ਸ੍ਰੀਨਗਰ, 23 ਮਈ 2026 : ਭਗਵਾਨ ਭੋਲੇਨਾਥ ਦੀ ਅਮਰਨਾਥ ਯਾਤਰਾ ਹੁਣ ਜਲਦ ਹੀ ਅਗਾਮੀ 3 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ, ਜੋਕਿ 9 ਅਗਸਤ ਤੱਕ ਚਲੇਗੀ। ਇਸ ਸਾਲ ਯਾਤਰਾ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ 3.6 ਲੱਖ ਤੋਂ ਵੱਧ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਦਸ ਦਈਏ ਕਿ ਪਵਿੱਤਰ ਅਮਰਨਾਥ ਯਾਤਰਾ ਤੋਂ ਪਹਿਲਾਂ ਭਗਤਾਂ ਲਈ ਵੱਡੀ ਆਸਥਾ ਭਰੀ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਅਮਰਨਾਥ ਗੁਫਾ ਅੰਦਰ ਬਣੇ ਕੁਦਰਤੀ ਹਿਮ ਸ਼ਿਵਲਿੰਗ ਦੀਆਂ ਪਹਿਲੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ‘ਚ ਬਾਬਾ ਬਰਫਾਨੀ ਦਾ ਰੂਪ ਸਪੱਸ਼ਟ ਤੌਰ ‘ਤੇ ਨਜ਼ਰ ਆ ਰਿਹਾ ਹੈ।
ਪ੍ਰਾਰੰਭਿਕ ਜਾਣਕਾਰੀ ਅਨੁਸਾਰ, ਗੁਫਾ ਖੇਤਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸਭ ਤੋਂ ਪਹਿਲਾਂ ਸ਼ਿਵਲਿੰਗ ਦੇ ਦਰਸ਼ਨ ਕੀਤੇ। ਇਸ ਵੇਲੇ ਅਧਿਕਾਰੀ ਇਸਦੀ ਆਕਾਰ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।