ਰਾਜਿੰਦਰਾ ਜਿਮਖਾਨਾ ਕਲੱਬ `ਚ ਅਚਾਨਕ ਲੱਗੀ ਭਿਆਨਕ ਅੱਗ ਨੇ ਪਾਈਆਂ ਭਾਜੜਾਂ

ਪਟਿਆਲਾ, 1 ਜੂਨ 2025 : a-sudden-fire-at-rajindra-gymkhana-club-caused-panic : ਸ਼ਾਾਹੀ ਸ਼ਹਿਰ ਪਟਿਆਲਾ ਦੇ ਵੱਡੀ ਬਾਰਾਂਦਰੀ ਨੇੜੇ ਬਣੇ ਮਹਾਰਾਣੀ ਰਾਜਿੰਦਰਾ ਜਿਮਖਾਨਾ ਕਲੱਬ (Maharani Rajindra Gymkhana Club) ਦੇ ਬਣੇ ਕੈਫੇ ਵਿਚ ਉਸ ਵੇਲੇ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਕਲੱਬ `ਚ ਭਿਆਨਕ ਅੱਗ (Fire) ਲੱਗਣ ਨਾਲ ਚੁਫੇਰੇਓਂ ਭਾਜੜਾਂ ਪੈ ਗਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਵਾਪਰਨ ਸਮੇਂ 10 ਤੋ 15 ਬੱਚੇ ਬੈਡਮਿੰਟਨ ਦੀ ਪ੍ਰੈਕਟਿਸ ਕਰ ਰਹੇ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਇਸ ਮੌਕੇ ਫਾਇਰ ਬ੍ਰਿਗੇਡ (Fire brigade) ਦੀਆਂ 4 ਗੱਡੀਆ ਮੌਕੇ `ਤੇ ਪਹੁੰਚੀਆਂ ਸਟ ਜਿਨ੍ਹਾਂ ਅੱਗ `ਤੇ ਕਾਬੂ ਪਾਇਆ ।

ਦੱਸਣਯੋਗ ਹੈ ਕਿ ਮਹਾਰਾਣੀ ਰਾਜਿੰਦਰਾ ਜਿੰਮਖਾਨਾ ਕਲੱਬ ਵਿਚ ਪਟਿਆਲਾ ਸ਼ਹਿਰ ਅਤੇ ਹੋਰ ਆਲੇ ਦੁਆਲੇ ਦੇ ਖੇਤਰਾਂ ਦੇ ਅਮੀਰ ਘਰਾਂ ਦੇ ਪਤਵੰਤੇ ਸੱਜਣ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਇਥੇ ਤਰ੍ਹਾਂ ਤਰ੍ਹਾਂ ਤੋਂ ਇਨਜੁਆਏ ਕਰਦੇ ਹਨ ਤਾਂ ਜੋ ਦਿਮਾਗੀ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਪਾਈ ਜਾ ਸਕੇ ।

Read More : ਆਰਮੀ ਕੰਪਲੈਕਸ ਵਿੱਚ ਅੱਗ ਲੱਗਣ ਕਾਰਨ 4 ਲੋਕਾਂਦੀ ਮੌਤ ਤੇ ਕਈ ਜਵਾਨ ਸ਼ਹੀਦ

Leave a Comment

Your email address will not be published. Required fields are marked *

Scroll to Top