ਜਲੰਧਰ ਦੇ ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਜਲੰਧਰ ਦੇ ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ
ਜਲੰਧਰ, 7 Oct : ਵਿਦੇਸ਼ੀ ਧਰਤੀ ਤੋਂ ਪਿੱਛੇ ਕਾਫੀ ਸਮੇਂ ਤੋਂ ਦੁਖਦਾਈ ਖਬਰਾਂ ਸਾਹਮਣੇ ਆ ਰਹੀ ਹੈ। ਅਜਿਹਾ ਹੀ ਇੱਕ ਹੋਰ ਮਾੜੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਦੱਸ ਦਈਏ ਕਿ ਜਲੰਧਰ ਦੇ ਸੋਡਲ ਦੇ ਸ਼ਿਵ ਨਗਰ ਦੇ ਰਹਿਣ ਵਾਲੇ ਰਾਹੁਲ ਨੰਦਾ ਦੀ ਕੈਨੇਡਾ ’ਚ ਸੜਕ ਹਾਦਸੇ ਵਿੱਚ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਰਾਹੁਲ ਆਪਣੀ ਪੜ੍ਹਾਈ ਕਰਨ ਲਈ ਜਲੰਧਰ ਤੋਂ ਗਿਆ ਸੀ। ਜਾਣਕਾਰੀ ਅਨੁਸਾਰ ਗਰੋਸਰੀ ਸਟੋਰ ਤੋਂ ਰਾਸ਼ਨ ਲੈ ਕੇ ਆ ਰਹੇ ਰਾਹੁਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਗੱਡੀ ਦੇ ਵਿੱਚ ਕੁੱਲ ਚਾਰ ਦੋਸਤ ਗੱਡੀ ’ਚ ਸਵਾਰ ਸਨ ਜਿਨਾਂ ਚੋਂ ਰਾਹੁਲ ਦੀ ਮੌਤ ਹੋਈ ਹੈ ਹਾਲਾਂਕਿ ਬਾਕੀ ਮੁੰਡਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜੋ ਕਿ ਜੇਰੇ ਇਲਾਜ ਹਨ। ਕਾਬਿਲੇਗੌਰ ਹੈ ਕਿ ਆਪਣੇ ਚੰਗੇ ਭਵਿੱਖ ਲਈ ਰਾਹੁਲ ਨੰਦਾ ਜਲੰਧਰ ਤੋਂ ਅਪ੍ਰੈਲ ਦੇ ਮਹੀਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ ਪਰ ਕੈਨੇਡਾ ਦੇ ਵਿੱਚ ਹੋਏ ਜ਼ਬਰਦਸਤ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ। ਖੈਰ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।

Leave a Comment

Your email address will not be published. Required fields are marked *

Scroll to Top