Breaking

ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ     ਪੰਜਾਬੀ ਯੂਨੀਵਰਸਿਟੀ ਵਿਖੇ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ     ਸੀਜੀਸੀ ਲਾਂਡਰਾਂ ਦਾ ਸੀਬੀਐਸਏ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲ ਰਹੀਆਂ ਇੰਟਰਨਸ਼ਿਪਾਂ     ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ
Thursday, 23 Jul 2026 | 3:07 am

+91 90915 01313 , +91 90916 01313

punjabbanni@gmail.com
punjabbani@yahoo.com

ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ‘ਚ ਕਵਿੱਤਰੀਆਂ ਨੇ ਕਾਵਿ ਛਰਾਟਿਆਂ ਨਾਲ ਬਣਾਇਆ ਮਾਹੌਲ ਖੁਸ਼ਨੁਮਾ

ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ ‘ਚ ਕਵਿੱਤਰੀਆਂ ਨੇ ਕਾਵਿ ਛਰਾਟਿਆਂ ਨਾਲ ਬਣਾਇਆ ਮਾਹੌਲ ਖੁਸ਼ਨੁਮਾ

ਪਟਿਆਲਾ, 22 ਜੁਲਾਈ : ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਸਾਹਿਤ ਦੀ ਨਾਮਵਰ ਸ਼ਖ਼ਸੀਅਤ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵਿਿਭੰਨ ਖੇਤਰਾਂ ਤੋਂ ਪਹੁੰਚੀਆਂ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਦੇ ਛਰਾਟਿਆਂ ਨਾਲ ਮਾਹੌਲ ਖੁਸ਼ਨੁਮਾ ਬਣਾ ਦਿੱਤਾ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ, ਸਮਾਜਿਕ ਖੇਤਰ ਦੇ ਸੌੜੇ ਰਾਹਾਂ ਨੂੰ ਖੋਜਣ ਲਈ ਲਗਾਤਾਰ ਯਤਨ ਕਰ ਰਿਹਾ ਹੈ।

ਇਹਨਾਂ ਯਤਨਾਂ ਵਿੱਚ ‘ਔਰਤ ਦਿਵਸ’ ਨੂੰ ਸਮਰਪਿਤ ਸਮਾਰੋਹ ਤੋਂ ਇਲਾਵਾ ਹੋਰ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਸਾਰੀ ਪ੍ਰਤੀਨਿਧਤਾ ਔਰਤਾਂ ਨੂੰ ਦਿੱਤੀ ਜਾਂਦੀ ਹੈ। ਉਹਨਾਂ ਲੇਖਕ ਸਭਾਵਾਂ ਨੂੰ ਵੀ ਕਿਹਾ ਕਿ ਉਹ ਵੀ ਔਰਤਾਂ ਨੂੰ ਬਰਾਬਰ ਦਾ ਸਥਾਨ ਦੇਣ ਤਾਂ ਜੋ ਅਸੀਂ ਕੇਵਲ ਕਹਿਣ ‘ਚ ਬਰਾਬਰਤਾ ਦੀ ਗੱਲ ਨਾ ਕਰੀਏ, ਸਗੋਂ ਸਮੁੱਚ ‘ਚ ਤੇ ਸੱਚਮੁੱਚ ਔਰਤ ਨੂੰ ਬਰਾਬਰ ਮੰਨੀਏ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਦੀ ਅਜ਼ੀਮ ਸ਼ਾਇਰਾ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਸ਼੍ਰੀਮਤੀ ਗੁਰਚਰਨ ਕੌਰ ਕੋਚਰ ਨੇ ਕੀਤੀ। ਉਨ੍ਹਾਂ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਉਹ ਸ਼ਾਇਰਾ ਸੀ ਜਿਸ ਨੇ ਪੰਜਾਬੀ ਸ਼ਾਇਰੀ ਨੂੰ ਨਵੇਂ ਸਮਾਜਿਕ ਸਰੋਕਾਰਾਂ ਨਾਲ ਜੋੜਿਆ, ਉੱਥੇ ਹੀ ਔਰਤ ਦੇ ਅੰਤਰ ਮਨ ਨੂੰ ਦੇਖਣ ਦੀ ਦ੍ਰਿਸ਼ਟੀ ਦਿੱਤੀ।

ਉਹਨਾਂ ਸਾਵਣ ਦੀ ਸਮਾਜਿਕ, ਸਮਾਜ-ਸੱਭਿਆਚਾਰਕ ਮਹੱਤਤਾ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਜਿੱਥੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ, ਉੱਥੇ ਕਵਿੱਤਰੀਆਂ ਵੱਲੋਂ ਸੁਣਾਈਆਂ ਕਵਿਤਾਵਾਂ ‘ਤੇ ਸਾਰਥਕ ਟਿੱਪਣੀਆਂ ਵੀ ਕੀਤੀਆਂ। ਸ਼੍ਰੀਮਤੀ ਰਜਿੰਦਰ ਕੌਰ, ਸੀਨੀਅਰ ਸਹਾਇਕ ਨੇ ਉਨ੍ਹਾਂ ਦਾ ਬੂਟੇ ਨਾਲ ਸਵਾਗਤ ਕੀਤਾ।
ਇਸ ਮੌਕੇ ਰਣਜੀਤ ਕੌਰ ਸਵੀ ਨੇ ‘ਆ ਗਿਆ ਵੇ ਮਾਹੀ ਮਹੀਨਾ ਹੁਣ ਸਾਉਣ ਦਾ’ ਗੀਤ ਦਾ ਗਾਇਨ ਕੀਤਾ ਤੇ ਡਾ. ਇਰਾਦੀਪ ਤਰੇਹਨ ਨੇ ਅੰਮ੍ਰਿਤਾ ਪ੍ਰੀਤਮ ਨਾਲ ਸੰਬੰਧਿਤ ਕਵਿਤਾ ‘ਤੂੰ ਨੂਰੀ ਹੈ’ ਤੇ ਇੱਕ ਹੋਰ ਕਵਿਤਾ ‘ਖੂਬਸੂਰਤ’ ਪੇਸ਼ ਕੀਤੀ। ਰਾਜਿੰਦਰ ਸਰਾਓ ਨੇ ‘ਛੇਤੀ ਦੱਸੀਂ ਪੇਕਿਆਂ ਦਾ ਹਾਲ ਨੀਂ’, ਡਾ. ਨਵਦੀਪ ਕੌਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਸੰਬੰਧਿਤ ਰਚਨਾ ‘ਸਮਕਾਲ ਦਾ ਹਉਕਾ’, ਸਰਬਜੀਤ ਕੌਰ ਜੱਸ ਨੇ ਨੁਸਖਾ ਤੇ ਬੋਲੀਆਂ, ਜਗਦੀਪ ਕੌਰ ਢਿੱਲਵਾਂ ਨੇ ‘ਦੂਰ ਕਦੇ ਉੱਡ ਚੱਲੀਏ’ ਗ਼ਜ਼ਲ, ਸੰਦੀਪ ਜਸਵਾਲ ਨੇ ਟੱਪੇ, ‘ਬੁੱਝੋ ਕੌਣ’ ਤੇ ਧੂਣੀ ਦੀ ਅੱਗ, ਰੂਹੀ ਸਿੰਘ ਨੇ ‘ਤੇਰੀ ਆਵਾਜ਼ ਤੋਂ ਨਫ਼ਰਤ’ ਗ਼ਜ਼ਲ ਆਦਿ ਰਚਨਾਵਾਂ ਪੇਸ਼ ਕੀਤੀਆਂ।

Scroll to Top