ਪਟਿਆਲਾ, 22 ਮਈ 2026 – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ ਕਮੇਟੀ ਦੇ ਚੇਅਰਪਰਸਨ ਸ. ਅਮਰਿੰਦਰ ਵੀਰ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪਟਿਆਲਾ ਮਹਿਲਾ ਸੀਨੀਅਰ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ 26 ਮਈ 2026 ਨੂੰ ਸਵੇਰੇ 8 ਵਜੇ ਤੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਬਰਾਦਰੀ, ਪਟਿਆਲਾ ਵਿਖੇ ਹੋਣਗੇ। ਚੁਣੀ ਗਈ ਟੀਮ ਆਗਾਮੀ ਸੀਜ਼ਨ 2026-2027 ਦੇ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਮਹਿਲਾ ਸੀਨੀਅਰ ਵਨ ਡੇ ਲਿਮਟਿਡ ਓਵਰਜ਼ ਟੂਰਨਾਮੈਂਟ ਵਿੱਚ ਭਾਗ ਲਵੇਗੀ।
ਉਨ੍ਹਾਂ ਦੱਸਿਆ ਕਿ ਉਹ ਸਾਰੇ ਖਿਡਾਰੀ ਜੋ ਪਟਿਆਲਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਰਹਿੰਦੇ ਹਨ, ਜਨਮੇ ਹਨ ਜਾਂ ਟੂਰਨਾਮੈਂਟ ਦੇ ਸਾਲ ਤੋਂ ਪਹਿਲਾਂ ਪਿਛਲੇ ਇੱਕ ਸਾਲ ਤੋਂ ਇੱਥੇ ਪੜ੍ਹਾਈ ਕਰ ਰਹੇ ਹਨ, ਟਰਾਇਲ ਲਈ ਯੋਗ ਹਨ। ਖਿਡਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਯੋਗਤਾ ਸਬੰਧੀ ਅਸਲ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਿਜ਼ਿਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ (ਓਪਨ ਸਕੂਲ ਯੋਗ ਨਹੀਂ), ਮੌਜੂਦਾ ਸੀਜ਼ਨ (2026-27) ਦਾ ਸਕੂਲ ਬੋਨਾਫਾਈਡ ਸਰਟੀਫਿਕੇਟ, ਇੱਕ ਫੋਟੋਗ੍ਰਾਫ ਅਤੇ ਉਪਰੋਕਤ ਸਾਰੇ ਦਸਤਾਵੇਜ਼ਾਂ ਦੀ ਫੋਟੋਕਾਪੀ ਦਾ ਇੱਕ ਸੈੱਟ ਨਾਲ ਲੈ ਕੇ ਆਉਣ।