ਬਿਕਰਮ ਕਾਲਜ ਪਟਿਆਲਾ ਵਿੱਚ ਜਾਗਰੂਕਤਾ ਹਫਤਾ ਮਨਾਇਆ ਗਿਆ
ਪਟਿਆਲਾ, 27 ਅਕਤੂਬਰ : ਪੰਜਾਬ ਸਰਕਾਰ, ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਆਈ.ਪੀ.ਐਸ. ਸਪੈਸ਼ਲ ਡੀ.ਜੀ.ਪੀ. ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਅਤੇ ਸ਼੍ਰੀ ਰਾਜਪਾਲ ਸਿੰਘ ਸੀਨੀਅਰ...
ਵਿਧਾਇਕ ਕੋਹਲੀ ਅਤੇ ਮੇਅਰ ਵੱਲੋਂ 43 ਲੱਖ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ
ਪਟਿਆਲਾ, 27 ਅਕਤੂਬਰ : ਪਟਿਆਲਾ ਸ਼ਹਿਰ ਨੂੰ ਵਿਕਾਸ ਦੀ ਨਵੀਂ ਰਾਹ ਤੇ ਲੈ ਕੇ ਜਾਣ ਲਈ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਲਗਾਤਾਰ ਯਤਨ ਕੀਤੇ ਜਾ...
ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਮੀਟਿੰਗ ਵਿੱਚ ਕਰੋੜਾਂ ਦੇ ਵਰਕ ਆਰਡਰ ਜਾਰੀ
ਪਟਿਆਲਾ, 27 ਅਕਤੂਬਰ — ਨਗਰ ਨਿਗਮ ਪਟਿਆਲਾ ਵੱਲੋਂ ਅੱਜ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਜਿਲ੍ਹਾ ਪਲਾਨਿੰਗ...
ਪੰਜਾਬੀ ਯੂਨੀਵਰਸਿਟੀ ਵੱਲੋਂ ਵਰਕਸ਼ਾਪ ਦੀ ਸ਼ੁਰੂਆਤ
ਪਟਿਆਲਾ, 27 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ 'ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀਆਂ ਦੀ ਸਿਰਜਣਾ' ਵਿਸ਼ੇ ਉੱਤੇ ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਇਕ ਰੋਜ਼ਾ...
29 ਅਕਤੂਬਰ ਨੂੰ ਜ਼ਿਲ੍ਹਾ ਪਟਿਆਲਾ ਨੂੰ ਨੋ -ਫਲਾਇੰਗ ਜ਼ੋਨ ਐਲਾਨਿਆ
ਪਟਿਆਲਾ, 27 ਅਕਤੂਬਰ : 29 ਅਕਤੂਬਰ ਨੂੰ ਭਾਰਤ ਦੇ ਰਾਸ਼ਟਰਪਤੀ ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਦਾ ਦੌਰਾ ਕਰਨਗੇ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023...
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਰਮਿੰਦਰ ਕੌਰ ਮਨਚੰਦਾ ਨੂੰ ਕੀਤਾ ਸਨਮਾਨਿਤ
ਪਟਿਆਲਾ , 27 ਅਕਤੂਬਰ : ਪਰਮਿੰਦਰ ਕੌਰ ਮਨਚੰਦਾ ਜ਼ੋ ਕਿ ਪਿਛਲੇ 31 ਸਾਲਾ ਤੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦੇ ਯੁਧ ਨਸ਼ਿਆ ਵਿਰੁੰਧ ਅਤੇ ਰੈੱਡ ਕਰਾਸ ਨਸ਼ਾ ਪੀੜਤਾ ਲਈ ਮੁੜ ਵਸੇਬਾ ਕੇਂਦਰ, ਪੰਜਾਬ ਸਾਕੇਤ ਹਸਪਤਾਲ ਪਟਿਆਲਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਜਿਸ ਵਿੱਚ ਨਸ਼ਾ ਕਰਨ ਵਾਲੇ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ 1994 ਤੋ ਆਪਣੀ ਰਾਹੀ ਸੇਵਾਵਾ ਨਿਭਾ ਰਹੇ ਹਨ। ਇਹਨਾ ਚਲਦੇ ਓ ਪੀ ਡੀ ਰਾਹੀ 18460 ਅਤੇ ਇਨਡੋਰ 15708 ਅਤੇ 2800 ਜਾਗਰੂਕ ਕੈਂਪਾ ਰਾਹੀ 445473 ਹਜਾਰਾ ਵਿੱਚ ਵਿਦਿਆਰਥੀਆਂ ਨੌਜਵਾਨਾ, ਔਰਤਾ ਅਤੇ ਮਰਦਾ ਨੂੰ ਵੱਖ ਵੱਖ ਪਿੰਡਾ,ਸ਼ਹਿਰਾ, ਕਸਬਿਆਂ, ਸਕੂਲਾਂ, ਕਾਲਜਾਂ, ਮੁਹਲਿਆ ਵਿੱਚ ਜਾ ਕੇ ਆਮ ਲੋਕਾਂ ਨੂੰ ਨਸ਼ੇ ਨਾ ਕਰਨ ਲਈ ਜਾਗਰੂਕ ਕੀਤਾ .