ਇਤਿਹਾਸਕ ਮੰਦਿਰ ਸ੍ਰੀ ਕਾਲੀ ਦੇਵੀ ਜੀ ਨੂੰ ਗੋਲਕ ਦੇ ਮਾਮਲੇ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ – ਸੰਦੀਪ ਬੰਧੂ

ਇਤਿਹਾਸਕ ਮੰਦਿਰ ਸ੍ਰੀ ਕਾਲੀ ਦੇਵੀ ਜੀ ਨੂੰ ਗੋਲਕ ਦੇ ਮਾਮਲੇ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ – ਸੰਦੀਪ ਬੰਧੂ
ਵਾਇਰਲ ਵੀਡੀਓ ਦੀ ਜਾਂਚ ਜਾਰੀ, ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ – ਸੰਦੀਪ ਬੰਧੂ
ਨਵਰਾਤਰਿਆਂ ਦੀ ਗੋਲਕ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿਆਂਗੇ – ਸੰਦੀਪ ਬੰਧੂ
Patiala, 15 Nov. ਇਤਿਹਾਸਕ ਮੰਦਿਰ ਸ੍ਰੀ ਕਾਲੀ ਦੇਵੀ ਜੀ ਨੂੰ ਗੋਲਕ ਦੇ ਮਾਮਲੇ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਤਾ ਰਾਣੀ ਦੀ ਗੋਲਕ ਲਗਾਤਾਰ ਵੱਧ ਰਹੀ ਹੈ। ਇਸ ਵੇਲੇ ਨਵਰਾਤਰਿਆਂ ਦੀ ਗੋਲਕ ਦੀ ਗਿਣਤੀ ਚਲ ਰਹੀ ਹੈ ਗਿਣਤੀ ਪੂਰੀ ਹੋਣ ਤੋਂ ਬਾਅਦ ਸਭ ਕੁਝ ਮਾਤਾ ਰਾਣੀ ਦੇ ਭਗਤਾਂ ਦੇ ਸਾਹਮਣੇ ਅਤੇ ਸ਼ਹਿਰ ਵਾਸੀਆਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਸਾਰੀ ਜਾਣਕਾਰੀ ਦਿੱਤੀ ਜਾਏਗੀ। ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਸੰਦੀਪ ਬੰਧੂ ਨੇ ਦੱਸਿਆ ਕਿ ਮੰਦਿਰ ਕਮੇਟੀ ਵੱਲੋਂ ਮੰਦਿਰ ਵਿੱਚ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਮੰਦਿਰ ਦੀ ਨਵੀ ਕਾਰ ਪਾਰਕਿੰਗ, ਪੰਜ ਮੰਜਿਲਾਂ ਭਵਨ ਬਣਾਕੇ ਸ਼ੁਰੂ ਕੀਤਾ ਗਿਆ। ਮੰਦਿਰ ਵਿੱਚ ਲਗਾਤਾਰ ਪਿਛਲੇ ਤਿੰਨ ਨਵਰਾਤਰਿਆਂ ਦੇ ਦੌਰਾਨ ਵਧੀਆ ਇੰਤਜਾਮ, ਵਧੀਆ ਸਜਾਵਟ, ਵਧੀਆ ਲੰਗਰ, ਗਰੀਬਾਂ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਬੱਚਿਆਂ ਨੂੰ ਸਾਈਕਲਾਂ, ਸਪੋਰਟਸ ਕਿੱਟਾਂ ਆਦਿ ਵੰਡੀਆਂ ਜਾ ਰਹੀਆਂ ਹਨ। ਲਗਾਤਾਰ ਤਿੰਨ ਨਵਰਾਤਰਿਆਂ ਤੋਂ ਮਹਾਂਆਰਤੀ ਦਾ ਆਯੋਜਨ ਕੀਤਾ ਗਿਆ, ਇਸ ਵਾਰ ਤਾਂ ਸਰੋਵਰ ਵਿੱਚ ਪਾਣੀ ਲਿਆ ਕੇ ਗੰਗਾ ਆਰਤੀ ਵੀ ਕੀਤੀ ਗਈ। ਹੋਰ ਵੀ ਬਹੁਤ ਕੁਝ ਹੋ ਰਿਹਾ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ। ਇਸ ਕਰਕੇ ਗੋਲਕ ਚੋਰੀ ਵਾਲਾ ਮਾਮਲਾ ਵੱਡਾ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਕਈ ਬੰਦੇ ਨਹੀਂ ਚਾਹੁੰਦੇ ਕੀ ਪੁਰਾਣੀ ਕਮੇਟੀ ਦੇ ਕੀਤੇ ਹੋਏ ਕੰਮਾਂ ਦੀ ਫਾਈਲ ਖੁੱਲ ਜਾਏ। ਇਹਨਾਂ ਨੇ ਬਹੁਤ ਜੋਰ ਲਗਾਇਆ ਕਿ ਕੁਝ ਕੰਮ ਜਿਹੜੇ ਪੁਰਾਣੇ ਹਨ ਜਿਨਾਂ ਵਿੱਚ ਸਾਨੂੰ ਘਪਲੇ ਹੋਣ ਦੀ ਗੁੰਜਾਇਸ਼ ਨਜ਼ਰ ਆ ਰਹੀ ਹੈ ਉਹ ਖੁੱਲ ਜਾਣ ਅਤੇ ਸਾਡੇ ਤੇ ਕਾਰਵਾਈ ਹੋਵੇ । ਇਹ ਸਾਰੇ ਮਿਲਕੇ ਨਹੀਂ ਚਾਹੁੰਦੇ ਕੀ ਚੰਗਾ ਕੰਮ ਹੋਵੇ, ਕਿਉਂਕਿ ਸਾਡੀ ਸਖਤੀ ਨਾਲ ਕਈ ਬੇਈਮਾਨਾਂ ਦੀ ਦਾਲ ਰੋਟੀ ਬੰਦ ਹੋ ਚੁੱਕੀ ਹੈ। ਇਹਨਾਂ ਦੀ ਗਲਤ ਬਿਆਨੀ ਕਰਕੇ ਸਾਡੇ ਵਲੋਂ ਕੀਤੇ ਹੋਏ ਚੰਗੇ ਕੰਮ ਵੀ ਇਹਨਾਂ ਦੇ ਪਾਏ ਰੋਲੇ ਹੇਠਾਂ ਦੱਬ ਰਹੇ ਹਨ।
ਸੰਦੀਪ ਬੰਧੂ ਨੇ ਕਿਹਾ ਕਿ ਲਗਾਤਾਰ ਮੰਦਿਰ ਨੂੰ, ਸਾਡੀ ਕਮੇਟੀ, ਸਰਕਾਰ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੇ ਲੋਕ ਕਰ ਰਹੇ ਹਨ, ਸਾਡੇ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਹੈ ਕਿ ਗੁੰਮਰਾਹ ਕੁੰਨ ਬਿਆਨਬਾਜ਼ੀ ਕਰਕੇ ਮਾਤਾ ਰਾਣੀ ਦੇ ਭਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਗਲਤ ਜਾਣਕਾਰੀ ਦੇਣ ਤੋਂ ਗੁਰੇਜ਼ ਕਰਨ ਨਹੀਂ ਤਾਂ ਸਾਡੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਜੋ ਵੀਡਿਓ ਵਾਇਰਲ ਹੋ ਰਹੀ ਹੈ ਉਸਦੀ ਜਾਂਚ ਸਾਡੀ ਚੇਅਰਮੈਨ ਮੰਦਿਰ ਕਮੇਟੀ ਮਾਣਯੋਗ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਮੂਹ ਕਮੇਟੀ ਵਲੋਂ ਕੀਤੀ ਜਾ ਰਹੀ ਹੈ, ਉਸ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਬੰਧੂ ਨੇ ਕਿਹਾ ਨਵਰਾਤਰਿਆਂ ਦੀ ਗੋਲਕ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਪੂਰੇ ਤੱਥਾਂ ਨਾਲ ਪੂਰੇ ਕਾਰਜਾਂ ਨਾਲ ਸਾਰੇ ਮਾਤਾ ਰਾਣੀ ਦੇ ਭਗਤਾਂ ਅਤੇ ਸਮੂਹ ਵਾਸੀਆਂ ਨੂੰ ਦਿੱਤੀ ਜਾਏਗੀ।

Leave a Comment

Your email address will not be published. Required fields are marked *

Scroll to Top