Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 05 Nov 2026 | 11:15 am

+91 90915 01313 , +91 90916 01313

punjabbanni@gmail.com
punjabbani@yahoo.com

ਚਰਚਾ ਵਿੱਚ ਖਬਰਾਂ

ਆਰ. ਸੀ. ਐੱਫ਼. ਮੁਲਾਜਮ ਦੀ ਹੋਈ ਟਰੱਕ ਨਾਲ ਐਕਟੀਵਾ ਸਮੇਤ ਹੋਈ ਟੱਕਰ ਦੌਰਾਨ ਮੌਤ

ਆਰ. ਸੀ. ਐੱਫ਼. ਮੁਲਾਜਮ ਦੀ ਹੋਈ ਟਰੱਕ ਨਾਲ ਐਕਟੀਵਾ ਸਮੇਤ ਹੋਈ ਟੱਕਰ ਦੌਰਾਨ ਮੌਤ ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਆਰ. ਸੀ. ਐੱਫ਼. ਨੇੜੇ ਦੇਰ...

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਸੜਕ ਦੇ ਨਵ ਨਿਰਮਾਣ ਦੀ ਸ਼ੁਰੂਆਤ – ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸੂਬੇ ਦਾ ਮਿਸਾਲੀ ਵਿਕਾਸ: ਅਨਮੋਲ ਗਗਨ ਮਾਨ – 27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜ੍ਹਕ ਨਾਲ ਪੰਜਾਬ ਵਿੱਚ ਵਪਾਰਕ ਗਤੀਵਿਧੀਆਂ ਨੂੰ ਮਿਲੇਗਾ ਹੁੰਗਾਰਾ ਹਰਜਿੰਦਰ ਸਿੰਘ ਭੱਟੀ ਐੱਸ.ਏ.ਐੱਸ. ਨਗਰ, 28 ਅਗਸਤ 2024: ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਵਿੱਚ ਵਿਕਸਿਤ ਸੜਕੀ ਢਾਂਚੇ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਹਨਾਂ ਨਿਰਮਾਣ ਕਾਰਜਾਂ ਦੀ ਲੜੀ ਤਹਿਤ ਹੀ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀਘਾਟ ਤੋਂ ਮਾਜਰਾ ਟੀ-ਪੁਆਇੰਟ (ਕੁਰਾਲੀ- ਸਿਸਵਾਂ ਰੋਡ) ਵਾਇਆ ਪੁਰਖਾਲੀ -ਹਰੀਪੁਰ-ਮੀਆਂਪੁਰ ਚਾਂਗਰ-ਅਭੀਪੁਰ- ਪੱਲਣਪੁਰ ਸੜਕ ਨੂੰ ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰ ਕੇ ਨਵ ਨਿਰਮਾਣ ਕਰਨ ਦੇ ਕੰਮ ਦਾ ਉਦਘਾਟਨ ਕੈਬਨਿਟ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਪਿੰਡ ਅਭੀਪੁਰ ਵਿਖੇ ਕੀਤਾ। ਇਹ ਸੜਕ ਅੱਗੇ ਹਿਮਾਚਲ ਪ੍ਰਦੇਸ਼ ਦੇ ਲਖਨਪੁਰ- ਝੀਰਣ-ਮਝੌਲੀ ਨਾਲ ਜੁੜੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਸਬੰਧੀ ਦਿੱਕਤਾਂ ਦੂਰ ਹੋਣਗੀਆਂ, ਉੱਥੇ ਪੰਜਾਬ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਘੱਟ ਭੀੜ੍ਹ ਵਾਲੇ ਖੇਤਰਾਂ ਵਿੱਚ ਜਾਣ ਦੇ ਚਾਹਵਾਨਾਂ ਦੀਆਂ ਦਿੱਕਤਾਂ ਵੀ ਦੂਰ ਹੋਣਗੀਆਂ। ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ​ਮਝੌਲੀ-ਚੰਡੀਗੜ੍ਹ ਰੋਡ ਵਾਇਆ ਸਿਸਵਾਂ ਇਕ ਮਹੱਤਵਪੂਰਨ ਸੜਕ ਬਣਦੀ ਹੈ, ਜਿਸ ਦੀ ਲੰਬਾਈ 21.50 ਕਿਲੋਮੀਟਰ ਹੈ, ਜੋ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਦੀ ਹੈ। ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਿੱਚ ਬਹੁਤ ਜ਼ਿਆਦਾ ਫੈਕਟਰੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਫੈਕਟਰੀਆਂ ਵਿੱਚੋਂ ਜੋ ਮਾਲ ਬਣਦਾ ਹੈ, ਉਸ ਨੂੰ ਚੰਡੀਗੜ੍ਹ ਸਾਈਡ ਆਉਣ ਜਾਣ ਲਈ ਵਾਇਆ ਰੋਪੜ ਆਉਣਾ-ਜਾਣਾ ਪੈਂਦਾ ਹੈ। ਮਾਜਰੀਘਾਟ ਤੋਂ ਮਾਜਰਾ ਟੀ-ਪੁਆਇੰਟ (ਕੁਰਾਲੀ- ਸਿਸਵਾਂ ਰੋਡ) ਵਾਇਆ ਪੁਰਖਾਲੀ -ਹਰੀਪੁਰ-ਮੀਆਂਪੁਰ ਚਾਂਗਰ-ਅਭੀਪੁਰ- ਪੱਲਣਪੁਰ ਸੜਕ ਦੇ ਨਵ ਨਿਰਮਾਣ ਨਾਲ ਆਮ ਲੋਕਾਂ ਤੇ ਵਪਾਰੀ ਵਰਗ ਨੂੰ ਆਵਾਜਾਈ ਸਬੰਧੀ ਬਹੁਤ ਸੌਖ ਹੋ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਪੰਜਾਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਪਿੰਡਾਂ ਦੀਆਂ ਸੜਕਾਂ ਦੀ ਕਾਇਆ ਕਲਪ ਬਹੁਤ ਪਹਿਲਾਂ ਹੀ ਕਰ ਦੇਣੀ ਸੀ ਪਰ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਸਬੰਧੀ ਫੰਡ ਰੋਕ ਕੇ ਪੰਜਾਬ ਦੇ ਵਿਕਾਸ ਵਿੱਚ ਅੜਿੱਕਾ ਲਾਇਆ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਪਣੀ ਮਿਹਨਤ ਤੇ ਇਮਾਨਦਾਰੀ ਨਾਲ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਲੜੀ ਟੁੱਟਣ ਨਹੀਂ ਦਿੱਤੀ। ਇਸ ਮੌਕੇ ਐਸ.ਡੀ.ਐਮ. ਖਰੜ ਸ. ਗੁਰਮੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼ਿਵਪ੍ਰੀਤ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਸੜਕ ਦੇ ਨਵ ਨਿਰਮਾਣ ਦੀ ਸ਼ੁਰੂਆਤ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸੂਬੇ ਦਾ ਮਿਸਾਲੀ ਵਿਕਾਸ:...

ਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆ

ਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ, ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੇ ਬੁੱਧਵਾਰ ਨੂੰ ਪੰਜਾਬ...

ਆਮ ਆਦਮੀ ਪਾਰਟੀ ਆਗੂਆਂ ਕੀਤਾ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ

ਆਮ ਆਦਮੀ ਪਾਰਟੀ ਆਗੂਆਂ ਕੀਤਾ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਚੰਡੀਗੜ੍ਹ, 28 ਅਗਸਤ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ...

ਰਿਟਾਇਰਡ ਬੀ.ਡੀ.ਪੀ.ਓ., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਅਤੇ ਧੀਰਜ ਕੁਮਾਰ ਗਿੱਲ ਨੂੰ ਵਿਜੀਲੈਂਸ ਕੀਤਾ ਗ੍ਰਿਫ਼ਤਾਰ

ਰਿਟਾਇਰਡ ਬੀ.ਡੀ.ਪੀ.ਓ., ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਅਤੇ ਧੀਰਜ ਕੁਮਾਰ ਗਿੱਲ ਨੂੰ ਵਿਜੀਲੈਂਸ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਸੇਵਾਮੁਕਤ...

ਜਲੰਧਰ ਵਿਚ ਪੁਲਸ ਇਨਕਾਊਂਟਰ-ਮੁੱਠਭੇੜ ਵਿਚ ਪੁਲਸ ਦੀ ਗੋਲੀ ਨਾਲ ਇੱਕ ਨਸ਼ਾ ਤਸਕਰ ਜਖਮੀ

ਜਲੰਧਰ ਵਿਚ ਪੁਲਸ ਇਨਕਾਊਂਟਰ-ਮੁੱਠਭੇੜ ਵਿਚ ਪੁਲਸ ਦੀ ਗੋਲੀ ਨਾਲ ਇੱਕ ਨਸ਼ਾ ਤਸਕਰ ਜਖਮੀ ਜਲੰਧਰ:- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਿਪਟਨ ਦੇ ਹੁਕਮਾਂ ਤਹਿਤ ਅੱਜ ਜਲੰਧਰ...

ਆਈਐਮਏ ਕੀਤੀ ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਮੈਂਬਰਸਿ਼ਪ

ਆਈਐਮਏ ਕੀਤੀ ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਮੈਂਬਰਸਿ਼ਪ ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਮੈਂਬਰਸਿ਼ਪ ਮੁਅੱਤਲ...

1 … 1,822 1,823 1,824 1,825 1,826 … 2,882
Scroll to Top