ਵਾਇਰਲ ਖਬਰਾਂ

pu

ਪੰਜਾਬੀ ਯੂਨੀਵਰਸਿਟੀ ਵੱਲੋਂ ਰੇਖੀ ਫਾਊਂਡੇਸ਼ਨ ਫ਼ਾਰ ਹੈਪੀਨੈੱਸ ਨਾਲ਼ ਕੀਤਾ ਗਿਆ ਇਕਰਾਰਨਾਮਾ

ਪਟਿਆਲਾ, 9 ਜਨਵਰੀ – ਪੰਜਾਬੀ ਯੂਨੀਵਰਸਿਟੀ ਵੱਲੋਂ ਰੇਖੀ ਫਾਊਂਡੇਸ਼ਨ ਫ਼ਾਰ ਹੈਪੀਨੈੱਸ ਨਾਲ਼ ਇੱਕ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ। ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਕੈਂਪਸ ਵਿੱਚ ‘ਰੇਖੀ ਸੈਂਟਰ ਆਫ਼ ਐਕਸੀਲੈਂਸ ਫਾਰ ਦ ਸਾਇੰਸ ਆਫ਼ ਹੈਪੀਨੈੱਸ’ ਸਥਾਪਿਤ ਕੀਤਾ ਜਾਵੇਗਾ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ  ਇਸ ਇਕਰਾਰਨਾਮੇ ਉੱਤੇ ਹਸਤਾਖ਼ਰ ਸਬੰਧੀ ਰੱਖੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇ ਤੇਜ਼ […]

ਪੰਜਾਬੀ ਯੂਨੀਵਰਸਿਟੀ ਵੱਲੋਂ ਰੇਖੀ ਫਾਊਂਡੇਸ਼ਨ ਫ਼ਾਰ ਹੈਪੀਨੈੱਸ ਨਾਲ਼ ਕੀਤਾ ਗਿਆ ਇਕਰਾਰਨਾਮਾ Read More »

ਪੰਜਾਬੀ ਯੂਨੀਵਰਸਿਟੀ ਨੂੰ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਾਪਤ ਹੋਈ ਗ੍ਰਾਂਟ

ਪਟਿਆਲਾ, 09 ਜਨਵਰੀ – ਪੰਜਾਬੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਤਹਿਤ ਚੱਲ ਰਹੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਈ. ਈ.ਪੀ. ਅਧੀਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਇੱਕ ਅਹਿਮ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ। ਇਹ ਗ੍ਰਾਂਟ ਯੂਨੀਵਰਸਿਟੀ ਵੱਲੋਂ ਵਾਤਾਵਰਣ ਜਾਗਰੂਕਤਾ ਨੂੰ ਉਤਸਾਹਿਤ ਕਰਨ, ਵਾਤਾਵਰਣ-ਕੇਂਦਰਿਤ ਗਤੀਵਿਧੀਆਂ ਨੂੰ ਲਾਗੂ ਕਰਨ ਅਤੇ

ਪੰਜਾਬੀ ਯੂਨੀਵਰਸਿਟੀ ਨੂੰ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਾਪਤ ਹੋਈ ਗ੍ਰਾਂਟ Read More »

