ਅਕਾਲੀ ਦਲ ਨੂੰ ਛੱਡ ਜਗਦੀਪ ਚੀਮਾ ਭਾਜਪਾ ਵਿਚ ਹੋਏ ਸ਼ਾਮਲ
ਚੰਡੀਗੜ, 13 ਅਕਤੂਬਰ : ਸ਼ੋ੍ਮਣੀ ਅਕਾਲੀ ਦਲ ਨੂੰ ਅਜ ਉਸ ਵੇਲੇ ਵੱਡਾ ਝਟਕਾ ਲਗਾ ਜਦੋ ਜਗਦੀਪ ਸਿੰਘ ਚੀਮਾ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਭਾਜਪਾ ਦਾ ਦਾਮਨ ਥਾਮ ਲਿਆ ਹੈ।...
ਹੜ ਪੀੜਤਾਂ ਨੂੰ ਪੰਜਾਬ ਸਰਕਾਰ ਨੇ ਵੰਡੇ ਚੈਕ
ਚੰਡੀਗੜ, 13 ਅਕਤੂਬਰ : ਪੰਜਾਬ ਅੰਦਰ ਪਿਛਲੇ ਦਿਨੀ ਆਏ ਹੜਾਂ ਕਾਰਨ ਜਿਥੇ ਭਾਰੀ ਬਰਬਾਦੀ ਹੋਈ ਸੀ, ਉਸਦੇ ਤਹਿਤ ਹੁਣ ਸਰਕਾਰ ਵਲੋ ਲੋਕਾਂ ਦੀ ਸਾਰ ਵੀ ਲਈ ਜਾ ਰਹੀ ਹੈ। ਪੰਜਾਬ...
ਪੰਜਾਬੀ ਯੂਨੀਵਰਸਿਟੀ ਵਿਖੇ ’11ਵਾਂ ਸਲਾਨਾ ਦੋ ਰੋਜ਼ਾ ਸੰਗੀਤ ਸੰਮੇਲਨ’ 14 ਤੋਂ ਹੋਵੇਗਾ ਸ਼ੁਰੂ
ਪਟਿਆਲਾ, 13 ਅਕਤੂਬਰ- ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ '11ਵਾਂ ਸਲਾਨਾ ਦੋ ਰੋਜ਼ਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' ਮਿਤੀ 14 ਅਕਤੂਬਰ, 2025 ਤੋਂ ਆਰੰਭ ਹੋ ਰਿਹਾ...
ਜਨਹਿੱਤ ਸੰਮਤੀ ਵਲੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਕੰਬਲ ਅਤੇ ਚਾਦਰਾਂ ਦੀ ਵੰਡ
ਪਟਿਆਲਾ - ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਪ੍ਰਧਾਨ ਐਸ.ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਜੀ ਦੀ ਅਗਵਾਹੀ ਹੇਠ ਅੱਜ ਜਨਹਿਤ ਸਮਿਤੀ ਵੱਲੋਂ...
ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਸੈਮੀਨਾਰ ਆਯੋਜਿਤ
ਪਟਿਆਲਾ, 13 ਅਕਤੂਬਰ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਮਹਿਲਾ ਵਿੰਗ ਦੇ ਇੰਚਾਰਜ ਮਨਜੀਤ ਕੌਰ ਆਜਾਦ ਦੀ ਅਗਵਾਈ ਹੇਠ...
