Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Friday, 06 Nov 2026 | 12:17 am

+91 90915 01313 , +91 90916 01313

punjabbanni@gmail.com
punjabbani@yahoo.com

ਬਕਾਇਆਂ ਨੂੰ ਲੈ ਕੇ ਐਮ. ਡੀ. ਪੀ. ਆਰ. ਟੀ. ਸੀ.  ਨੂੰ ਮਿਲੇ ਐਸੋਸੀਏਸ਼ਨ ਦੇ ਪ੍ਰਤੀਨਿਧ

ਬਕਾਇਆਂ ਨੂੰ ਲੈ ਕੇ ਐਮ. ਡੀ. ਪੀ. ਆਰ. ਟੀ. ਸੀ.  ਨੂੰ ਮਿਲੇ ਐਸੋਸੀਏਸ਼ਨ ਦੇ ਪ੍ਰਤੀਨਿਧ

ਪਟਿਆਲਾ : ਮਾਰਚ ਮਹੀਨੇ ਦੀ ਅੱਧੀ ਪੈਨਸ਼ਨ ਪਾਏ ਜਾਣ ਕਾਰਨ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੇ ਰੋਹ ਨੂੰ  ਮੁੱਖ ਰਖਦਿਆਂ ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਨੁਮਾਇੰਦੇ , ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ  ਦੀ ਅਗਵਾਈ ਵਿਚ ਐਮ. ਡੀ. ਪੀ. ਆਰ. ਟੀ. ਸੀ.  ਨੂੰ ਮਿਲੇ, ਜਿਸ ਵਿੱਚ ਬਚਨ ਸਿੰਘ ਅਰੋੜਾ ਜਨਰਲ ਸਕੱਤਰ ,ਹਰੀ ਸਿੰਘ ਚਮਕ ਸਕੱਤਰ ਜਨਰਲ ਅਤੇ ਅਮੋਲਕ ਸਿੰਘ ਕੈਸ਼ੀਅਰ ਵੀ ਸ਼ਾਮਲ ਸਨ ।

ਪੈਨਸ਼ਨਰਾਂ ਦੀਆਂ ਭਾਵਨਾਵਾਂ ਤੇ ਜਰੂਰਤਾਂ ਬਿਆਨਦਿਆਂ ਰਹਿੰਦੀ ਅੱਧੀ ਪੈਨਸ਼ਨ ਜਲਦੀ ਪਾਉਣ ਦੀ ਮੰਗ

ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪੈਨਸ਼ਨਰਾਂ ਦੀਆਂ ਭਾਵਨਾਵਾਂ ਤੇ ਜਰੂਰਤਾਂ ਬਿਆਨਦਿਆਂ ਰਹਿੰਦੀ ਅੱਧੀ ਪੈਨਸ਼ਨ ਜਲਦੀ ਪਾਉਣ ਦੀ ਮੰਗ ਕੀਤੀ ਤਾਂ ਐਮ. ਡੀ. ਪੀ. ਆਰ. ਟੀ. ਸੀ. ਨੇ ਭਰੋਸਾ ਦਵਾਇਆ ਕਿ ਸੋਮਵਾਰ 21ਅਪ੍ਰੈਲ ਨੂੰ ਰਹਿੰਦੀ ਪੈਨਸ਼ਨ ਹਰ ਹਾਲਤ ਵਿੱਚ ਪੈ ਜਾਵੇਗੀ, ਪੇ-ਕਮਿਸ਼ਨ ਦੇ 2016 ਦੇ ਬਕਾਇਆਂ ਬਾਰੇ ਉਨ੍ਹਾਂ ਨੇ ਸਾਹਮਣੇ ਮੇਜ ‘ਤੇ ਪਈ ਫਾਈਲ ਦਿਖਾਉਂਦਿਆਂ ਕਿਹਾ ਕਿ ਕੇਸ ਬਿਲਕੁਲ ਤਿਆਰ ਪਿਆ ਹੈ, 23 ਅਪ੍ਰੈਲ ਦੀ ਬੋਰਡ ਦੀ ਮੀਟਿੰਗ ਵਿੱਚ ਸਿਰਫ ਇਸ ਬਾਰੇ ਜਾਣਕਾਰੀ ਹੀ ਦੇਣੀ ਹੈ । ਪੱਚੀ ਹਜ਼ਾਰ ਤਕ ਦੇ ਮੈਡੀਕਲ ਬਿਲਾਂ ਦੀ ਅਦਾਇਗੀ ਸਬੰਧੀ ਡਿਪੂਆਂ ਦੇ ਜਨਰਲ ਮੈਨੇਜਰਾਂ  ਨੂੰ ਦਿੱਤੇ ਗਏ ਅਧਿਕਾਰਾਂ ਸਬੰਧੀ ਕੀਤੇ ਗਏ ਹੁਕਮਾਂ ਬਾਰੇ ਡਿਪੂਆਂ ਵਲੋਂ ਪਾਈ ਗਈ ਗਲਤ ਫਹਿਮੀ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੁਕਮ ਹਰ ਹਾਲਤ ‘ਚ ਲਾਗੂ ਹੋਣਗੇ ਅਦਾਇਗੀ ਉਥੋਂ  ਹੀ ਹੋਵੇਗੀ ਕੋਈ ਬਿਲ ਮੁੱਖ ਦਫਤਰ ਵਿਖੇ ਨਹੀਂ ਆਵੇਗਾ ਸਿਰਫ ਪੈਸੇ ਦੀ ਡਿਮਾਂਡ ਹੀ ਆਵੇਗੀ । ਰਹਿੰਦੀਆਂ ਅਦਾਇਗੀਆਂ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਾਈ ਕਰੋੜ ਰੁਪਿਆ ਮਨਜੂਰ ਹੋਇਆ ਹੈ ਪੈਨਸ਼ਨ ਪਾ ਕੇ ਜਿਹੜਾ ਬਚੇਗਾ ਉਸ ਨਾਲ ਜਿੰਨੀ ਹੋ ਸਕੀ ਬਕਾਇਆਂ ਦੀ ਅਦਾਇਗੀ ਕੀਤੀ ਜਾਵੇਗੀ। ਪਤਾ ਇਹ ਵੀ ਲੱਗਾ ਹੈ ਕਿ ਪੀ. ਆਰ. ਟੀ. ਸੀ. ਦੀਆਂ ਪਿਛਲੀਆਂ ਦੇਣਦਾਰੀਆਂ 460 ਕਰੋੜ ਰੁਪਏ ਦੀਆਂ ਹਨ  ਅਤੇ ਤਕਰੀਬਨ ਸਾਢੇ ਤਿੰਨ ਸੌ ਕਰੋੜ ਇਸ ਸਾਲ ਦੇ ਖਰਚੇ ਲਈ ਲੋੜੀਂਦੇ ਹਨ ਪਰੰਤੂ ਸਰਕਾਰ ਨੇ ਆਪਣੇ ਬੱਜਟ ਵਿੱਚ ਟਰਾਂਸਪੋਰਟ ਲਈ ਕੁੱਲ 450 ਕਰੋੜ  ਰੁਪਏ ਹੀ ਰੱਖੇ ਹਨ ,225 ਕਰੋੜ ਪਨਬਸ ਤੇ 225 ਕਰੋੜ ਪੀ. ਆਰ. ਟੀ. ਸੀ. ਲਈ ।

