ਜਲੰਧਰ ਦੇ ਮਾਡਲ ਟਾਊਨ ’ਚ ਉਸਾਰੀ ਅਧੀਨ ਰੈਸਟੋਰੈਂਟ ‘ਚ ਭਿਆਨਕ ਅੱਗ
ਜਲੰਧਰ, 22 Oct : ਜਲੰਧਰ ਦੇ ਮਾਡਲ ਟਾਊਨ ’ਚ ਇਕ ਨਿੱਜੀ ਰੈਸਟੋਰੇਂਟ ’ਚ ਅੱਗ ਲੱਗੀ ਗਈ। ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗੇ ’ਤੇ ਕਾਬੂ ਪਾਇਆ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਰੈਸਟੋਰੇਂਟ ਦੀ ਉਪਰਲੀ ਇਮਾਰਤ ’ਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ, ਉਸ ਦੌਰਾਨ ਚਿੰਗਾਰੀ ਨਿਕਲਣ ਨਾਲ ਹਾਦਸਾ ਵਾਪਰਿਆ। ਫ਼ਾਇਰ ਮੈਨ ਅਵਨੀਸ਼ ਸੋਂਧੀ ਨੇ ਦੱਸਿਆ ਕਿ ਰੈਸਟੋਰੇਂਟ ਦੇ ਕੁਝ ਹਿੱਸਿਆ ’ਚ ਅੱਗ ਲੱਗੀ ਸੀ, ਜਿਸ ’ਤੇ ਮੌਕੇ ’ਤੇ ਪਹੁੰਚ ਕੇ ਕਾਬੂ ਪਾਇਆ ਗਿਆ। ਹਾਦਸੇ ’ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਇਕ ਲੜਕੀ ਜੋ ਦਮ ਘੁੱਟਣ ਨਾਲ ਬੇਹੋਸ਼ ਹੋ ਗਈ।