Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 18 Oct 2026 | 5:45 pm

+91 90915 01313 , +91 90916 01313

punjabbanni@gmail.com
punjabbani@yahoo.com

ਮਾਝਾ

ਨਗਰ ਨਿਗਮ ਪਟਿਆਲਾ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੁਣ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ

ਪਟਿਆਲਾ, 13 ਨਵੰਬਰ  — ਨਗਰ ਨਿਗਮ ਪਟਿਆਲਾ ਵੱਲੋਂ ਕਰਮਚਾਰੀਆਂ ਦੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਵਲੋਂ...

ਨਿਗਮ ਵਲੋਂ ਘਰ ਬੈਠੇ ਹੀ ਬਿਲ ਭਰਨ ਦੀ ਆਸਾਨ ਸੁਵਿਧਾ ਦੀ ਸ਼ੁਰੂਆਤ

ਪਟਿਆਲਾ, 13 ਨਵੰਬਰ  — ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਬਿਲਾਂ ਦੀ ਅਦਾਇਗੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਬਣਾਉਂਦੇ ਹੋਏ ਪੰਜਾਬ ਸਰਕਾਰ ਦੇ ਪੀ.ਐਮ.ਆਈ.ਡੀ.ਸੀ. (ਪੰਜਾਬ ਮਿਉਂਸੀਪਲ ਇੰਫ੍ਰਾਸਟਕਚਰ...

ਨਗਰ ਨਿਗਮ ਪਟਿਆਲਾ ਵੱਲੋਂ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ – ਕਮਿਸ਼ਨਰ

ਪਟਿਆਲਾ, 13 ਨਵੰਬਰ  — ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਸ਼ਹਿਰਾਂ ਵਿੱਚ ਸਫਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਸ਼ੇਸ਼ ਪਹਿਲਕਦਮੀ ਦੇ ਤਹਿਤ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ ਕਰਨ...