ਦੇਣਦਾਰੀਆਂ ਅਤੇ  ਹੋਰ ਖਰਚੇ ਅਦਾਰੇ ਨੂੰ ਚਲਦਾ ਰੱਖਣ ਲਈ ਤਾਂ ਇਹ ਪਾਸਕ ਬਰਾਬਰ ਵੀ ਨਹੀਂ

ਬੁਲਾਰਿਆਂ ਨੇ ਕਿਹਾ ਕਿ ਦੇਣਦਾਰੀਆਂ ਅਤੇ  ਹੋਰ ਖਰਚੇ ਅਦਾਰੇ ਨੂੰ ਚਲਦਾ ਰੱਖਣ ਲਈ ਤਾਂ ਇਹ ਪਾਸਕ ਬਰਾਬਰ ਵੀ ਨਹੀਂ । ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਤਾਂ ਪੰਜਾਬ ਸਰਕਾਰ ਦੀ ਨੀਅਤ ‘ਤੇ ਸ਼ਕ ਹੁੰਦਾ ਹੈ ਕਿ ਉਹ ਇਨ੍ਹਾਂ ਸਰਕਾਰੀ ਅਦਾਰਿਆਂ ਨੂੰ ਜਾਣ ਬੁੱਝ ਕੇ ਬੰਦ ਕਰਨਾ ਚਾਹੁੰਦੀ ਹੈ । ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਅਦਾਰੇ ਦੇ ਲੇਖੇ ਲਾ ਕੇ ਹੁਣ ਬੁਢਾਪੇ ਵਿੱਚ ਪੈਨਸ਼ਨਰ ਖਰਚੇ ਵਲੋਂ ਤੰਗ ਨੇ , ਬਹੁਤ ਸਾਰੇ ਤਾਂ ਬੀਮਾਰੀਆਂ ਨਾਲ ਲੜਦੇ ਮੈਡੀਕਲ ਬਿਲਾਂ ਦੀ ਅਦਾਇਗੀ ਨੂੰ ਉਡੀਕਦੇ ਰਬ ਨੂੰ ਪਿਆਰੇ ਹੋ ਚੁੱਕੇ ਹਨ । ਸੋ ਉਪਰੋਕਤ ਬੁਲਾਰਿਆਂ ਨੇ ਸਰਕਾਰ ਤੇ ਮੈਨੇਜਮੈਂਟ ਦੀ,ਪੈਨਸ਼ਨਰਾਂ ਪ੍ਰਤੀ ਇਸ ਬੇਰੁਖੀ ਨੂੰ ਦੇਖਦਿਆਂ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਬਾਡੀ ਨੇ ਫੈਸਲਾ ਕੀਤਾ ਹੈ ਕਿ ਜੇਕਰ ਅਪਰੈਲ ਮਹੀਨੇ ਦੀ ਪੈਨਸ਼ਨ ਸਮੇਂ  ਸਿਰ ਨਾ ਪਈ ਤਾਂ ਗਿਆਰਾਂ ਮਈ ਨੂੰ ਹੋਣ ਵਾਲੀਆਂ ਡਿਪੂਆਂ ਦੀਆਂ ਮਾਸਿਕ ਮੀਟਿੰਗਾਂ ਰੋਸ ਰੈਲੀਆਂ ਦੇ ਰੂਪ ਵਿੱਚ ਕੀਤੀਆਂ ਜਾਣ ਅਤੇ ਤੀਜੇ ਬੁੱਧਵਾਰ ਕੇਂਦਰੀ ਬਾਡੀ ਵਲੋਂ ਹੋਣ ਵਾਲੀ ਮਈ ਮਹੀਨੇ ਦੀ ਸਮੁੱਚੇ ਪੈਨਸ਼ਨਰਾਂ ਦੀ ਮੀਟਿੰਗ ਸਮੇਂ ਕੀਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਵੀ ਐਕਸ਼ਨ ਸਬੰਧੀ ਲਏ ਜਾਣ ਵਾਲੇ ਫੈਸਲੇ ਦਾ ਇੰਤਜਾਰ ਕੀਤਾ ਜਾਵੇ ।

Scroll to Top