ਗਾਂਧੀ ਜਯੰਤੀ ਵਾਲੇ ਦਿਨ ਪ੍ਰਦਰਸ਼ਨ ਕਰਨ ਲੈ ਕੇ ਸੀਜੇਪੀ ਦੇ ਦੀਪਕੇ-ਰਾਂਕਾ ਨੂੰ ਲੁਕ ਆਊਟ ਨੋਟਿਸ ਜਾਰੀ
ਦਿੱਲੀ, 26 ਨਵੰਬਰ : ਗਾਂਧੀ ਜਯੰਤੀ ਵਾਲੇ ਦਿਨ ਮੁੰਬਈ ਦੇ ਸਿਵਾਜੀ ਪਾਰਕ ਵਿਚ ਬਿਨਾ ਅਨੁਮਤੀ ਦੇ ਪ੍ਰਦਰਸ਼ਨ ਕਰਨ ਨੂੰ ਲੈ ਕੇ ਹੁਣ ਪੁਲਸ ਨੇ ਸੀਜੇਪੀ ਯਾਨੀ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਅਤੇ ਸਹਿ-ਕਨਵੀਨਰ ਆਸ਼ੂਤੋਸ਼ ਰਾਂਕਾ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ, ਜਿਸ ਕਾਰਨ ਉਨਾ ਦੇ ਸਹਿਯੋਗੀਆਂ ਵਲੋ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਇਸ ਤੋਂ ਪਹਿਲਾਂ CJP ਦੇ ਆਗੂ ਸੌਰਵ ਦਾਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਨੂੰ ਇਹ ਜਾਣਕਾਰੀ ਦਿੱਤੀ। ਇਸ ਦਾ ਮਤਲਬ ਹੈ ਕਿ ਸੌਰਵ ਵਿਦੇਸ਼ ਯਾਤਰਾ ਨਹੀਂ ਕਰ ਸਕਣਗੇ। ਹੁਣ ਇਸ ਮਾਮਲੇ ਨੂੰ ਲੈ ਕੇ ਪੁਲਸ ਵਲੋ ਕੇਸ ਵੀ ਦਰਜ ਕੀਤਾ ਗਿਆ ਹੈ।
ਇਸਤੋ ਪਹਿਲਾਂ ਸੌਰਵ ਦਾਸ ਨੂੰ 23 ਨਵੰਬਰ ਨੂੰ ਸੌਰਵ ਨੂੰ ਦਿੱਲੀ ਹਵਾਈ ਅੱਡੇ ‘ਤੇ ਲੰਡਨ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਬ੍ਰਿਟੇਨ ਦੀ ਯੂਨੀਵਰਸਿਟੀ ਵਿੱਚ ‘ਕਾਕਰੋਚ ਮੂਵਮੈਂਟ’ ਬਾਰੇ ਬੋਲਣਾ ਸੀ।