ਮੋਦੀ ਕਾਲਜ ਵਿਖੇ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ

ਪਟਿਆਲਾ: 12 ਨਵੰਬਰ, 2025 - ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੀ ਫਿਜ਼ਿਕਸ ਸੁਸਾਇਟੀ 'ਵੂਈ ਮੈਟਰ" ਵੱਲੋਂ ਸੁਸਾਇਟੀ ਇੰਚਾਰਜ ਡਾ.ਪੂਜਾ ਦੀ ਦੇਖ-ਰੇਖ ਹੇਠ ਸਲਾਨਾ ਸੀਰੀਜ਼ ' ਮੇਕਿੰਗ ਫਿਜ਼ਕਿਸ ਫਨ' ਦੇ ਅੰਤਰਗਤ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਦੀ ਸੁਚੱਜੀ ਅਗਵਾਈ ਹੇਠ ਵਿਗਿਆਨ ਅਧਾਰਿਤ ਇੰਟਰੈਕਟਿਵ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ ।ਇਹਨਾਂ ਪੇਸ਼ਕਾਰੀਆਂ ਦਾ ਮੁੱਖ ਉਦੇਸ਼ ਜਿੱਥੇ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਵਿੱਚ ਦਿਲਚਸਪੀ ਪੈਦਾ ਕਰਨਾ ਸੀ ਉੱਥੇ ਫਿਜ਼ਿਕਸ ਵਿਸ਼ੇ ਦੀਆਂ ਸਿਧਾਂਤਕ ਥਿਊਰੀਆਂ ਅਤੇ ਸਿੱਖਣ-ਪ੍ਰੀਕ੍ਰਿਆ ਨੂੰ ਸ਼ਪਸ਼ੱਟ ਕਰਨਾ ਸੀ। ਇਹਨਾਂ ਪੇਸ਼ਕਾਰੀਆਂ ਵਿੱਚ ਮੁੱਖ ਵਕਤਾ ਦੇ ਤੌਰ ਤੇ ਡਾ. ਜਸਵਿੰਦਰ ਸਿੰਘ, ਸ਼ਿਖਸ਼ਾ ਰਤਨ, ਸਟੇਟ ਐਵਾਰਡੀ, ਗਵਰਨਰ ਐਵਾਰਡੀ, ਨੈਸ਼ਨਲ ਐਵਾਰਡੀ ਤੇ ਸਰਕਾਰੀ ਸੀਨੀਅਰ ਸਕੂਲ ਕਲਿਆਣ ਵਿੱਖੇ ਨਿਯੁਕਤ ਲੈਕਚਰਾਰ ਸ਼ਾਮਿਲ ਹੋਏ। ਇਸ ਮੌਕੇ ਤੇ ਬੋਲਦਿਆ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਵਿਗਿਆਨਕ ਸੋਚ ਵਿਕਸਿਤ ਕਰਨਾ ਤੇ ਸਾਡੇ ਰੀਰਾਂ, ਵਾਤਾਵਰਣ ਤੇ ਇਸ ਬ੍ਰਹਿਮੰਡ ਦੇ ਰਾਜ਼ ਖੋਲਣ ਲਈ ਵਿਗਿਆਨਕ ਨਜ਼ਰੀਆ ਬਣਾਉਣਾ ਅਹਿਮ ਹੈ।ਉਹਨਾਂ ਕਿਹਾ ਕਿ ਇਸ ਲਈ ਅਜਿਹੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਨੂੰ ਸਾਇੰਸ ਪ੍ਰਤੀ ਹਾਂ-ਪੱਖੀ ਰੁਖ ਅਪਨਾਉਣ ਤੇ ਬਿਹਤਰ ਤਰੀਕੇ ਨਾਲ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਤੇ ਡਾ. ਕਵਿਤਾ, ਮੁਖੀ ਫਿਜ਼ਿਕਸ ਵਿਭਾਗ, ਡਾ: ਸੰਜੇ ਕੁਮਾਰ (ਡੀਨ ਭੌਤਿਕ ਵਿਗਿਆਨ), ਡਾ: ਕੁਲਦੀਪ ਕੁਮਾਰ (ਡੀਨ ਲਾਈਫ਼ ਸਾਇੰਸਜ਼), ਡਾ: ਵਰੁਣ ਜੈ (ਮੁਖੀ ਗਣਿਤ ਵਿਭਾਗ) ਅਤੇ ਡਾ.ਪੂਜਾ ਨੇ ਰਿਸੋਰਸ ਪਰਸਨ ਨੂੰ ਸਨਮਾਨਿਤ ਕੀਤਾ।ਉਹਨਾਂ ਨਾਲ  ਭੌਤਿਕ ਵਿਗਿਆਨ ਦੇ ਫੈਕਲਟੀ ਮੈਂਬਰ ਡਾ: ਪੂਜਾ, ਡਾ: ਪਲਵਿੰਦਰ ਕੌਰ ਅਤੇ ਡਾ: ਮਨਪ੍ਰੀਤ ਕੌਰ ਵੀ ਸ਼ਾਮਿਲ ਹੋਏ । ਇਸ ਮੌਕੇ ਡਾ: ਵੀਰਪਾਲ ਕੌਰ (ਮੁਖੀ ਪੰਜਾਬੀ ਵਿਭਾਗ), ਡਾ: ਵਨੀਤ ਕੌਰ (ਮੁਖੀ ਅੰਗਰੇਜ਼ੀ ਵਿਭਾਗ), ਡਾ: ਭਾਨਵੀ ਵਧਾਵਨ (ਮੁਖੀ, ਜ਼ੂਆਲੋਜੀ ਵਿਭਾਗ) ਅਤੇ ਡਾ: ਟੀਨਾ ਪਾਠਕ (ਬਾਇਓ-ਤਕਨਾਲੋਜੀ ਵਿਭਾਗ) ਨੇ ਵੀ ਸ਼ਿਰਕਤ ਕੀਤੀ। ਡਾ.ਜਸਵਿੰਦਰ ਸਿੰਘ ਨੇ ਬਹੁਤ ਸਰਲ ਤੇ ਪ੍ਰਭਾਵੀ ਤਰੀਕੇ ਨਾਲ ਵਿਗਿਆਨਕ ਥਿਊਰੀਆਂ ਅਤੇ ਸਿਧਾਤਾਂ ਬਾਰੇ ਵਿਆਖਿਆ ਕੀਤੀ ਤੇ ਉਹਨਾਂ ਨੂੰ ਬਹੁਤ ਸਾਰੇ ਸਾਇੰਸ ਦੇ ਪ੍ਰਯੋਗਾਂ ਰਾਹੀ ਸਮਝਣ ਵਿੱਚ ਮਦੱਦ ਕੀਤੀ। ਉਹਨਾਂ ਨੇ ਆਪਣੀ ਖਾਸ ਵਿਗਿਆਨਕ ਸ਼ੈਲੀ ਰਾਹੀ ਵਿਦਿਆਰਥੀਆਂ ਦੀ ਦਿਲਚਸਪੀ ਲਗਾਤਾਰ ਬਣਾ ਕੇ ਰੱਖੀ ਤੇ ਉਹਨਾਂ ਨੂੰ ਹਰ ਕੁਦਰਤੀ ਵਰਤਾਰੇ ਨੂੰ ਨੀਝ ਲਾ ਕੇ ਸਿੱਖਣ ਲਈ ਕਿਹਾ। ਫਿਜ਼ਿਕਸ ਸੁਸਾਇਟੀ ਦੇ ਵਿਦਿਆਰਥੀ ਰਾਹੁਲ ਸ਼ਰਮਾ ਅਤੇ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ ਜਾ) ਨੇ ਸਟੇਜ ਪ੍ਰਬੰਧਨ ਕੀਤਾ। ਵਿਦਿਆਰਥੀ ਤਰਨਪ੍ਰੀਤ ਕੌਰ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਮੁੱਖ ਮਹਿਮਾਨ ਨਾਲ ਰਸਮੀ ਜਾਣ-ਪਛਾਣ ਕਰਵਾਈ ਤੇ ਧੰਨਵਾਦ ਦਾ ਮਤਾ ਅਮਰੀਕ ਸਿੰਘ (ਬੀ.ਐੱਸ.ਸੀ, ਨਾਨ-ਮੈਡੀਕਲ ਭਾਗ ਤੀਜਾ) ਨੇ ਪੇਸ਼ ਕੀਤਾ।

 ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ’ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ

ਪਟਿਆਲਾ, 13 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਸਾਡੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ,...

69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਬਾਕਸਿੰਗ ਅੰਡਰ 19 ਦਾ ਹੋਇਆ ਆਗਾਜ਼

ਪਟਿਆਲਾ , 13 ਨਵੰਬਰ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ‘ ਚ ਸੜਕ ਸੁਰਖਿਆ ਪ੍ਰਬੰਧਾਂ ਦੀ ਸਮੀਖਿਆ

ਪਟਿਆਲਾ,  13 ਨਵੰਬਰ : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਦੀ ਮਹੱਤਵਪੂਰਨ ਬੈਠਕ ਦਾ ਆਯੋਜਨ ਅੱਜ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਅਤੇ ਆਰ ਟੀ...

1 … 136 137 138 139 140 … 1,085
Scroll to Top