ਇੰਦੌਰ ਕੰਸਰਟ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ : ਕਿਹਾ : 15 ਨੂੰ ਹੀ ਹੋਵੇਗਾ ਸ਼ੋਅ
ਚੰਡੀਗੜ, 10 ਨਵੰਬਰ 2026 : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਕੰਸਰਟ ਨੂੰ ਲੈ ਕੇ ਫੈਲ ਰਹੀਆਂ ਅਟਕਲਾਂ ’ਤੇ ਵਿਰਾਮ ਲਗਾਉਦਿਆਂ ਅੱਜ ਆਪਣੀ ਚੁੱਪੀ ਤੋੜ ਦਿਤੀ ਹੈ। ਦੋਸਾਂਝ ਨੇ ਇੰਸਟਾਗ੍ਰਾਮ ਤੇ ਲਾਈਵ ਆਕੇ ਆਪਣੇ ਫੈਨਜ ਨੂੰ ਦਸਿਆਕਿ ਸ਼ੋਅ ਤੈਅ ਹੈ। ਇਸ ਲਈ ਉਹ 15 ਨਵੰਬਰ ਨੂੰ ਹੋਣ ਵਾਲਾ ਉਨ੍ਹਾਂ ਦਾ ਸ਼ੋਅ ਰੱਦ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਤੈਅ ਸਮੇਂ ’ਤੇ ਇੰਦੌਰ ਪਹੁੰਚਣਗੇ ਅਤੇ ਕੰਸਰਟ ਹਰ ਹਾਲਤ ਵਿੱਚ ਹੋਵੇਗਾ।
ਲਾਈਵ ਦੌਰਾਨ ਦਿਲਜੀਤ ਆਪਣੇ ਖ਼ਾਸ ਹਾਸੇ-ਮਜ਼ਾਕ ਵਾਲੇ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਕੰਸਰਟ ਰੱਦ ਹੋਣ ਸਬੰਧੀ ਖ਼ਬਰਾਂ ਨੂੰ ਸਨਸਨੀਖੇਜ਼ ਢੰਗ ਨਾਲ ਪੇਸ਼ ਕਰਨ ਲਈ ਨਿਊਜ਼ ਚੈਨਲਾਂ ’ਤੇ ਤਨਜ਼ ਕੱਸਿਆ। ਗਾਇਕ ਨੇ ਕਿਹਾ ਕਿ ਖ਼ਬਰਾਂ ਵਿੱਚ ਆਪਣੀ ਤਰਫ਼ੋਂ ਵੀ ਕਾਫ਼ੀ ‘ਮਸਾਲਾ’ ਜੋੜ ਦਿੱਤਾ ਗਿਆ ਹੈ। ਉਨਾ ਤਮਾਮ ਅਫਵਾਹਾਂ ਨੂੰ ਰੱਦ ਕਰਦਿਆਂ ਯਕੀਨ ਦਿਵਾਇਆ ਕਿ ਸ਼ੋਅ ਜਰੂਰ ਹੋਵੇਗਾ।