ਜੰਮੂ : ਦੋ ਐਸਪੀਓਜ ਦੀਆਂ ਅੱਜ ਬਰਾਮਦ ਹੋਈਆਂ ਲਾਸ਼ਾਂ, ਗੋਲੀਆਂ ਦੇ ਮਿਲੇ ਨਿਸ਼ਾਨ
ਦਿੱਲੀ, 12 ਨਵੰਬਰ 2026 : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚੋ ਪਿਛਲੇ ਦਿਨੀ ਦੋ ਐਸਪੀਓਜ ਲਾਪਤਾ ਹੋ ਗਏ ਸਨ, ਜਿਨਾ ਦੀ ਪਛਾਣ ਐਸਪੀਓ ਰਸ਼ਪਾਲ ਕੁਮਾਰ ਅਤੇ ਬਾਬੀ ਚੰਦ ਵਜੋਂ ਹੋਈ ਹੈ। ਦੋਵੇਂ ਸਥਾਨਕ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸਓਜੀ) ਵਿੱਚ ਤਾਇਨਾਤ ਸਨ ਪਰ ਅੱਜ ਉਨਾ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨਾ ਉਪਰ ਕਈ ਗੋਲੀਆਂ ਦੇ ਨਿਸ਼ਾਨ ਹਨ।
ਇਸਤੋ ਬਾਅਦ ਅੱਤਵਾਦੀ ਸੰਗਠਨ ਨੂੰ ਲਭਣ ਲਈ ਤਲਾਸ਼ੀ ਮੁਹਿੰਮ ਤੇਜ ਕਰ ਦਿਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਦੋਵੇ ਦੋ ਲਾਪਤਾ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ) ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਦੋਵੇਂ ਪੁਲਿਸ ਮੁਲਾਜ਼ਮ ਬੁੱਧਵਾਰ ਨੂੰ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਦਛਨ ਇਲਾਕੇ ਦੇ ਸੰਘਣੇ ਜੰਗਲਾਂ ਵਿੱਚੋਂ ਬਰਾਮਦ ਕੀਤੀਆਂ ਗਈਆਂ। ਮੁੱਢਲੀ ਜਾਣਕਾਰੀ ਅਨੁਸਾਰ ਦੋਵਾਂ ਨੂੰ ਅਗਵਾ ਕਰਨ ਤੋਂ ਬਾਅਦ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਹਮਲਾਵਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।