‘ਖੋਜ ਕਿਵੇਂ ਕਰੀਏ ?’ ਵਿਸ਼ੇ ਉੱਤੇ ਕਰਵਾਈ ਵਰਕਸ਼ਾਪ

‘ਖੋਜ ਕਿਵੇਂ ਕਰੀਏ ?’ ਵਿਸ਼ੇ ਉੱਤੇ ਕਰਵਾਈ ਵਰਕਸ਼ਾਪ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ‘ਖੋਜ ਕਿਵੇਂ ਕਰੀਏ?’ ਵਿਸ਼ੇ ਉੱਤੇ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਖੋਜ ਵਿਧੀਆਂ ਦੀ ਸਾਰਥਕਤਾ ਦੇ ਹਵਾਲੇ ਨਾਲ਼ ਵੱਖ-ਵੱਖ ਮਾਹਿਰਾਂ ਵੱਲੋਂ ਨੁਕਤੇ ਸਾਂਝੇ ਕੀਤੇ ਗਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਹੁੰਚੇ ਡਾ. ਰਾਜੇਸ਼ ਕੁਮਾਰ ਜੈਸਵਾਲ ਅਤੇ ਡਾ. ਲਲਨ ਬਘੇਲ ਇੱਥੇ ਮੁੱਖ ਬੁਲਾਰੇ ਵਜੋਂ ਪੇਸ਼ ਹੋਏ।
ਡਾ. ਰਾਜੇਸ਼ ਕੁਮਾਰ ਜੈਸਵਾਲ ਵੱਲੋਂ ਦਿਨ ਦੇ ਪਹਿਲੇ ਸੈਸ਼ਨ ਦੌਰਾਨ ਅਪੰਗਤਾ ਦੇ ਸੰਦਰਭ ਵਿਚ ਸਾਹਿਤ ਦੀ ਪੜ੍ਹਤ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਡਾ.ਲਲਨ ਬਘੇਲ ਨੇ ਦਿਨ ਦੇ ਦੂਜੇ ਸੈਸ਼ਨ ਦੌਰਾਨ ਦਰਸ਼ਨ ਵਿਗਿਆਨ ਦੇ ਸਾਹਿਤ, ਵਿਗਿਆਨ ਅਤੇ ਸਮਾਜ ਵਿਗਿਆਨ ਨੂੰ ਕੇਂਦਰ ਵਿਚ ਰੱਖ ਕੇ ਦਰਸ਼ਨ ਵਿਗਿਆਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਇਨ੍ਹਾਂ ਦੋਵੇਂ ਵਿਖਿਆਨਾਂ ਵਿੱਚ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਸਾਹਿਤ ਦੇ ਹੋਰ ਵਿਭਾਗਾਂ ਦੇ ਖੋਜਾਰਥੀਆਂ ਨੇ ਵੀ ਹਿੱਸਾ ਲਿਆ।

Leave a Comment

Your email address will not be published. Required fields are marked *

Scroll to Top