ਯੂਨੀਵਰਸਿਟੀ ਦੇ ‘ਬੋਟੈਨੀਕਲ ਗਾਰਡਨ’ ਨੂੰ ਮਿਲਿਆ ਜਪਾਨੀ ਤਕਨੀਕ ਨਾਲ਼ ਤਿਆਰ ਟ੍ਰੈਕਟਰ
ਪਟਿਆਲਾ, 23 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਦੀ ਸਾਂਭ-ਸੰਭਾਲ਼ ਲਈ ਪ੍ਰਸਿੱਧ ਕੰਪਨੀ ਸੇਫ਼ੈਕਸ ਕੈਮੀਕਲਜ਼ (ਇੰਡੀਆ) ਲਿਮਟਿਡ, ਨਵੀਂ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਨੂੰ ਆਧੁਨਿਕ ਜਪਾਨੀ ਤਕੀਨਕ ਨਾਲ਼...
ਵਾਟਰ ਸਪਲਾਈ ਅਤੇ ਸੀਵਰੇਜ਼ ਚੋਰੀ ਦੇ ਕਨੈਕਸ਼ਨ ਜਲਦ ਕਰਵਾਏ ਜਾਣ ਰੈਗੂਲਰਾਈਜ਼ – ਮੇਅਰ
ਪਟਿਆਲਾ, 23 ਸਤੰਬਰ – ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ਼ ਪ੍ਰਣਾਲੀ ਨੂੰ ਸੁਧਾਰਨ ਲਈ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ...
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਟੋਲ ਫਰੀ ਨੰਬਰ ਜਾਰੀ
ਪਟਿਆਲਾ 23 ਸਤੰਬਰ- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾ ਦੀ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ...
2025 ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਲਿਆ ਜਾਇਜਾ -ਡਿਪਟੀ ਕਮਿਸ਼ਨਰ
ਪਟਿਆਲਾ 23 ਸਤੰਬਰ : ਮਹਾਤਮਾ ਗਾਂਧੀ ਜੀ ਦੀ ਜੈਯੰਤੀ ਨੂੰ ਸਮਰਪਿਤ ਜ਼ਿਲ੍ਹੇ ਵਿੱਚ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਪੰਦਰਵਾੜਾ ਸਵੱਛਤਾ ਅਭਿਆਨ ਅਧੀਨ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈਕ ਕਿ ਇਸ ਅਭਿਆਨ ਦਾ ਮਕਸਦ ਪਿੰਡਾਂ ਅਤੇ ਸ਼ਹਿਰਾਂ ਨੂੰ ਸਾਫ਼ ਅਤੇ ਸੁੰਦਰ ਬਨਾਉਣਾ ਹੈ ਅਤੇ ਲੋਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ । ਉਹਨਾਂ ਕਿਹਾ ਕਿ ਸਵੱਛਤਾ ਸਿਰਫ਼ ਇਕ ਦਿਨ ਦਾ ਕੰਮ ਨਹੀ, ਸਗੋਂ ਇਹ ਸਾਡੀ ਰੋਜ਼ਾਨਾ ਦੀ ਆਦਤ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਖੇਤਰ ਤੱਕ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਨੇ ਵਾਟਰ ਸੈਨੀਟੇਸ਼ਨ ਅਧਿਕਾਰੀਆਂ ਨੂੰ 17 ਸਤੰਬਰ ਤੋਂ 2 ਅਕਤੂਬਰ ਤੱਕ ਦਾ ਸ਼ਡਿਊਲ ਬਣਾ ਕੇ ਦੇਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਮੁਹਿੰਮ ਦਾ ਪ੍ਰਚਾਰ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਇਸ ਮੁਹਿੰਮ ਵਿੱਚ ਹਰ ਨਾਗਰਿਕ ਵੱਧ ਚੱੜ੍ਹ ਕੇ ਹਿੱਸਾ ਲੈ ਸਕੇ । ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸ਼੍ਰਮਦਾਨ ਗਤੀਵਿਧੀ ਵੱਡ ਪੱਧਰ ‘ ਤੇ ਇਕ ਦਿਨ , ਇਕ ਘੰਟਾ ਇਕ ਸਾਥ ਦਾ ਆਯੋਜਨ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਵਿੱਚ ਸਫ਼ਾਈ ਟਿੱਚੇ ਯੁਨਿਟਾਂ ਦੇ ਰੁਪਾਂਤਰਣ ਦੀ ਸ਼ੁਰੂਆਤ ਕੀਤੀ ਜਾ ਤਾਂ ਜੋ ਹਰ ਇਕ ਪਿੰਡ ਹਰ ਪੱਖੋਂ ਸਾਫ ਸੁਥਰਾ ਹੋ ਸਕੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਭਿਆਨ ਵਿੱਚ ਪਿੰਡ ਪੰਚਾਇਤਾਂ, ਨਗਰ ਨਿਗਮ, ਸਕੂਲਾਂ ਕਾਲਜਾਂ ਅਤੇ ਸਥਾਨਕ ਸਮਾਜਿਕ ਸੰਸਥਾਵਾਂ ਦਾ ਸਹਿਯੌਗ ਬਹੁਤ ਜਰੂਰੀ ਹੈ। ਇਸ ਮੌਕੇ ਵਾਟਰ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ , ਜਿਸ ਰਾਹੀਂ ਲੋਕਾਂ ਨੂੰ ਸਫਾਈ, ਘਰ ਘਰ ਕੂੜਾ ਇਕੱਠਾ ਕਰਨ, ਪਲਾਸਟਿਕ ਦੇ ਘੱਟ ਤੋਂ ਘੱਟ ਉਪਯੋਗ ਕਰਨ ਲਈ ਜਾਗਰੁਕ ਕੀਤਾ ਗਿਆ । ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਾਂਧੀ ਜੈਯੰਤੀ ਮੌਕੇ ਆਪਣਾ ਯੋਗਦਾਨ ਪਾ ਕੇ ਸੱਚੀ ਸ਼ਰਧਾਂਜਲੀ ਦੇਣ ਅਤੇ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਜ਼ਿਲ੍ਹਾ ਬਨਾਉਣ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਾਥ ਦੇਣ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਜਸਵਿੰਦਰ ਸਿੰਘ ਕੰਪਿਊਟਰ ਇੰਜੀਨੀਅਰਿੰਗ ਦੇ ਨਵੇਂ ਮੁਖੀ ਨਿਯੁਕਤ
ਪਟਿਆਲਾ, 23 ਸਤੰਬਰ - ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਪ੍ਰੋ. ਜਸਵਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ...
ਗਾਜ਼ਾ ਦੇ ਹੱਕ ਵਿੱਚ ਉੱਠੀ ਲੋਕ ਅਰਪਣ ਹੋਈ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’
ਪਟਿਆਲਾ : ਅੱਜ ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਪੁਸਤਕ 'ਮੈਂ ਗਾਜਾ ਕਹਿਨਾ' ਲੋਕ...
ਸ਼੍ਰੀ ਰਾਮ ਲੀਲਾ ਵਿੱਚ ਰਾਵਣ ਦੀ ਸੈਨਾ ਨੇ ਰਿਸ਼ੀਆਂ ਨੂੰ ਕੀਤਾ ਤੰਗ, ਹਵਨ ਕੀਤੇ ਭੰਗ
ਪਟਿਆਲਾ, 23 ਸਤੰਬਰ – ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆ ਭੱਟ੍ਠੀਆਂ ਰਾਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਦੂਜੇ ਦਿਨ ਦੇ...