ਜਿਮ ਟ੍ਰੇਨਰ ਤੇ ਦਿਨ ਦਿਹਾੜੇ ਚਲੀਆਂ ਗੋਲੀਆਂ, ਪੁਲਸ ਨੇ ਕੀਤੀ ਜਾਂਚ ਸ਼ੁਰੂ
ਪਟਿਆਲਾ, 11 ਜੁਲਾਈ 2026 : ਸ਼ਾਹੀ ਸ਼ਹਿਰ ਅੰਦਰ ਇਕ ਜਿੰਮ ਟ੍ਰੇਨਰ ਉਪਰ ਦਿਨ ਦਿਹਾੜੇ ਗੋਲੀਆਂ ਚੱਲਣ ਕਾਰਨ ਦਹਿਸਤ ਦਾ ਮਾਹੌਲ ਬਣ ਗਿਆ, ਜਿਸਨੂੰ ਲੈ ਕੇ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦੇ ਅਨੁਸਾਰ ਸ਼ਹਿਰ ਦੇ ਐਸਐਸਟੀ ਨਗਰ ਇਲਾਕੇ ਵਿੱਚ ਜਿਮ ਟ੍ਰੇਨਰ ਉਪਰ ਇਹ ਹਮਲਾ ਹੋਇਆ, ਜਿਸ ਵਿੱਚ ਜਿਮ ਟ੍ਰੇਨਰ ਵਾਲ-ਵਾਲ ਬਚ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਪੀੜਤ ਜਿਮ ਟ੍ਰੇਨਰ ਨੇ ਦੱਸਿਆ ਕਿ ਉਹ ਜਿਮ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਫੋਰਚੂਨਰ ਗੱਡੀ ਉਸਦੇ ਪਿੱਛੇ ਆਈ। ਕਾਰ ਸਵਾਰਾਂ ਨੇ ਪਹਿਲਾਂ ਦੋ ਤੋਂ ਤਿੰਨ ਹਵਾਈ ਫਾਇਰ ਕੀਤੇ ਅਤੇ ਫਿਰ ਉਸਦੀ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਗਣੀਮਤ ਰਹੀ ਕਿ ਗੋਲੀ ਗੱਡੀ ਵਿੱਚ ਲੱਗ ਕੇ ਫਸ ਗਈ ਅਤੇ ਉਸਦੀ ਜਾਨ ਬਚ ਗਈ। ਪੀੜਤ ਦੇ ਅਨੁਸਾਰ, ਫੋਰਚੂਨਰ ਵਿੱਚ ਚਾਰ ਵਿਅਕਤੀ ਸਵਾਰ ਸਨ।
ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।