park

ਭਾਰਤ ਵਿੱਚ 2050 ਤੱਕ ਕੈਂਸਰ ਦੇ 35 ਮਿਲੀਅਨ ਨਵੇਂ ਕੇਸ ਹੋਣ ਦਾ ਅਨੁਮਾਨ : ਡਾ. ਸੰਦੀਪ ਕੁੱਕੜ

ਪਟਿਆਲਾ: ਪਾਰਕ ਹਸਪਤਾਲ ਦੀ ਟੀਮ; ਡਾਇਰੈਕਟਰ ਮੈਡੀਕਲ ਓਨਕੋਲੋਜੀ ਡਾ ਸੰਦੀਪ ਕੁੱਕੜ ਅਤੇ ਡਾ ਹਰਿੰਦਰਪਾਲ ਸਿੰਘ, ਸੀਨੀਅਰ ਕੰਸਲਟੈਂਟ-ਸਰਜੀਕਲ ਓਨਕੋਲੋਜੀ ਡਾ ਵਿਜੇ ਜਾਗੜ, ਕੰਸਲਟੈਂਟ-ਰੇਡੀਏਸ਼ਨ ਓਨਕੋਲੋਜੀ ਡਾ ਜੋਬਨਜੀਤ ਕੌਰ ਅਤੇ ਡਾ ਅਰਨਵ ਤਿਵਾੜੀ ਨੇ ਸ਼ੁੱਕਰਵਾਰ ਨੂੰ ਕੈਂਸਰ ਦੇ ਵਧ ਰਹੇ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾਇਰੈਕਟਰ ਮੈਡੀਕਲ ਓਨਕੋਲੋਜੀ ਡਾ ਸੰਦੀਪ ਕੁੱਕੜ ਨੇ ਕਿਹਾ ਕਿ ਭਾਰਤ ‘ਚ 30 ਲੱਖ ਲੋਕ ਕੈਂਸਰ ਨਾਲ ਪੀੜਤ ਹਨ ਅਤੇ ਹਰ ਸਾਲ 15.6 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਕੈਂਸਰ ਨਾਲ 8.7 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕੁਝ ਦਹਾਕੇ ਪਹਿਲਾਂ, ਛਾਤੀ ਦਾ ਕੈਂਸਰ ਸਿਰਫ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਵੇਖਿਆ ਜਾਂਦਾ ਸੀ । ਹੁਣ ਛਾਤੀ ਦਾ ਕੈਂਸਰ ਛੋਟੀ ਉਮਰ ਵਿੱਚ ਵਧੇਰੇ ਆਮ ਹੈ ਅਤੇ 70٪ ਤੋਂ ਵੱਧ ਕੇਸ ਉੱਨਤ ਪੜਾਅ ਵਿੱਚ ਹੁੰਦੇ ਹਨ। ਡਾਇਰੈਕਟਰ-ਮੈਡੀਕਲ ਓਨਕੋਲੋਜੀ ਡਾ ਹਰਿੰਦਰਪਾਲ ਸਿੰਘ ਨੇ ਕਿਹਾ ਕਿ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨਾਲ ਇੱਕ ਤਿਹਾਈ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ‘ਤੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਨੂੰ ਘਟਾਉਣ ਲਈ ਛਾਤੀ ਦੀ ਸਵੈ-ਜਾਂਚ ਅਤੇ ਮੈਮੋਗ੍ਰਾਫੀ ਇੱਕ ਚੰਗੀ ਤਕਨੀਕ ਹੈ ਅਤੇ ਛਾਤੀ ਦੇ ਐਕਸ-ਰੇ ਵਰਗੇ ਸਧਾਰਣ ਟੈਸਟ ਸ਼ੁਰੂਆਤੀ ਪੜਾਅ ਵਿੱਚ ਕੈਂਸਰ ਨੂੰ ਫੜਨ ਵਿੱਚ ਸਹਾਇਤਾ ਕਰ ਸਕਦੇ ਹਨ। ਪਾਰਕ ਹਸਪਤਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਟੀ ਹਸਪਤਾਲ ਨੈਟਵਰਕ ਹੈ ਜਿਸ ਵਿੱਚ 19 ਹਸਪਤਾਲ, 3500 ਬਿਸਤਰੇ, 800 ਆਈਸੀਯੂ ਬਿਸਤਰੇ, 14 ਕੈਥ ਲੈਬਾਂ, 45 ਮਾਡਿਊਲਰ ਓਟੀ ਅਤੇ 1000 ਤੋਂ ਵੱਧ ਡਾਕਟਰਾਂ ਹਨ। ਸੀਨੀਅਰ ਕੰਸਲਟੈਂਟ-ਸਰਜੀਕਲ ਓਨਕੋਲੋਜੀ, ਪਾਰਕ ਹਸਪਤਾਲ ਡਾ ਵਿਜੇ ਜਾਗੜ ਦੇ ਅਨੁਸਾਰ, ਛਾਤੀ ਦਾ ਕੈਂਸਰ ਹੁਣ ਸਰਵਾਈਕਲ ਕੈਂਸਰ ਨੂੰ ਪਛਾੜ ਕੇ ਨਵੇਂ ਯੁੱਗ ਦੀ ਸਭ ਤੋਂ ਆਮ ਅਤੇ ਘਾਤਕ ਘਾਤਕ ਬਿਮਾਰੀ ਬਣ ਗਿਆ ਹੈ।  ਛਾਤੀ ਦਾ ਕੈਂਸਰ ਹਰ ਸਾਲ 2.1 ਮਿਲੀਅਨ ਔਰਤਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਭਾਰਤ ਵਿੱਚ ਹਰ ਸਾਲ 2.20 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਕੰਸਲਟੈਂਟ ਰੇਡੀਏਸ਼ਨ ਓਨਕੋਲੋਜੀ ਡਾ ਜੋਬਨਜੀਤ ਕੌਰ ਨੇ ਕਿਹਾ ਕਿ 2020 ਦੇ ਮੁਕਾਬਲੇ 2026 ਤੱਕ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ ਲਗਭਗ 12 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਵਧਣ ਦੀ ਉਮੀਦ ਹੈ। ਕੰਸਲਟੈਂਟ ਰੇਡੀਏਸ਼ਨ ਓਨਕੋਲੋਜੀ ਡਾ ਅਰਨਵ  ਤਿਵਾੜੀ ਨੇ ਕਿਹਾ ਕਿ ਭਾਰਤ ਵਿੱਚ ਮੂੰਹ ਦੇ ਕੈਂਸਰ ਦਾ ਸਭ ਤੋਂ ਵੱਧ ਪ੍ਰਸਾਰ ਦਰਜ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ 1.75 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤੰਬਾਕੂ ਅਤੇ ਗੁਟਖਾ 90 ਤੀਸ਼ਤ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਯੋਗਦਾਨ ਪਾਉਂਦੇ ਹਨ।

ਭਾਰਤ ਵਿੱਚ 2050 ਤੱਕ ਕੈਂਸਰ ਦੇ 35 ਮਿਲੀਅਨ ਨਵੇਂ ਕੇਸ ਹੋਣ ਦਾ ਅਨੁਮਾਨ : ਡਾ. ਸੰਦੀਪ ਕੁੱਕੜ Read More »

mayour

ਸਕੂਲ–ਕਾਲਜਾਂ ਵਿੱਚ ਟ੍ਰੈਫਿਕ ਨਿਯਮਾਂ ਲਈ ਜਾਗਰੂਕਤਾ ਕਲੱਬ ਬਣਾਏ ਜਾਣ — ਮੇਅਰ ਕੁੰਦਨ ਗੋਗੀਆ

ਪਟਿਆਲਾ 9 ਜਨਵਰੀ – ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਅੱਜ ਨਹਿਰੂ ਪਾਰਕ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਮਹੀਨਾ ਜਨਵਰੀ 2026 ਦੀ ਸ਼ੁਰੂਆਤ ਕੀਤੀ ਗਈ। ਇਸ ਸ਼ੁਰੂਆਤ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਨੇ ਦਸਿਆ ਕਿ ਪੂਰਾ ਮਹੀਨਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਗਰੂਕਤਾ ਮੁਹਿੰਮਾਂ,

ਸਕੂਲ–ਕਾਲਜਾਂ ਵਿੱਚ ਟ੍ਰੈਫਿਕ ਨਿਯਮਾਂ ਲਈ ਜਾਗਰੂਕਤਾ ਕਲੱਬ ਬਣਾਏ ਜਾਣ — ਮੇਅਰ ਕੁੰਦਨ ਗੋਗੀਆ Read More »

crime

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ

ਬੀਕਾਨੇਰ , 9 ਜਨਵਰੀ : ਪੰਜਾਬ ਤੋ ਰਾਜਸਥਾਨ ਵਲ ਲਿਜਾਈ ਜਾ ਰਹੀ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਤੇ ਅੱਜ ਰਾਜਸਥਾਨ ਦੀ ਪੁਲਿਸ ਨੇ ਛਾਪਾਮਾਰੀ ਕਰਕੇ ਇਸਨੂੰ ਕਾਬੂ ਕਰ ਲਿਆ ਹੈ, ਜਿਸਦੀ ਕੀਮਤੀ 40 ਲਖ ਦੇ ਕਰੀਬ ਦਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਪੁਲਸ ਨੇ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ

ਰਾਜਸਥਾਨ ਪੁਲੀਸ ਦੀ ਵੱਡੀ ਕਾਰਵਾਈ : ਤੇਲ ਟੈਂਕਰ ’ਚੋਂ 40 ਲੱਖ ਰੁਪਏ ਦੀ ਸ਼ਰਾਬ ਬਰਾਮਦ Read More »

gandhi

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ

ਦਿਲੀ, 9 ਜਨਵਰੀ : ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਰਲ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਵਿੱਚ ਸਾਹਮਣੇ ਆਏ ਕਥਿਤ ਡਾਕਟਰੀ ਲਾਪਰਵਾਹੀ ਦੇ ਮਾਮਲੇ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਇਸ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਦਸ ਦਈਏ ਕਿ ਇਕ ਮਹਿਲਾ ਦੀ ਡਿਲੀਵਰੀ ਦੌਰਾਨ ਡਾਕਟਰ ਨੇ ਗਲਤੀ ਨਾਲ ਉਸਦੇ ਪੇਟ ਵਿਚ

