ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ੇਸ਼ ਬੱਚਿਆਂ ਅਤੇ ਕੈਦੀਆਂ ਵੱਲੋਂ ਤਿਆਰ ਹੱਥ ਨਿਰਮਿਤ ਵਸਤਾਂ ਦੀ ਪ੍ਰਦਰਸ਼ਨੀ ਲਗਾਈ
ਇਸ ਪ੍ਰਦਰਸ਼ਨੀ-ਕਮ-ਵਿਕਰੀ ਵਿੱਚ ਜੇਲ੍ਹ ਦੇ ਬੰਦੀਆਂ ਵੱਲੋਂ ਤਿਆਰ ਕੀਤੀਆਂ ਹੱਥ ਨਿਰਮਿਤ ਵਸਤਾਂ ਜਿਵੇਂ ਕਿ ਬੈਗ, ਫੁਲਕਾਰੀ, ਪਾਊਚ, ਐਪਰਨ, ਮੋਮਬੱਤੀਆਂ ਅਤੇ ਦੀਵੇ, ਅਤੇ ਉਪਰੋਕਤ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਸਮਾਗਮ ਨੇ ਉਨ੍ਹਾਂ ਦੀ ਕਲਾਤਮਕ ਪ੍ਰਤਿਭਾ ਦੀ ਸਰਾਹਨਾ ਕਰਨ ਅਤੇ ਪੁਨਰਵਾਸ ਪ੍ਰੋਗਰਾਮਾਂ ਦੇ ਸਕਾਰਾਤਮਕ ਪ੍ਰਭਾਵ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕੀਤਾ।
ਇਹ ਸਮਾਰੋਹ ਵਿਸ਼ੇਸ਼ ਬੱਚਿਆਂ ਅਤੇ ਕੈਦੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਮਾਨਤਾ ਦੇਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਦੀ ਪੁਨਰਵਾਸ ਅਤੇ ਸਸ਼ਕਤੀਕਰਨ ਵਿੱਚ ਸਕਾਰਾਤਮਕ ਯੋਗਦਾਨ ਪਾਉਂਦਾ ਹੈ। ਪ੍ਰਦਰਸ਼ਨੀ ਦੀ, ਜੱਜ ਸਾਹਿਬਾਨ, ਵਕੀਲ ਸਾਹਿਬਾਨ ਅਤੇ ਜਿਲ੍ਹਾ ਅਦਾਲਤਾਂ, ਪਟਿਆਲਾ ਦੇ ਸਟਾਫ਼ ਵੱਲੋਂ ਗਰਮਜੋਸ਼ੀ ਨਾਲ ਪ੍ਰਸੰਸਾ ਕੀਤੀ ਗਈ ਅਤੇ ਹੱਥ ਨਿਰਮਿਤ ਵਸਤਾਂ ਜਿਵੇਂ ਕਿ ਬੈਗ, ਫੁਲਕਾਰੀ, ਪਾਊਚ, ਐਪਰਨ, ਮੋਮਬੱਤੀਆਂ ਅਤੇ ਦੀਵੇ ਖਰੀਦੇ ਗਏ।
ਇਸ ਸਮਾਰੋਹ ਦੌਰਾਨ, ਮੈਡਮ ਅਮਨਦੀਪ ਕੰਬੋਜ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸੇਵਾਵਾਂ, ਸੁਰੱਖਿਅਤ ਬੱਚਪਨ ਮੁਹਿੰਮ ਬਾਰੇ ਜਾਣੂ ਕਰਵਾਇਆ ਅਤੇ ਸਥਾਈ ਲੋਕ ਅਦਾਲਤ(ਜਨ ਉਪਯੋਗੀ ਸੇਵਾਵਾਂ ), ਲੋਕ ਅਦਾਲਤਾਂ ਅਤੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਕੇਂਦਰ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੂੰ ਹੋਰ ਵਧੇਰੇ ਜਾਣਕਾਰੀ ਲਈ www.pulsa.gov.in ਵੈੱਬਸਾਈਟ, ਐਨ.ਏ.ਐਲ.ਐਸ.ਏ. ਹੈਲਪਲਾਈਨ ਨੰਬਰ 15100 ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੂੰ 0175-2306500 ‘ਤੇ ਸੰਪਰਕ ਕਰਨ ਬਾਰੇ ਦੱਸਿਆ ਗਿਆ।