ਨਸ਼ਾ ਕਰਨ ਵਾਲੇ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ ਵੱਧ ਤੋ ਵੱਧ ਤਰੀਕਿਆਂ ਰਾਹੀ ਕੌਂਸਲਿੰਗ, ਇੰਦੀਵਿਜੁਆਲ ਫੈਮਿਲੀ ਗਰੁਪ ਸੈਸ਼ਨ ਥੇਰੇਪੀਜ਼ ਅਪਲਾਈ ਕਰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਯੁਧ ਨਸ਼ਿਆ ਵਿਰੱਧ ਨੂੰ ਕਾਮਯਾਬ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਇਆ ਉਹਨਾ ਨੂੰ ਵੱਖ-ਵੱਖ ਸਮਿਆਂ ਤੇ ਦਿੱਤੀਆ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਸਮਿਆਂ ਤੇ ਸਰਕਾਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਉਨਾ ਨੂੰ ਗਵਰਨਰ ਸਾਹਿਬ ਵੱਲੋ ਦੁਸਰੀ ਵਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। 15 ਅਕਤੂਬਰ 2025 ਨੂੰ ਪੰਜਾਬ ਰਾਜ ਭਵਨ ਵਿੱਖੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਦੁਆਰਾ ਇਨਾ ਦੀ ਉਦਮਤਾ ਅਤੇ ਸਹਿਣਸੀਲਤਾ ਨਾਲ ਕਾਰਜਾਂ ਨੂੰ ਨਿਭਾਉਣ ਦੀ ਕੁਸਲਤਾ ਨੂੰ ਮੁੱਖ ਰੱਖਦੇ ਹੋਏ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਸਰਹਾਨਾ ਵੀ ਕੀਤੀ। ਡਿਪਟੀ ਕਮਿਸ਼ਨਰ, ਪਟਿਆਲਾ ਡਾ. ਪ੍ਰੀਤੀ ਯਾਦਵ ਵੱਲੋ ਵੀ ਪਰਮਿੰਦਰ ਕੌਰ ਨੂੰ ਵਧਾਈ ਦਿੱਤੀ ਗਈ।
ਡੇਂਗੂ ਅਤੇ ਚਿਕਨਗੁਣੀਆ ‘ਤੇ ਕਾਬੂ ਪਾਉਣ ਲਈ ਡਿਪਟੀ
ਪਟਿਆਲਾ, 27 ਅਕਤੂਬਰ : ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਣੀਆ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ , ਸਿਵਲ ਸਰਜਨ ਅਤੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਸ਼ਹਿਰੀ ਤੇ ਪਿੰਡ ਪੱਧਰ ‘ਤੇ ਡੇਂਗੂ ਤੇ ਚਿਕਨਗੁਣੀਆ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਾ. ਪ੍ਰੀਤੀ ਯਾਦਵ ਨੇ ਸਪਸ਼ਟ ਹਦਾਇਤ ਦਿੱਤੀ ਕਿ ਸਾਰੇ ਬਲਾਕ ਅਤੇ ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾਇਆ ਜਾਵੇ। ਜਿੱਥੇ ਵੀ ਡੇਂਗੂ ਜਾਂ ਚਿਕਨਗੁਣੀਆ ਦੇ ਕੇਸ ਸਾਹਮਣੇ ਆ ਰਹੇ ਹਨ, ਉਥੇ ਤੁਰੰਤ ਫੌਗਿੰਗ ਕੀਤੀ ਜਾਵੇ ਅਤੇ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਈ ਜਾਵੇ। ਡੀ ਸੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ ਘਰ-ਘਰ ਲਾਰਵਾ ਚੈਕਿੰਗ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਹਰ ਉਹ ਥਾਂ ਜਿੱਥੇ ਪਾਣੀ ਖੜ੍ਹਾ ਹੈ , ਟੈਂਕ, ਕੂਲਰ, ਬਾਲਟੀਆਂ ਜਾਂ ਛੱਤਾਂ ਉੱਤੇ ਰੱਖੇ ਡਰੰਮ ਦੀ ਪੂਰੀ ਜਾਂਚ ਕਰਨ। ਜਿੱਥੇ ਲਾਰਵਾ ਮਿਲੇ, ਉਥੇ ਤੁਰੰਤ ਕਾਰਵਾਈ ਕਰਕੇ ਉਸਨੂੰ ਨਸ਼ਟ ਕੀਤਾ ਜਾਵੇ ਅਤੇ ਉਸਦੀ ਰਿਪੋਰਟ ਸਬੂਤ ਸਮੇਤ ਜਮ੍ਹਾਂ ਕਰਵਾਈ ਜਾਵੇ। ਡਾ. ਪ੍ਰੀਤੀ ਯਾਦਵ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਇਲਾਕੇ ਵਿੱਚ ਬਿਮਾਰੀਆਂ ਦੇ ਕੇਸ ਵੱਧਦੇ ਪਾਏ ਗਏ ਅਤੇ ਉਥੇ ਫੌਗਿੰਗ ਜਾਂ ਸਫਾਈ ਦੇ ਪ੍ਰਬੰਧ ਢੰਗ ਨਾਲ ਨਾ ਕੀਤੇ ਗਏ, ਤਾਂ ਉਸ ਇਲਾਕੇ ਦੇ ਜ਼ਿੰਮੇਵਾਰ ਐਸਐਮਓ ਅਤੇ ਫੀਲਡ ਸਟਾਫ਼ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਕਿ ਸਿਹਤ ਵਿਭਾਗ ਹਰ ਰੋਜ਼ ਡੇਂਗੂ ਅਤੇ ਚਿਕਨਗੁਣੀਆ ਦੀ ਅਪਡੇਟ ਰਿਪੋਰਟ ਜਮ੍ਹਾਂ ਕਰਵਾਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਯਕੀਨੀ ਬਣਾਏ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਕਿਸੇ ਵੀ ਸਥਿਤੀ ‘ਚ ਡੇਂਗੂ ਅਤੇ ਚਿਕਨਗੁਣੀਆ ਦੇ ਫੈਲਾਅ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ।