ਕੋਰੋਨਾ ਪਾਜੀਟਿਵ 4300 ਤੋ਼ ਵਧ ਤੇ ਮੌਤ ਤੇ ਘਾਟ ਉਤਰੇ ਵਿਅਕਤੀਆਂ ਦੀ ਗਿਣਤੀ 43

ਨਵੀਂ ਦਿੱਲੀ, 4 ਜੂਨ 2025 : Corona positive cases exceed 4300, death toll drops to 43 : ਨਾ ਮੁਰਾਦ ਬਿਮਾਰੀ ਕੋਵਿਡ 19 ਦੇ ਨਾਮ ਨਾਲ ਜਾਣੀ ਜਾਣ ਵਾਲੀ ਕੋਰੋਨਾ ਬਿਮਾਰੀ ਦੇ ਮੁੜ 2025 ਵਿਚ ਭਾਰਤ ਦੇਸ਼ ਵਿਚ ਸ਼ੁਰੂ ਹੋਣ ਨਾਲ ਜਿਥੇ ਹੁਣ ਤੱਕ 43 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ (43 people died from Corona) ਹੋ ਚੁੱਕੀ ਹੈ ਉਥੇ ਕੋਰੋਨਾ ਪੀੜ੍ਹਤਾਂ ਜਿਨ੍ਹਾਂ ਦਾ ਕੋਰੋਨਾ ਪਾਜੀਟਿਵ ਹੋਣ ਤੇ ਇਲਾਜ ਕੀਤਾ ਜਾ ਰਿਹਾ ਹੈ ਦੀ ਗਿਣਤੀ ਵਧਦੀ ਵਧੀ 4300 ਤੋਂ ਉਪਰ ਹੋ ਚੁੱਕੀ ਹੈ ।

ਮੰਗਲਵਾਰ ਨੂੰ ਨਵੇਂ 300 ਮਾਮਲੇ ਕੀਤੇ ਗਏ ਦਰਜ

ਕੋਰੋਨਾ ਪਾਜੀਟਿਵ ਵਿਅਕਤੀਆਂ ਦੀ ਗਿਣਤੀ ਦੇ ਵਧਣ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ 3 ਜੂਨ 2025 ਨੂੰ 300 ਮਾਮਲੇ ਸਾਹਮਣੇ ਆਏ ਹਨ।ਜਿਸਦੇ ਚਲਦਿਆਂ ਕੇਰਲ ਵਿਚ 1373 ਸਰਗਰਮ ਮਾਮਲੇ ਆਏ ਹਨ ਜਦੋਂ ਕਿ 510 ਮਾਮਲੇ (510 cases) ਸਿਰਫ਼ ਮਹਾਰਾਸ਼ਟਰ ਤੋਂ ਸਾਹਮਣੇ ਅਏ ਹਨ ।

ਵੱਖ ਵੱਖ ਸੂਬਿਆਂ ਵਿਚ ਕਰ ਦਿੱਤਾ ਗਿਆ ਹੈ ਮਾਸਕ ਪਾਉਣਾ ਲਾਜ਼ਮੀ

ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਵਧਦੀ ਗਿਣਤੀ ਦੇ ਚਲਦਿਆਂ ਕਈ ਸੂਬਿਆਂ ਦੀਆਂ ਸਟੇਟ ਸਰਕਾਰਾਂ ਵਲੋਂ ਪਹਿਲਾਂ ਵਾਂਗ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ, ਜਿਸ ਵਿਚ ਹਿਮਾਚਲ ਵੀ ਸ਼ਾਮਲ ਹੈ । ਕਿਉ਼ਕਿ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਚਲਦਿਆਂ ਜਨਵਰੀ 2025 ਤੋਂ ਭਾਰਤ ਦੇਸ਼ ਵਿਚ 44 ਮੌਤ ਹੋਈਆਂ ਹਨ ।

Read More : ਫਿਰੋਜ਼ਪੁਰ `ਚ ਇਕ ਹੋਰ ਵਿਅਕਤੀ ਹੋਇਆ ਕੋਰੋਨਾ ਪਾਜ਼ੀਟਿਵ

 

Leave a Comment

Your email address will not be published. Required fields are marked *

Scroll to Top