ਟਾਈਗਰ ਸ਼ਰਾਫ ਉਪਰ ਵੱਡੇ ਹਮਲੇ ਤੋ ਬਾਅਦ ਸੀਐਮ ਨੇ ਕੀਤੀ ਮੁਲਾਕਾਤ, ਜਾਂਚ ਤੇਜ
ਮੁੰਬਈ, 19 ਅਕਤੂਬਰ 2026 : ਮੁੰਬਈ ਵਿਚ ਬੀਤੇ ਦਿਨੀ ਬਾਲੀਵੁਡ ਦੇ ਵੱਡੇ ਅਦਾਕਾਰ ਜੈਕੀ ਸ਼ਰਾਫ ਦੇ ਪੁਤਰ ਟਾਈਗਰ ਸ਼ਰਾਫ ਉਪਰ ਹੋਏ ਜਾਨਲੇਵਾ ਹਮਲੇ ਵਿਚ ਉਨਾ ਦੀ ਜਾਨ ਬੜੀ ਮੁਸ਼ਕਲ ਨਾਲ ਬਚੀ, ਜਿਸ ਕਾਰਨ ਉਨਾ ਦੇ ਗ੍ਰਹਿ ਵਿਖੇ ਮੁਖ ਮੰਤਰੀ ਏਕਨਾਥ ਸਿੰਦੇ ਵਲੋ ਪਹੁੰਚ ਕੇ ਉਨਾ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਨਾ ਨੂੰ ਪੂਰਨ ਜਾਂਚ ਕਰਨ ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਟਾਈਗਰ ਸ਼ਰਾਫ ਉਪਰ ਕੁੱਝ ਬਾਈਕ ਸਵਾਰਾਂ ਨੇ ਅਚਾਨਕ ਫਾਈਰਿੰਗ ਕਰ ਦਿਤੀ ਸੀ, ਜਿਸ ਕਾਰਨ ਉਹ ਜਖਮੀ ਹੋ ਗਏ ਅਤੇ ਉਨਾ ਦੀ ਜਾਨ ਬਾਲ ਬਾਲ ਬਚੀ। ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ’ਤੇ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਗੋਲੀਬਾਰੀ ਹੋਈ।
ਇਸ ਘਟਨਾ ਵਿੱਚ ਉਹ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਅਦਾਕਾਰ ’ਤੇ ਉਸ ਸਮੇਂ ਗੋਲੀਬਾਰੀ ਕੀਤੀ, ਜਦੋਂ ਉਹ ਇੱਕ ਫੁੱਟਬਾਲ ਕਲੱਬ ਤੋਂ ਬਾਹਰ ਜਾ ਰਹੇ ਸਨ। ਇਸ ਘਟਨਾ ਤੋਂ ਬਾਅਦ ਅਦਾਕਾਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ ਦਿਖਾਈ ਦੇ ਰਹੇ ਹਨ।