ਅੰਡਰ 19 ਲੜਕੀਆਂ ਨੇ ਖੋਖੋ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ, 13 ਅਕਤੂਬਰ : ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ’ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀਐਸਸੀ ਡਾ. ਦਲਜੀਤ ਸਿੰਘ ਨੇ ਦੱਸਿਆ ਅੰਡਰ 19 ਲੜਕੀਆਂ ਦੇ ਖੋਖੋ ਅੰਤਰ ਜ਼ਿਲ੍ਹਾ ਮੁਕਾਬਲੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੋਲੋ ਗਰਾਉਂਡ ਪਟਿਆਲਾ ਵਿਖੇ ਮਿਤੀ 13 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਖੇਡ ਇੰਚਾਰਜ ਪ੍ਰਿੰਸੀਪਲ ਮਾੜੂ ਰਾਜੇਸ਼ ਮੋਦੀ , ਰਿਹਾਇਸ਼ ਕਮੇਟੀ ਇੰਚਾਰਜ ਪ੍ਰਿੰਸੀਪਲ ਓਪੀਐਲ ਮਨਦੀਪ ਕੌਰ , ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ, ਟੂਰਨਾਮੈਂਟ ਰਜਿਸਟਰੇਸ਼ਨ ਕਮੇਟੀ ਇੰਚਾਰਜ ਜਗਤਾਰ ਸਿੰਘ ਟਿਵਾਣਾ ਡਿਊਟੀ ਨਿਭਾ ਰਹੇ ਹਨ। ਅੱਜ ਦੇ ਹੋਏ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਮੋਹਾਲੀ, ਪਟਿਆਲਾ ਨੇ ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ ਨੇ ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਫਰੀਦਕੋਟ, ਲੁਧਿਆਣਾ ਨੇ ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ ਨੇ ਮੋਗਾ, ਜਲੰਧਰ ਨੇ ਗੁਰਦਾਸਪੁਰ, ਫਿਰੋਜ਼ਪੁਰ ਨੇ ਬਰਨਾਲਾ ਨੂੰ ਹਰਾਇਆ। ਇਸ ਮੌਕੇ ਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪਟਿ 1 ,ਬਲਵਿੰਦਰ ਸਿੰਘ ਜੱਸਲ ਪਟਿ 2, ਸ਼ਸ਼ੀ ਮਾਨ ਪਟਿ 3, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ ਘਨੌਰ, ਦਵਿੰਦਰ ਸਿੰਘ ਪਾਤੜਾ, ਰਜਿੰਦਰ ਸੈਣੀ ਰਾਜਪੁਰਾ, ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ, ਬਲਜੀਤ ਸਿੰਘ ਧਾਰੋਕੀਂ ਨਾਭਾ, ਤਰਸੇਮ ਸਿੰਘ ਭੁੰਨਰਹੇੜੀ, ਭਰਪੂਰ ਸਿੰਘ ਸਮਾਣਾ, ਵਿਨੋਦ ਕੁਮਾਰ, ਸਰਬਜੀਤ ਸਿੰਘ ਡਕਾਲਾ, ਬਲਕਾਰ ਸਿੰਘ, ਰਾਜਪਾਲ ਸਿੰਘ, ਸੁਖਵੰਤ ਸਿੰਘ, ਸੁਖਦੀਪ ਸਿੰਘ ਕੋਚ, ਹਰਦੀਪ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਪਾਲ ਕੌਰ, ਅਮਨਦੀਪ ਕੌਰ, ਤਨਵੀਰ ਸਿੰਘ, ਮੱਖਣ ਸਿੰਘ, ਕਮਲਦੀਪ ਸਿੰਘ ਕੋਚ, ਰਜਿੰਦਰ ਸਿੰਘ, ਰਾਮ ਕੁਮਾਰ, ਗੌਰਵ ਵਿਰਦੀ, ਗੁਰਪ੍ਰੀਤ ਸਿੰਘ ਝੰਡਾ, ਜਰਨੈਲ ਸਿੰਘ, ਗੁਰਪਿਆਰ ਸਿੰਘ, ਕੁਲਵੰਤ ਸਿੰਘ, ਦੀਦਾਰ ਸਿੰਘ, ਰਕੇਸ਼ ਲਚਕਾਣੀ, ਸ਼ਿਵ ਪੰਡੀਰ, ਪ੍ਰੇਮ ਸਿੰਘ , ਕਰਨ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਮਾਨ ਨੇ ਸਿੱਧੂ ‘ਤੇ ਕੀਤਾ ਵਿਅੰਗ
ਚੰਡੀਗੜ੍ਹ , 13 ਅਕਤੂਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਸਮਾਗਮ ਦੌਰਾਨ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉੱਤੇ ਹਾਸਿਆਈ ਤਰੀਕੇ ਨਾਲ ਟਿੱਪਣੀ ਕੀਤੀ। ਹੜ੍ਹ ਪੀੜਤਾਂ...