ਡਾਕਟਰੀ ਲਾਪਰਵਾਹੀ ਦਾ ਮਾਮਲਾ : ਪ੍ਰਿਯੰਕਾ ਗਾਂਧੀ ਨੇ ਜਾਂਚ ਦੀ ਕੀਤੀ ਮੰਗ Read More »

bisnoi

ਕੈਨੇਡਾ ‘ਚ ਕਬੱਡੀ ਲੀਗ ਪ੍ਰਮੋਟਰ ‘ਤੇ ਹਮਲਾ : ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਦਿੱਲੀ, 9 ਜਨਵਰੀ : ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਇੱਕ ਕਬੱਡੀ ਲੀਗ ਪ੍ਰਮੋਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦਸ ਦਈਏ ਉਨਾ ਇਸਦੀ ਜਿੰਮੇਵਾਰੀ ਇਕ ਪੋਸਟ ਪਾਕੇ ਲਈ ਹੈ, ਜਿਸ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਇਸ ਮਾਮਲੇ ਵਿਚ ਜਾਂਚ ਕਰ ਰਹੇ ਅਧਿਕਾਰੀਆਂ

ਕੈਨੇਡਾ ‘ਚ ਕਬੱਡੀ ਲੀਗ ਪ੍ਰਮੋਟਰ ‘ਤੇ ਹਮਲਾ : ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ Read More »

usa

ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ ਅਮਰੀਕਾ ਦੀ ਦੀ ਹੋਵੇਗੀ ਹੋਰ ਸਖਤੀ : ਟਰੰਪ

ਦਿਲੀ, 9 ਜਨਵਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਖ਼ਿਲਾਫ਼ ਕੜੇ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ। ਦਸ ਦਈਏ ਕਿ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਟਰੰਪ ਪਹਿਲਾਂ ਹੀ ਨਾਰਾਜ਼ਗੀ ਜਤਾ ਚੁੱਕੇ ਹਨ ਅਤੇ ਇਸ ਕਾਰਨ ਭਾਰਤ ‘ਤੇ 25 ਫ਼ੀਸਦੀ ਜੁਰਮਾਨੇ ਸਮੇਤ ਕੁੱਲ 50 ਫ਼ੀਸਦੀ

ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ‘ਤੇ ਅਮਰੀਕਾ ਦੀ ਦੀ ਹੋਵੇਗੀ ਹੋਰ ਸਖਤੀ : ਟਰੰਪ Read More »

crime

ਸੈਲੂਨ ਮਾਲਕ ਨੇ ਪਤਨੀ ਤੇ ਦੋ ਬਚਿਆਂ ਸਣੇ ਕੀਤੀ ਖੁਦਕੁਸ਼ੀ

ਫਿਰੋਜ਼ਪੁਰ : ਫਿਰੋਜਪੁਰ ਵਿਖੇ ਅੱਜ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਸੈਲੂਨ ਮਾਲਕ ਨੇ ਆਪਣੀ ਪਤਨੀ ਤੇ ਦੋ ਬਚਿਆਂ ਸਣੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਮਾਹੌਲ ਪੂਰੀ ਤਰ੍ਹਾਗਮਗੀਨ ਬਣਿਆ ਪਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ਹਿਰ ਦੇ ਪ੍ਰਸਿੱਧ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਪਹਿਲਾਂ ਆਪਣੀ

ਸੈਲੂਨ ਮਾਲਕ ਨੇ ਪਤਨੀ ਤੇ ਦੋ ਬਚਿਆਂ ਸਣੇ ਕੀਤੀ ਖੁਦਕੁਸ਼ੀ Read More »

maan

15 ਜਨਵਰੀ ਦੇ ਸਪਸ਼ਟੀਕਰਨ ਦਾ ਲਾਈਵ ਪ੍ਰਸਾਰਣ ਹੋਵੇ : ਮੁੱਖ ਮੰਤਰੀ ਮਾਨ

ਚੰਡੀਗੜ੍ਹ , 8 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਸਪਸ਼ਟੀਕਰਨ ਅਤੇ ਹਿਸਾਬ–ਕਿਤਾਬ ਦੀ ਕਾਰਵਾਈ ਨੂੰ ਲਾਈਵ ਟੈਲੀਕਾਸਟ ਕੀਤਾ ਜਾਵੇ, ਤਾਂ ਜੋ ਦੁਨੀਆ ਭਰ ਦੀ ਸੰਗਤ ਸਾਰੀ ਪ੍ਰਕਿਰਿਆ

15 ਜਨਵਰੀ ਦੇ ਸਪਸ਼ਟੀਕਰਨ ਦਾ ਲਾਈਵ ਪ੍ਰਸਾਰਣ ਹੋਵੇ : ਮੁੱਖ ਮੰਤਰੀ ਮਾਨ Read More »

Scroll to Top