ਪਰਿਵਾਰ ਨੇ ਖਾਦਾ ਜਹਿਰ ਪਿਤਾ ਤੇ ਪੁੱਤਰੀ ਦੀ ਹੋਈ ਮੌਤ, ਦੋ ਗੰਭੀਰ
ਚੰਡੀਗੜ, 9 ਜੁਲਾਈ : ਪਟਿਆਲਾ ਦੀ ਅਫਸਰ ਕਲੋਨੀ ਵਿੱਚ ਇੱਕ ਪਰਿਵਾਰ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ਪਰਿਵਾਰ ਦੇ ਮੁਖੀ ਵਿਅਕਤੀ ਅਤੇ ਉਸਦੀ ਪੁੱਤਰੀ ਦੀ ਮੌਤ ਹੋ ਗਈ, ਜਦੋ ਕਿ ਉਸਦੀ ਪਤਨੀ ਤੇ ਪੁੱਤਰ ਇਲਾਜ ਅਧੀਨ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਵਿਕਾਸ ਬਾਤਿਸ਼ ਵਜੋਂ ਹੋਈ ਹੈ, ਜਦੋਂ ਕਿ ਉਸਦੀ ਪਤਨੀ ਅਤੇ ਪੁੱਤਰ ਦੀ ਹਾਲਤ ਗੰਭੀਰ ਹੈ। ਬੱਚਿਆਂ ਦੀ ਉਮਰ 11 ਅਤੇ 14 ਸਾਲ ਹੈ। ਡੀਸੀਪੀ ਸੰਜੀਵ ਸਿੰਗਲਾ ਦੇ ਅਨੁਸਾਰ, ਪਰਿਵਾਰ ਨੇ ਪਰਿਵਾਰਕ ਝਗੜੇ ਕਾਰਨ ਇਹ ਸਖ਼ਤ ਕਦਮ ਚੁੱਕਿਆ, ਜਿਸਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।