ਚੋਂ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਕਰਵਾਈ ਗਈ ਸੀ ਦੇ ਮਾਮਲੇ ਵਿਚ ਸਤ ਪੁਲਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ (polygraph tests) ਕਰਵਾਉਣ ਲਈ ਅਦਾਲਤ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ।
ਦੇਖੋਂ ਕਿਹੜੇ ਸਤ ਪੁਲਸ ਵਾਲੇ ਹਨ ਪੋਲੀਗ੍ਰਾਫ ਦੀ ਸਹਿਮਤੀ ਦੇਣ ਵਾਲੇ
ਦੱਸਣਯੋਗ ਹੈ ਕਿ ਐੱਸ. ਆਈ. ਟੀ. (S. I. T.) ਵਲੋਂ ਮੋਹਾਲੀ ਦੀ ਇਕ ਅਦਾਲਤ `ਚ ਥਾਣੇਦਾਰ ਜਗਤਪਾਲ ਸਿੰਘ ਉਰਫ ਜੱਗੂ, ਏ. ਐੱਸ. ਆਈ. ਮੁਖਤਿਆਰ ਸਿੰਘ, ਸਿਪਾਹੀ ਸਿਮਰਨਜੀਤ ਸਿੰਘ, ਸਿਪਾਹੀ ਹਰਪ੍ਰੀਤ ਸਿੰਘ, ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਸਤਨਾਮ ਸਿੰਘ, ਸਿਪਾਹੀ ਅੰਮ੍ਰਿਤਪਾਲ ਸਿੰਘ ਦਾ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਤੇ ਇਸ ਅਰਜ਼ੀ `ਤੇ ਸਮੁੱਚੇ ਪੁਲਸ ਮੁਲਾਜ਼ਮਾਂ ਵਲੋਂ ਵੀ ਆਪਣੀ ਸਹਿਮਤੀ ਪ੍ਰਗਟਾਈ ਗਈ ਹੈ । ਅਦਾਲਤ ਨੇ ਕੇਸ ਦੇ ਜਾਂਚ ਅਧਿਕਾਰੀ ਨੂੰ ਹੁਕਮ ਦਾਗੇ ਹਨ ਕਿ ਉਹ ਨਿਯਮਾਂ ਮੁਤਾਬਕ ਸਹਿਮਤੀ ਪ੍ਰਗਟਾਉਣ ਵਾਲਿਆਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਤਾਂ ਜੋ ਸੱਚ ਸਾਹਮਣੇ ਆ ਸਕੇ ।
ਇੰਟਰਵਿਊ ਨੇ ਰੱਖ ਦਿੱਤਾ ਸੀ ਪੂਰੇ ਪੰਜਾਬ ਪੁਲਸ ਮਹਿਕਮੇ ਵਿਚ ਭੜਥੂ ਪਾ ਕੇ
ਜਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 2023 ਵਿਚ ਹੋਈ ਇੰਟਰਵਿਊ (Interview) ਨੇ ਪੂਰੇ ਪੰਜਾਬ ਪੁਲਸ ਮਹਿਕਮੇ ਵਿਚ ਜਿਥੇ ਭੜਥੂ ਪਾ ਕੇ ਰੱਖ ਦਿੱਤਾ ਸੀ, ਉਥੇ ਸਮੁੱਚੇ ਭਾਰਤ ਦੇਸ਼ ਵਿਚ ਵੀ ਇਸ ਦੀ ਕਾਫੀ ਚਰਚਾ ਛਿੜੀ ਸੀ ਕਿ ਆਖਰ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਦੀ ਇਕ ਨਿਜੀ ਚੈਨਲ ਤੇ ਇੰਟਰਵਿਊ ਹੋਈ ਤਾਂ ਕਿਵੇਂ ਹੋਈ ।
ਇਕ ਖਾਸ ਗੱਲ ਇਹ ਵੀ ਬੜੀ ਹੀ ਦਿਲਚਸਪ ਹੈ
ਇਥੇ ਇਕ ਖਾਸ ਗੱਲ ਇਹ ਵੀ ਬੜੀ ਹੀ ਦਿਲਚਸਪ ਹੈ ਕਿ ਪੰਜਾਬ ਪੁਲਸ ਦੇ ਮੁਖੀ ਯਾਨੀ ਕਿ ਡਾਇਰੈਕਟਰ ਜਨਰਲ ਆਫ ਪੁਲਸ (Director General of Police) ਵਲੋਂ ਤਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਥੋਂ ਤੱਕ ਬੇਬਾਕ ਹੋ ਕੇ ਆਖ ਦਿੱਤਾ ਗਿਆ ਸੀ ਕਿ ਇਹ ਇੰਟਰਵਿਊ ਪੰਜਾਬ ਵਿਚ ਹੋਈ ਹੀ ਨਹੀਂ ਹੈ ਪਰ ਜਦੋਂ ਐਸ. ਆਈ. ਟੀ. ਦੀ ਅਗਵਾਈ ਕਰ ਰਹੇ ਡੀ. ਜੀ. ਪੀ. ਨੇ ਕੇਸ ਦੀ ਜਾਂਚ ਕੀਤੀ ਤਾਂ ਇੰਟਰਵਿਊ ਕਿਥੇ, ਕਿਸ ਸਮੇਂ ਅਤੇ ਕਿਵੇਂ ਹੋਈ ਦੇ ਸਮੁੱਚੇ ਸਬੂਤ ਸਾਹਮਣੇ ਲਿਆ ਕੇ ਰੱਖ ਦਿੱਤੇ, ਜਿਸ ਤੋਂ ਬਾਅਦ ਜਿਥੇ ਇਹ ਸਭ ਕੁੱਝ ਸਾਬਤ ਹੋ ਗਿਆ ਉਥੇ ਇੰਟਰਵਿਊ ਕਰਵਾਉਣ ਵਾਲੇ ਉਚ ਅਧਿਕਾਰੀਆਂ ਖਿਲਾਫ਼ ਤਾਂ ਕੋਈ ਐਕਸ਼ਨ (Action) ਨਹੀਂ ਲਿਆ ਗਿਆ ਬਸ ਹੇਠਲੇ ਰੈਂਕ ਦੇ ਪੁਲਸ ਕਰਚਾਰੀਆਂ ਤੇ ਹੀ ਗਾਜ ਡੇਗ ਦਿੱਤੀ ਗਈ ਜੋ ਕਿ ਆਪਣੇ ਆਪ ਵਿਚ ਵੀ ਹਾਸੋ ਹੀਣੀ ਗੱਲ ਹੈ ।
Read More : ਪੰਜਾਬ ਪੁਲਿਸ ਦੀ ਏ. ਜੀ. ਟੀ. ਐਫ. ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਕੀਤਾ ਗਿ੍ਰਫਤਾਰ; ਛੇ ਪਿਸਤੌਲ ਬਰਾਮਦ