ਜਲੰਧਰ, 29 ਜੂਨ 2026 : ਜਲੰਧਰ ਸ਼ਹਿਰ ਵਿਚ ਅੱਜ ਇਕ ਨੌਜਵਾਨ ਦਾ ਕਤਲ ਹੋਣ ਕਾਰਨ ਲੋਕਾਂ ਅੰਦਰ ਭਾਰੀ ਦਹਿਸਤ ਦਾ ਮਾਹੌਲ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਨੰਬਰ 5 ਅਧੀਨ ਆਉਂਦੀ ਚੌਹਾਨ ਕਾਲੋਨੀ ਵਿੱਚ ਇੱਕ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚਲਾਸ ਬਰਾਮਦ ਹੋਈ ਹੈ, ਜਿਸਦੀ ਪਛਾਣ ਸੋਨੂੰ ਵਜੋਂ ਹੋਈ ਹੈ, ਜੋ ਵਿਆਹਿਆ ਹੋਇਆ ਸੀ ਅਤੇ ਇੱਕ ਬੱਚੇ ਦਾ ਪਿਤਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਸੋਨੂੰ ਬੀਤੇ ਦਿਨ ਕੰਮ ਲਈ ਘਰ ਤੋਂ ਨਿਕਲਿਆ ਸੀ, ਪਰ ਰਾਤ ਤੱਕ ਵਾਪਸ ਨਹੀਂ ਪਰਤਿਆ। ਅਗਲੀ ਸਵੇਰ ਪੁਲਿਸ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪਰਿਵਾਰ ਗਲੀ ਨੰਬਰ 5 ਵਿੱਚ ਪਹੁੰਚਿਆ, ਜਿੱਥੇ ਸੋਨੂੰ ਦੀ ਲਾਸ਼ ਮਿਲੀ।
ਮ੍ਰਿਤਕ ਦੀ ਮਾਂ ਨੇ ਦੋਸ਼ ਲਗਾਇਆ ਕਿ ਤੇਜਮੋਹਨ ਨਗਰ ਦੀ ਗਲੀ ਨੰਬਰ 6 ਦੇ ਰਹਿਣ ਵਾਲੇ ਇੱਕ ਵਿਅਕਤੀ, ਜਿਸ ਨੂੰ ਉਹ ਬਿੱਟਾ ਦੇ ਨਾਮ ਨਾਲ ਜਾਣਦੇ ਹਨ, ਦਾ ਇਸ ਘਟਨਾ ਨਾਲ ਸਬੰਧ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਹੀ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲੈ ਕੇ ਆਇਆ ਸੀ, ਜਿਸ ਕਾਰਨ ਉਸ ‘ਤੇ ਸ਼ੱਕ ਹੋਰ ਗਹਿਰਾ ਹੋ ਗਿਆ ਹੈ। ਪੁਲਸ ਵਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।