ਦੇਸ਼ ਭਰ ਵਿਚ ਘਟਾਏ 39 ਮਹਿੰਗੀ ਦਵਾਈਆਂ ਦੇ ਰੇਟ
ਨਵੀਂ ਦਿੱਲੀ, 9 ਜੁਲਾਈ : ਦੇਸ ਅੰਦਰ ਦਵਾਈਆਂ ਦੇ ਅੰਬਰਾ ਨੂੰ ਛੂ ਰਹੇ ਰੇਟਾਂ ਦੇ ਕਾਰਨ ਹੁਣ ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ (ਡੀਪੀਸੀਓ)-2013 ਦੇ ਪ੍ਰਬੰਧਾਂ ਤਹਿਤ 39 ਮਹਿੰਗੀ ਦਵਾਈਆਂ ਦੇ ਰੇਟ ਤੈਅ ਕੀਤੇ ਹਨ।
ਜਾਣਕਾਰੀ ਅਨੁਸਾਰ ਦਵਾਈਆਂ ਦੀਆਂ ਕੀਮਤਾਂ ਵਿੱਚ ਇੱਕਸਾਰਤਾ ਬਣਾਈ ਰੱਖਣ ਦੇ ਉਦੇਸ਼ ਨਾਲ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਨੇ 39 ਨਵੀਆਂ ਦਵਾਈਆਂ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਜਾਰੀ ਕਰ ਦਿੱਤੀਆਂ ਹਨ।
ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਇਹ ਨਿਰਧਾਰਤ ਕੀਮਤਾਂ ਗੁੱਡਜ਼ ਐਂਡ ਸਰਵਿਸਿਜ਼ ਟੈਕਸ (GST) ਤੋਂ ਇਲਾਵਾ ਲਾਗੂ ਹੋਣਗੀਆਂ। ਇਸ ਕਦਮ ਦਾ ਉਦੇਸ਼ ਮਰੀਜ਼ਾਂ ਨੂੰ ਨਿਰਧਾਰਤ ਦਰਾਂ ‘ਤੇ ਦਵਾਈਆਂ ਉਪਲਬਧ ਕਰਵਾਉਣਾ ਅਤੇ ਬਾਜ਼ਾਰ ਵਿੱਚ ਮਨਮਾਨੀ ਕੀਮਤਾਂ ‘ਤੇ ਰੋਕ ਲਗਾਉਣਾ ਹੈ। ਇਸਤੋ ਇਲਾਵਾ ਲੋਕਾ ਨੂੰ ਵੀ ਘਟ ਰੇਟ ਤੇ ਦਵਾਈਆਂ ਮਿਲ ਸਕਣਗੀਆਂ।