ਘਨੌਰ ਕਾਲਜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ
ਪਟਿਆਲਾ, 9 ਅਕਤੂਬਰ - ਯੂਨੀਵਰਸਿਟੀ ਕਾਲਜ ਘਨੌਰ ਵਿਖੇ ਇਤਿਹਾਸ ਅਤੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ...
ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵ ਸੈਰ-ਸਪਾਟਾ ਦਿਵਸ 2025 ਸਬੰਧੀ ਪ੍ਰੋਗਰਾਮ ਕਰਵਾਇਆ
ਪਟਿਆਲਾ, 9 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਅਤੇ ਹੋਟਲ ਪ੍ਰਬੰਧਨ ਵਿਭਾਗ ਵੱਲੋਂ ਵਿਸ਼ਵ ਸੈਰ-ਸਪਾਟਾ ਦਿਵਸ 2025 ਸਬੰਧੀ ਸਮਾਗਮ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਹਰਦਮਨ ਸਿੰਘ ਭਿੰਡਰ ਨੇ ਦੱਸਿਆ...
ਪੰਜਾਬ ਸਰਕਾਰ ਨੇ ਓਮੈਕਸ ਨੂੰ ਮੁਕੰਮਲ ਕਰਨ ਲਈ 3 ਸਾਲ ਦਾ ਵਾਧਾ ਦਿੱਤਾ- ਮਨੀਸ਼ਾ ਰਾਣਾ
ਪਟਿਆਲਾ, 9 ਅਕਤੂਬਰ : ਪਟਿਆਲਾ ਵਿਕਾਸ ਅਥਾਰਟੀ (ਪੀਡੀਏ) ਦੇ ਮੁੱਖ ਪ੍ਰਸ਼ਾਸਕ, ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ, ਪਟਿਆਲਾ ਦੀ ਓਮੈਕਸ ਸਿਟੀ ਦੇ ਵਸਨੀਕਾਂ ਦੇ ਹਿਤਾਂ ਲਈ ਇੱਕ ਅਹਿਮ ਫੈਸਲਾ ਕਰਦਿਆਂ ਓਮੈਕਸ ਡਿਵੈਲਪਰ ਨੂੰ ਇਸ ਕਲੋਨੀ ਵਿੱਚ ਲੰਬਿਤ ਵਿਕਾਸ ਕਾਰਜ ਪੂਰੇ ਕਰਨ ਲਈ ਤਿੰਨ ਸਾਲਾਂ ਦਾ ਵਾਧਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੀਡੀਏ ਨੇ ਸਾਲ 2006 ਵਿੱਚ ਮੈਸਰਜ਼ ਓਮੈਕਸ ਲਿਮਟਿਡ ਨਾਲ ਇੱਕ ਸਮਝੌਤਾ ਕਰਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਅਧੀਨ ਪਿੰਡ ਬਾਰਨ, ਸਰਹਿੰਦ ਰੋਡ, ਪਟਿਆਲਾ ਵਿਖੇ ਲਗਭਗ 330 ਏਕੜ ਤੋਂ ਵੱਧ ਇੰਟੈਗਰੇਟਿਡ ਟਾਊਨਸ਼ਿਪ ਦੇ ਵਿਕਾਸ ਲਈ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ 2007 ਅਤੇ 2009 ਵਿੱਚ ਪਲਾਟ ਵੇਚੇ ਗਏ ਸਨ, ਅਤੇ ਟਾਊਨਸ਼ਿਪ ਵਿੱਚ ਲਗਭਗ 500 ਅਲਾਟੀਆਂ ਨੇ ਆਪਣੇ ਘਰ ਬਣਾਏ ਹਨ। ਪਰੰਤੂ ਡਿਵੈਲਪਰ ਨੂੰ ਸਮਝੌਤੇ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ 2011 ਵਿੱਚ ਬਰਖਾਸਤਗੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਇਹ ਮਾਮਲਾ ਲਗਭਗ 13-14 ਸਾਲਾਂ ਤੋਂ ਅਣਸੁਲਝਿਆ ਪਿਆ ਸੀ। ਮਨੀਸ਼ਾ ਰਾਣਾ ਨੇ ਅੱਗੇ ਕਿਹਾ ਕਿ, ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ, ਡਿਵੈਲਪਰ ਨੂੰ ਲੰਬਿਤ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਤਿੰਨ ਸਾਲਾਂ ਦਾ ਵਾਧਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵਾਧਾ ਖਾਸ ਨਿਯਮਾਂ ਅਤੇ ਸ਼ਰਤਾਂ 'ਤੇ ਦਿੱਤਾ ਗਿਆ ਹੈ, ਜਿਸ ਦੇ ਤਹਿਤ ਡਿਵੈਲਪਰ ਨੇ 60 ਏਕੜ ਜ਼ਮੀਨ ਅਥਾਰਟੀ/ਸਰਕਾਰ ਨੂੰ ਵਾਪਸ ਕਰ ਦਿੱਤੀ ਹੈ। ਇਸ ਪ੍ਰਵਾਨਗੀ ਨਾਲ, ਓਮੈਕਸ ਲਿਮਟਿਡ ਹੁਣ ਟਾਊਨਸ਼ਿਪ ਵਿੱਚ ਸਾਰੀਆਂ ਰੱਖ-ਰਖਾਅ ਅਤੇ ਵਿਕਾਸ ਜ਼ਿੰਮੇਵਾਰੀਆਂ ਸੰਭਾਲੇਗਾ, ਜਿਸ ਨਾਲ ਵਸਨੀਕਾਂ ਲਈ ਬਿਹਤਰ ਸੇਵਾਵਾਂ ਅਤੇ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ। ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਇਸ ਫੈਸਲੇ ਨਾਲ, ਲੰਬੇ ਸਮੇਂ ਤੋਂ ਲਟਕਿਆ ਹੋਇਆ ਮੁੱਦਾ ਹੁਣ ਹੱਲ ਹੋ ਗਿਆ ਹੈ, ਅਤੇ ਵਸਨੀਕਾਂ ਨੂੰ ਟਾਊਨਸ਼ਿਪ ਦੇ ਮੁਕੰਮਲ ਹੋਣ ਅਤੇ ਨਿਯਮਤ ਰੱਖ-ਰਖਾਅ ਹੋਣ ਨਾਲ ਬਹੁਤ ਲਾਭ ਹੋਵੇਗਾ।
ਭਾਰਤ ਵਿੱਚ ਹਰ ਸਾਲ ਛਾਤੀ ਦੇ ਕੈਂਸਰ ਦੇ 1.90 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ: ਡਾ. ਮੁਵੀਨ
ਪਟਿਆਲਾ : “ਭਾਰਤ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਵਧ ਰਹੇ ਰੁਝਾਨ ਅਤੇ ਛਾਤੀ ਦੇ ਕੈਂਸਰ ਜਾਗਰੂਕਤਾ ਮਹੀਨੇ” ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਪਾਰਕ ਹਸਪਤਾਲ ਦੇ ਡਾਕਟਰਾਂ ਦੀ ਇੱਕ...
69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਐਥਲੈਟਿਕਸ ‘ਚ ਲੜਕੇ ਤੇ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ, 9 ਅਕਤੂਬਰ : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਪਟਿਆਲਾ ਤੇ ਡਾ: ਰਵਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ...
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬਖ਼ਸ਼ੀਵਾਲਾ ਵਿਖੇ ਲੱਗੇ ਜਨ ਸੁਵਿਧਾ ਕੈਂਪ ਦਾ ਜਾਇਜ਼ਾ
ਪਟਿਆਲਾ, 9 ਅਕਤੂਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਪਿੰਡ ਬਖ਼ਸ਼ੀਵਾਲਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦਾ ਜਾਇਜ਼ਾ ਲਿਆ। ਉਨ੍ਹਾਂ...
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ਗੋਸ਼ਟੀ ਆਯੋਜਿਤ
ਪਟਿਆਲਾ, 9 ਅਕਤੂਬਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’...