Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 7:13 am

+91 90915 01313 , +91 90916 01313

punjabbanni@gmail.com
punjabbani@yahoo.com

ਲੰਡਨ 'ਚ ਚਾਕੂ ਮਾਰ ਕੇ 19 ਸਾਲਾ ਪੰਜਾਬਣ ਕੁੜੀ ਦਾ ਕਤਲ

ਲੰਡਨ 'ਚ ਚਾਕੂ ਮਾਰ ਕੇ 19 ਸਾਲਾ ਪੰਜਾਬਣ ਕੁੜੀ ਦਾ ਕਤਲ

ਲੰਡਨ ‘ਚ ਚਾਕੂ ਮਾਰ ਕੇ 19 ਸਾਲਾ ਪੰਜਾਬਣ ਕੁੜੀ ਦਾ ਕਤਲ
– ਸ਼ੱਕ ਦੀ ਸੂਈ ਪਤੀ ‘ਤੇ; ਪਿਛਲੇ ਸਾਲ ਸਟੱਡੀ ਵੀਜ਼ਾ ‘ਤੇ ਗਈ ਸੀ ਇੰਗਲੈਂਡ
ਬਟਾਲਾ : ਕਾਦੀਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ ਤਰਲੋਕ ਚੰਦ ਦਾ ਕਰੋਇਡੋਨ (ਲੰਦਨ) ਵਿੱਚ ਉਸ ਦੇ ਘਰ ਦੇ ਅੰਦਰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਬਾਰੇ ਮ੍ਰਿਤਕਾ ਦੀ ਮਾਂ ਮਧੂ ਬਾਲਾ ਪਤਨੀ ਸਵ ਮਹਿਕ ਸ਼ਰਮਾ ਵਾਸੀ ਜੋਗੀ ਚੀਮਾ ਨੇ ਦੱਸਿਆ ਉਹ ਵਿਧਵਾ ਹੈ। ਉਸ ਦੀ ਬੇਟੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਬਾਰ੍ਹਵੀਂ ਪਾਸ ਸੀ ਤੇ ਸਟੱਡੀ ਵੀਜ਼ਾ ‘ਤੇ 20 ਨਵੰਬਰ 2022 ਨੂੰ ਲੰਡਨ ਗਈ ਸੀ। ਕੁਝ ਮਹੀਨੇ ਪਹਿਲਾਂ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਉਸ ਵੀਜ਼ਾ ‘ਤੇ ਉਸ ਕੋਲ ਲੰਡਨ ਚਲਾ ਗਿਆ। ਮਹਿਕ ਸ਼ਰਮਾ ਨੇ ਆਪਣਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ‘ਚ ਤਬਦੀਲ ਕਰਵਾ ਲਿਆ ਸੀ। ਇਸ ਸਮੇਂ ਉਹ ਫ਼ੈਬੁਲਸ ਹੋਮ ਕੇਅਰ ਲਿਮਟਿਡ ‘ਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਾਹਿਲ ਲੰਡਨ ਗਿਆ, ਉਹ ਉਸ ਦੀ ਬੇਟੀ ਨੂੰ ਤੰਗ ਕਰ ਰਿਹਾ ਸੀ। ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੇਰਾ ਕਤਲ ਕਰ ਦੇਣਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਅੱਜ ਸੰਪਰਕ ਨਹੀਂ ਹੋ ਰਿਹਾ ਸੀ। ਬਾਅਦ ‘ਚ ਲੰਡਨ ਤੋਂ ਕਾਲ ਆਈ ਕਿ ਉਸ ਦੀ ਬੇਟੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਸਬੰਧ ‘ਚ ਲੰਡਨ ਪੁਲਿਸ ਨੇ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਧੂ ਬਾਲਾ ਨੇ ਦੱਸਿਆ ਕਿ ਉਸ ਦੇ 23 ਸਾਲਾ ਜਵਾਈ ਸਾਹਿਲ ਸ਼ਰਮਾ ਨੇ ਇਹ ਕਤਲ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਬੇਟੀ ਦੀ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ। ਦੂਜੇ ਪਾਸੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪਰਿਵਾਰਕ ਮੈਂਬਰਾਂ ਨੂੰ ਜੋ ਵੀ ਸੰਭਵ ਮਦਦ ਹੋਵੇਗੀ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।

Scroll to Top